Ananya Panday B’day: ਅਨੰਨਿਆ ਪਾਂਡੇ ਦੇ 24ਵੇਂ ਜਨਮਦਿਨ 'ਤੇ ਜਾਣੋ ਉਸ ਨਾਲ ਜੁੜੀਆਂ 5 ਖਾਸ ਗੱਲਾਂ
ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਅਤੇ ਭਾਵਨਾ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਦਾ ਜਨਮ 30 ਅਕਤੂਬਰ 1998 ਨੂੰ ਹੋਇਆ ਸੀ। ਚੰਕੀ ਦੀ ਲਾਡਲੀ ਬੇਟੀ ਹਰ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਲਿਗਰ' 'ਚ ਅਨੰਨਿਆ ਦੀ ਐਕਟਿੰਗ ਦੀ ਤਾਰੀਫ ਹੋਈ ਸੀ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਬਹੁਤ ਹੀ ਸਟਾਈਲਿਸ਼ ਅਦਾਕਾਰਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਨਨਿਆ ਦੇ 24ਵੇਂ ਜਨਮਦਿਨ 'ਤੇ ਦੱਸਦੇ ਹਾਂ ਉਸ ਨਾਲ ਜੁੜੀਆਂ ਖਾਸ ਗੱਲਾਂ।
Download ABP Live App and Watch All Latest Videos
View In Appਅਨੰਨਿਆ ਪਾਂਡੇ ਨੇ ਆਪਣੀ ਸਕੂਲੀ ਪੜ੍ਹਾਈ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਪੂਰੀ ਕੀਤੀ ਹੈ। ਆਪਣੇ ਪਿਤਾ ਦੀ ਤਰ੍ਹਾਂ, ਅਨੰਨਿਆ ਨੇ ਫਿਲਮਾਂ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ।
ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਅਨੰਨਿਆ ਨੇ ਸਾਲ 2017 'ਚ ਪੈਰਿਸ 'ਚ ਹੋਣ ਵਾਲੇ ਮਸ਼ਹੂਰ ਫੈਸ਼ਨ ਸ਼ੋਅ 'ਲੇ ਬਾਲ' 'ਚ ਹਿੱਸਾ ਲਿਆ ਸੀ। ਇਸ ਸ਼ੋਅ ਵਿੱਚ ਦੁਨੀਆ ਭਰ ਤੋਂ 16 ਸਾਲ ਤੋਂ 22 ਸਾਲ ਤੱਕ ਦੀਆਂ ਲਗਭਗ 25 ਲੜਕੀਆਂ ਹਿੱਸਾ ਲੈਂਦੀਆਂ ਹਨ।
ਅਨੰਨਿਆ ਨੇ ਸਾਲ 2019 'ਚ 'ਸਟੂਡੈਂਟ ਆਫ ਦਿ ਈਅਰ 2' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਹਾਲਾਂਕਿ ਇਸ ਫਿਲਮ ਲਈ ਅਨੰਨਿਆ ਪਹਿਲੀ ਪਸੰਦ ਨਹੀਂ ਸੀ, ਇਸ ਫਿਲਮ ਲਈ ਦਿਸ਼ਾ ਪਟਾਨੀ ਅਤੇ ਸਾਰਾ ਅਲੀ ਖਾਨ ਦੇ ਨਾਂ ਦੀ ਚਰਚਾ ਸੀ।
ਇਸ ਤੋਂ ਬਾਅਦ ਉਹ ਕਾਮੇਡੀ ਫਿਲਮ 'ਪਤੀ-ਪਤਨੀ ਔਰ ਵੋ' 'ਚ ਨਜ਼ਰ ਆਈ। ਇਹ ਫਿਲਮ ਬਾਕਸ ਆਫਿਸ 'ਤੇ ਕਾਫੀ ਸਫਲ ਰਹੀ ਸੀ। ਅਨੰਨਿਆ ਪਾਂਡੇ ਸਾਲ 2020 ਵਿੱਚ ਮਰਹੂਮ ਅਦਾਕਾਰ ਇਰਫਾਨ ਖਾਨ ਦੀ ਫਿਲਮ ‘ਅੰਗ੍ਰੇਜ਼ੀ ਮੀਡੀਅਮ’ ਵਿੱਚ ਇੱਕ ਗੀਤ ਵਿੱਚ ਨਜ਼ਰ ਆਈ ਸੀ। ਅਤੇ ਫਿਲਮ 'ਖਾਲੀ ਪੀਲੀ' 'ਚ ਉਹ ਪਹਿਲੀ ਵਾਰ ਐਕਸ਼ਨ ਕਰਦੀ ਨਜ਼ਰ ਆਈ ਸੀ। ਇਸ ਤੋਂ ਬਾਅਦ 'ਗਹਰਾਈਆਂ' 'ਚ ਵੀ ਅਦਾਕਾਰਾ ਦੀ ਤਾਰੀਫ ਹੋਈ।
ਅਨੰਨਿਆ ਦੀ ਇਕ ਹੋਰ ਖਾਸ ਗੱਲ ਜੋ ਉਸ ਨੂੰ ਦੂਜਿਆਂ ਤੋਂ ਵੱਖ ਕਰਦੀ ਹੈ ਉਹ ਇਹ ਹੈ ਕਿ ਉਹ ਆਪਣੀ ਜੀਭ ਨਾਲ ਆਪਣੇ ਨੱਕ ਨੂੰ ਛੂਹ ਸਕਦੀ ਹੈ। ਅਦਾਕਾਰਾ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਅਜਿਹਾ ਕੀਤਾ ਸੀ। ਅਨਨਿਆ ਦੇ ਇਸ ਟੈਲੇਂਟ ਦੀ ਕਾਫੀ ਚਰਚਾ ਹੋਈ ਸੀ।
ਅਨੰਨਿਆ ਨਾ ਸਿਰਫ ਫਿਲਮਾਂ ਕਰਦੀ ਹੈ ਸਗੋਂ ਕਈ ਇਸ਼ਤਿਹਾਰਾਂ ਲਈ ਵੀ ਕੰਮ ਕਰਦੀ ਹੈ। ਐਡੋਰਸਮੈਂਟਸ ਤੋਂ ਇਲਾਵਾ, ਉਹ ਮੈਗਜ਼ੀਨ ਦੇ ਕਵਰ 'ਤੇ ਵੀ ਦਿਖਾਈ ਦਿੰਦੀ ਹੈ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੰਨਿਆ ਜਲਦ ਹੀ ਆਯੁਸ਼ਮਾਨ ਖੁਰਾਨਾ ਦੇ ਨਾਲ 'ਡ੍ਰੀਮ ਗਰਲ 2' 'ਚ ਨਜ਼ਰ ਆਵੇਗੀ।