CBSE Results: ਐਕਟਰਸ Ashnoor Kaur ਨੇ 12ਵੀਂ 'ਚ ਹਾਸਲ ਕੀਤਾ 94% ਅੰਕ, ਬੋਲੀ ਸਟਾਰ ਵੀ ਹੁੰਦੇ ਇੰਟੈਲੀਜੈਂਟ
ashnoor_kaur_2
1/7
ਮੁੰਬਈ: ਸੀਬੀਐਸਈ 12ਵੀਂ ਕਲਾਸ ਦੇ ਨਤੀਜੇ ਆ ਗਏ ਹਨ ਤੇ ਜਿੱਥੇ ਕੁਝ ਆਮ ਵਿਦਿਆਰਥੀ ਜਸ਼ਨ ਮਨਾ ਰਹੇ ਹਨ, ਉੱਥੇ ਹੀ ਕੁਝ ਹੋਰ ਵੀ ਹਨ ਜੋ ਬਹੁਤ ਖੁਸ਼ ਹਨ। ਦੱਸ ਦਈਏ ਕਿ ਇਹ ਕੋਈ ਹੋਰ ਨਹੀਂ ਸਗੋਂ ਟੀਵੀ ਦੇ ਸਟਾਰਸ ਹਨ ਜਿਨ੍ਹਾਂ ਨੇ ਐਕਟਿੰਗ ਦੇ ਨਾਲ-ਨਾਲ ਪੜ੍ਹਾਈ 'ਚ ਵੀ ਮੱਲ੍ਹਾ ਮਾਰੀਆਂ ਹਨ।
2/7
'ਪਟਿਆਲਾ ਬੇਬੇਸ' ਫੇਮ ਅਸ਼ਨੂਰ ਕੌਰ ਵੀ ਆਪਣੇ ਨਤੀਜਿਆਂ ਤੋਂ ਬਹੁਤ ਖੁਸ਼ ਹੈ। ਦੱਸ ਦਈਏ ਕਿ ਅਸ਼ਨੂਰ ਨੇ 12ਵੀਂ ਕਲਾਸ ਵਿੱਚ 94 ਫੀਸਦੀ ਅੰਕ ਹਾਸਲ ਕੀਤੇ ਹਨ।
3/7
ਅਸ਼ਨੂਰ ਨੇ ਕਿਹਾ, "ਇਹ ਬਹੁਤ ਚੰਗਾ ਮਹਿਸੂਸ ਕਰ ਰਿਹਾ ਹੈ। ਮੈਂ ਚੰਗਾ ਮਹਿਸੂਸ ਕਰ ਰਹੀ ਹਾਂ। ਮੈਂ 10ਵੀਂ ਵਿੱਚ 93 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਤੇ ਇਸੇ ਲਈ ਮੈਂ ਸੋਚਿਆ ਕਿ ਮੈਨੂੰ ਇਸ ਤੋਂ ਵੱਧ ਅੰਕ ਹਾਸਲ ਕਰਨੇ ਚਾਹੀਦੇ ਹਨ। ਮੈਂ ਨਵੇਂ ਪ੍ਰੋਜੈਕਟ ਵੀ ਨਹੀਂ ਲਏ। ਮੈਂ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਸੀ। ਇਸ ਲਈ ਆਖਰਕਾਰ ਮੈਨੂੰ ਪੈਡ ਆਫ ਮਿਲ ਗਈ।"
4/7
ਆਪਣੀ ਭਵਿੱਖ ਦੀ ਯੋਜਨਾ ਬਾਰੇ ਗੱਲ ਕਰਦਿਆਂ ਅਸ਼ਨੂਰ ਕੌਰ ਨੇ ਕਿਹਾ, "ਮੈਂ ਬੀਐਮਐਮ ਕਰਨਾ ਚਾਹੁੰਦੀ ਹਾਂ ਤੇ ਆਪਣੀ ਪੜ੍ਹਾਈ 'ਤੇ ਧਿਆਨ ਦੇਣਾ ਚਾਹੁੰਦੀ ਹਾਂ। ਆਪਣੇ ਮਾਸਟਰਾਂ ਲਈ, ਮੈਂ ਵਿਦੇਸ਼ ਜਾ ਸਕਦੀ ਹਾਂ। ਅਦਾਕਾਰੀ ਤੋਂ ਇਲਾਵਾ ਮੈਂ ਫਿਲਮ ਨਿਰਮਾਣ ਤੇ ਨਿਰਦੇਸ਼ਨ ਵੀ ਸਿੱਖਣਾ ਚਾਹੁੰਦੀ ਹਾਂ।"
5/7
Ashnoor Kaur ਨੇ ਇੱਕ ਇੰਟਰਵਿਊ ਵਿੱਚ ਕਿਹਾ, "ਮੈਂ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੀ ਸੀ। ਬਹੁਤ ਸਾਰੇ ਲੋਕ ਮੇਰੇ ਕੋਲ ਆਏ ਤੇ ਕਿਹਾ ਕਿ ਤੁਸੀਂ ਸਾਨੂੰ ਗਲਤ ਸਾਬਤ ਕਰ ਦਿੱਤਾ ਹੈ ਕਿ ਅਦਾਕਾਰ ਬੁੱਧੀਮਾਨ ਨਹੀਂ ਹੋ ਸਕਦੇ। ਉਹ ਬੁੱਧੀਮਾਨ ਹਨ। ਇਹ ਤੁਹਾਡਾ ਜਨੂੰਨ ਹੈ, ਤੁਹਾਡੀ ਪ੍ਰਤਿਭਾ ਤੇ ਪਸੰਦ ਹੈ। ਇਹ ਮਾਨਸਿਕ ਯੋਗਤਾ ਤੇ ਬੁੱਧੀ ਨਾਲ ਸੰਬੰਧਤ ਨਹੀਂ ਹੈ।"
6/7
ਅਸ਼ਨੂਰ ਕੌਰ ਨੇ ਕਿਹਾ, "ਮੈਂ ਉਮੀਦ ਕਰ ਰਹੀ ਸੀ ਕਿ ਮੇਰਾ ਨਤੀਜਾ ਵਧੀਆ ਰਹੇਗਾ। ਮੈਂ ਬਹੁਤ ਮਿਹਨਤ ਕੀਤੀ ਸੀ। ਮੈਂ ਆਪਣੇ ਸਾਰੇ ਵਾਈਵਾ ਤੇ ਪ੍ਰੈਕਟੀਕਲ ਵਿੱਚ ਆਪਣਾ ਸੌ ਪ੍ਰਤੀਸ਼ਤ ਦਿੱਤਾ ਕਿਉਂਕਿ ਮੈਂ ਆਪਣੇ ਆਪ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ ਸੀ। ਮੈਂ ਉਮੀਦਾਂ ਰੱਖੀਆਂ ਸੀ। ਮੈਂ ਚਾਹੁੰਦੀ ਸੀ ਕਿ ਮੇਰੇ ਮਾਪਿਆਂ ਨੂੰ ਮਾਣ ਹੋਵੇ। ਨਤੀਜੇ ਤੋਂ ਪਹਿਲਾਂ, ਮੈਂ ਘਬਰਾ ਗਈ ਸੀ।"
7/7
ਅਸ਼ਨੂਰ ਨੇ ਕਿਹਾ, "ਮੈਂ ਆਪਣੀ 11ਵੀਂ ਜਮਾਤ ਦੇ ਗ੍ਰੇਡਸ ਨਹੀਂ ਵੇਖੇ ਤੇ ਮੈਨੂੰ ਨਹੀਂ ਪਤਾ ਸੀ ਕਿ ਅੰਤਮ ਨਤੀਜਿਆਂ ਵਿੱਚ ਇਹ ਸਭ ਕਿਵੇਂ ਗਿਣਿਆ ਜਾਵੇਗਾ। ਮੇਰੇ ਮਾਪੇ ਮੇਰੇ ਨਾਲ ਉੱਥੇ ਸੀ ਜਦੋਂ ਮੈਂ ਇਸ ਨੂੰ ਆਨਲਾਈਨ ਚੈੱਕ ਕੀਤਾ। ਅਸੀਂ ਸਾਰੇ ਉਤਸ਼ਾਹ ਵਿੱਚ ਚੀਕਾਂ ਮਾਰ ਰਹੇ ਸੀ। ਬਹੁਤ ਵਧੀਆ ਪਰਿਵਾਰਕ ਪਲ ਸੀ।"
Published at : 02 Aug 2021 11:56 AM (IST)