Anushka Sharma Virat Kohli: ਕੋਹਲੀ ਲਈ ਪਤਨੀ ਅਨੁਸ਼ਕਾ ਨੇ ਲਿਖਿਆ ਇਮੋਸ਼ਨਲ ਨੋਟ, ਸਾਂਝੀ ਕੀਤੀਆਂ ਖਾਸ ਗੱਲਾਂ ਪੋਸਟ
Anushka Sharma Post for Virat Kohli: ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੋਹਲੀ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਲਿਖੀ ਹੈ।
Download ABP Live App and Watch All Latest Videos
View In Appਅਨੁਸ਼ਕਾ ਨੇ ਆਪਣੀ ਪੋਸਟ ਰਾਹੀਂ ਦੱਸਿਆ ਕਿ ਹਾਰ ਤੋਂ ਬਾਅਦ ਉਸ ਨੇ ਕਈ ਵਾਰ ਵਿਰਾਟ ਕੋਹਲੀ ਦੀਆਂ ਅੱਖਾਂ 'ਚ ਹੰਝੂ ਦੇਖੇ। ਅਨੁਸ਼ਕਾ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਮੈਨੂੰ 2014 ਦਾ ਉਹ ਦਿਨ ਯਾਦ ਹੈ ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਐਮਐਸ ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਕਾਰਨ ਤੁਹਾਨੂੰ ਕਪਤਾਨ ਬਣਾਇਆ। ਮੈਨੂੰ ਉਸ ਦਿਨ ਐਮਐਸ ਤੇ ਤੁਹਾਡੇ ਨਾਲ ਹੋਈ ਗੱਲਬਾਤ ਯਾਦ ਹੈ, ਜਿਸ ਵਿੱਚ ਉਸ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਜਲਦੀ ਹੀ ਤੁਹਾਡੀ ਦਾੜ੍ਹੀ ਦੇ ਵਾਲ ਸਫੇਦ ਹੋਣੇ ਸ਼ੁਰੂ ਹੋ ਜਾਣਗੇ। ਅਸੀਂ ਸਾਰੇ ਇਸ ਬਾਰੇ ਬਹੁਤ ਹੱਸੇ।
ਉਸ ਨੇ ਅੱਗੇ ਲਿਖਿਆ, ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਤੇਰੀ ਦਾੜ੍ਹੀ ਵਧਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੇਖਿਆ ਹੈ। ਮੈਂ ਵਿਕਾਸ ਦੇਖਿਆ ਹੈ। ਸ਼ਾਨਦਾਰ ਵਿਕਾਸ। ਤੁਹਾਡੇ ਆਲੇ ਦੁਆਲੇ ਤੇ ਤੁਹਾਡੇ ਅੰਦਰ। ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਦੇ ਰੂਪ ਵਿੱਚ ਤੁਹਾਡੀ ਤਰੱਕੀ ਤੇ ਤੁਹਾਡੀ ਅਗਵਾਈ ਵਿੱਚ ਟੀਮ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਮੈਨੂੰ ਬਹੁਤ ਮਾਣ ਹੈ ਪਰ, ਤੁਹਾਡੇ ਅੰਦਰ ਜੋ ਵਿਕਾਸ ਹੋਇਆ ਹੈ, ਉਸ 'ਤੇ ਮੈਨੂੰ ਜ਼ਿਆਦਾ ਮਾਣ ਹੈ।
2014 ਦੇ ਦਿਨਾਂ ਨੂੰ ਯਾਦ ਕਰਦੇ ਹੋਏ ਅਨੁਸ਼ਕਾ ਨੇ ਕਿਹਾ ਕਿ ਉਸ ਸਮੇਂ ਦੋਵੇਂ ਬਹੁਤ ਭੋਲੇ-ਭਾਲੇ ਸੀ। ਉਹ ਸਮਝਦੇ ਸੀ ਕਿ ਨੇਕ ਇਰਾਦੇ ਤੇ ਸਕਾਰਾਤਮਕ ਸੋਚ ਅਤੇ ਯਤਨ ਹੀ ਜੀਵਨ ਵਿੱਚ ਅੱਗੇ ਵਧਣ ਦਾ ਮੰਤਰ ਹੈ।
ਅਨੁਸ਼ਕਾ ਨੇ ਲਿਖਿਆ, 'ਤੁਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ, ਉਨ੍ਹਾਂ 'ਚੋਂ ਬਹੁਤ ਸਾਰੀਆਂ ਚੁਣੌਤੀਆਂ ਸਿਰਫ ਫੀਲਡ ਤੱਕ ਹੀ ਸੀਮਤ ਨਹੀਂ ਸੀ, ਪਰ, ਇਸੇ ਦਾ ਨਾਂ ਜ਼ਿੰਦਗੀ ਹੈ। ਇਹ ਤੁਹਾਨੂੰ ਉਨ੍ਹਾਂ ਮੋਰਚਿਆਂ 'ਤੇ ਪਰਖਦੀ ਹੈ, ਜਿਨ੍ਹਾਂ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੁੰਦਾ। ਮੈਨੂੰ ਮਾਣ ਹੈ ਕਿ ਤੁਸੀਂ ਆਪਣੇ ਨੇਕ ਇਰਾਦਿਆਂ ਦੇ ਰਾਹ ਵਿੱਚ ਕਿਸੇ ਚੁਣੌਤੀ ਨੂੰ ਨਹੀਂ ਆਉਣ ਦਿੱਤਾ। ਤੁਸੀਂ ਹਮੇਸ਼ਾ ਸਹੀ ਲਈ ਖੜ੍ਹੇ।
ਅਨੁਸ਼ਕਾ ਨੇ ਅੱਗੇ ਲਿਖਿਆ ਕਿ ਤੁਸੀਂ ਆਪਣੀ ਸ਼ਾਨਦਾਰ ਅਗਵਾਈ ਨਾਲ ਮਿਸਾਲ ਕਾਇਮ ਕੀਤੀ ਹੈ। ਤੁਸੀਂ ਜਿੱਤਣ ਲਈ ਜਾਨ ਵਾਰ ਦਿੰਦੇ ਸੀ। ਹਾਰ ਕੇ ਮੈਂ ਕਈ ਵਾਰ ਤੁਹਾਡੀਆਂ ਅੱਖਾਂ ਵਿੱਚ ਹੰਝੂ ਵੇਖੇ ਹਨ। ਤੁਹਾਡੇ ਮਨ ਵਿੱਚ ਹਮੇਸ਼ਾ ਇਹ ਸਵਾਲ ਰਹਿੰਦਾ ਸੀ ਕਿ ਕੀ ਹੋਰ ਕੁਝ ਕੀਤਾ ਜਾ ਸਕਦਾ ਸੀ। ਤੁਸੀਂ ਇਸ ਤਰ੍ਹਾਂ ਦੇ ਹੋ ਤੇ ਦੂਜਿਆਂ ਤੋਂ ਵੀ ਇਹੀ ਉਮੀਦ ਰੱਖਦੇ ਹੋ। ਤੁਸੀਂ ਇਮਾਨਦਾਰ ਤੇ ਸਪਸ਼ਟ ਹੋ। ਤੁਹਾਨੂੰ ਦਿਖਾਵਾ ਕਰਨਾ ਪਸੰਦ ਨਹੀਂ ਹੈ। ਤੁਹਾਡਾ ਇਹ ਗੁਣ ਤੁਹਾਨੂੰ ਮੇਰੀਆਂ ਤੇ ਤੁਹਾਡੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿੱਚ ਮਹਾਨ ਬਣਾਉਂਦਾ ਹੈ।
ਅਨੁਸ਼ਕਾ ਨੇ ਲਿਖਿਆ ਕਿ ਉਨ੍ਹਾਂ ਦੀ ਧੀ ਵਾਮਿਕਾ ਇਸ ਗੱਲ ਦੀ ਗਵਾਹ ਹੋਵੇਗੀ ਕਿ ਕਿਵੇਂ ਭਾਰਤੀ ਟੀਮ ਦੀ ਕਪਤਾਨੀ ਨੇ ਨਾ ਸਿਰਫ਼ ਇੱਕ ਕ੍ਰਿਕਟਰ ਦੇ ਰੂਪ ਵਿੱਚ ਸਗੋਂ ਇੱਕ ਪਿਤਾ ਦੇ ਰੂਪ ਵਿੱਚ ਵੀ ਵਿਰਾਟ ਦੀ ਹੋਂਦ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ।