ਇਨ੍ਹਾਂ ਬਾਲੀਵੁੱਡ ਹੀਰੋਇਨਾਂ ਨੇ ਆਪਣੇ ਵਿਆਹ 'ਚ ਪਹਿਨੇ ਕੀਮਤੀ ਮੰਗਲਸੂਤਰ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
1/6
ਸਾਡੇ ਦੇਸ਼ 'ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ 'ਚ ਮੰਗਲਸੂਤਰ ਦਾ ਵੀ ਖਾਸ ਮਹੱਤਵ ਹੁੰਦਾ ਹੈ। ਹਿੰਦੂਆਂ 'ਚ ਇਹ ਲੜਕੀ ਲਈ ਸੁਹਾਗ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਅੱਜ ਤਹਾਨੂੰ ਦੱਸਦੇ ਹਾਂ ਬਾਲੀਵੁੱਡ ਹੀਰੋਇਨਾਂ ਦੇ ਮਹਿੰਗੇ ਮੰਗਲਸੂਤਰ ਬਾਰੇ।
2/6
ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬਚਨ ਦਾ ਮੰਗਲਸੂਤਰ 45 ਲੱਖ ਰੁਪਏ ਦਾ ਦੱਸਿਆ ਜਾਂਦਾ ਹੈ। ਜੋ ਡਾਇਮੰਡ ਪੈਂਡੇਂਟ ਦੇ ਨਾਲ ਬਲੈਕ ਬੀਡਡ ਨੈਕਪੀਸ ਨਾਲ ਬਣਿਆ ਹੋਇਆ ਹੈ।
3/6
ਅਨੁਸ਼ਕਾ ਸ਼ਰਮਾ ਦਾ ਮੰਗਲਸੂਤਰ ਹੀਰਿਆਂ ਦਾ ਬਣਿਆ ਹੋਇਆ ਹੈ। ਇਸ ਦੀ ਕੀਮਤ 52 ਲੱਖ ਰੁਪਏ ਹੈ।
4/6
ਬਾਲੀਵੁੱਡ ਤੇ ਸਾਊਥ ਦੀ ਫੇਮਸ ਅਦਾਕਾਰਾ ਕਾਜਲ ਅਗਰਵਾਲ ਦਾ ਮੰਗਲਸੂਤਰ ਕਾਫੀ ਹੱਦ ਤਕ ਦੀਪਿਕਾ ਪਾਦੂਕੋਨ ਨਾਲ ਮਿਲਦਾ ਜੁਲਦਾ ਹੈ। ਇਸ 'ਚ ਇਕ ਛੋਟੀ ਬੀਡੇਡ ਚੇਨ ਤੇ ਇਕ ਛੋਟਾ ਡਾਇਮੰਡ ਸੌਲੀਟੇਅਰ ਪੈਂਡੇਂਟ ਸ਼ਾਮਲ ਹੈ।
5/6
ਦੀਪਿਕਾ ਪਾਦੂਕੋਨ ਦਾ ਮੰਗਲਸੂਤਰ ਬਲੈਕ ਬੀਡਡ ਲੈਸ ਤੇ ਛੋਟੇ ਡਾਇਮੰਡ ਪੈਂਡੇਂਟ ਦਾ ਬਣਿਆ ਹੋਇਆ ਹੈ। ਜੋ ਕਰੀਬ 20 ਲੱਖ ਰੁਪਏ ਦਾ ਹੈ।
6/6
ਪ੍ਰਿਯੰਕਾ ਚੋਪੜਾ ਦਾ ਮੰਗਲਸੂਤਰ ਸੱਬਿਆਸਾਚੀ ਹੈਰੀਟੇਜ ਜਵੈਲਰੀ ਦਾ ਬਣਿਆ ਹੋਇਆ ਹੈ। ਇਸ 'ਚ ਇਕ ਸੋਨੇ ਦੀ ਚੇਨ ਹੈ ਜਿਸ 'ਚ ਚਾਰ ਕਾਲੇ ਮਣਕੇ ਹਨ। ਇਕ ਹੀਰੇ ਨੂੰ ਹੰਝੂ ਬੂੰਦ ਦੇ ਆਕਾਰ 'ਚ ਪੈਂਡੇਂਟ ਦੇ ਰੂਪ ਚ ਕਟਿਆ ਗਿਆ ਹੈ। ਇਸ ਦੀ ਕੀਮਤ 52 ਲੱਖ ਰੁਪਏ ਹੈ।
Published at : 12 Jun 2021 12:02 PM (IST)