Bachchan Pandey Trailer: ਬੱਚਨ ਪਾਂਡੇ ਦਾ ਟ੍ਰੇਲਰ ਰਿਲੀਜ਼, ਪਹਿਲੀ ਵਾਰ ਦਿਖਾਇਆ ਗਿਆ ਅਕਸ਼ੇ ਕੁਮਾਰ ਦਾ ਖ਼ਤਰਨਾਕ ਲੁੱਕ
ਅਕਸ਼ੇ ਕੁਮਾਰ ਦੀ ਫਿਲਮ 'ਬੱਚਨ ਪਾਂਡੇ' ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਫਿਲਮ 18 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿੱਚ ਕ੍ਰਿਤੀ ਸੈਨਨ ਤੇ ਜੈਕਲੀਨ ਰੋਮਾਂਟਿਕ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਕ੍ਰਿਤੀ ਸੈਨਨ ਤੇ ਜੈਕਲੀਨ ਫਰਨਾਂਡੀਜ਼ ਦੀ ਫਿਲਮ ਬੱਚਨ ਪਾਂਡੇ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਧਮਾਕੇਦਾਰ ਟ੍ਰੇਲਰ 'ਚ ਪਹਿਲੀ ਵਾਰ ਅਕਸ਼ੇ ਦਾ ਅਜਿਹਾ ਖ਼ਤਰਨਾਕ ਲੁੱਕ ਨਜ਼ਰ ਆਇਆ ਹੈ।
ਟ੍ਰੇਲਰ ਦਾ ਵੀਡੀਓ ਜਾਰੀ ਕਰਦੇ ਹੋਏ ਅਕਸ਼ੇ ਕੁਮਾਰ ਨੇ ਲਿਖਿਆ-ਧੂਮ ਧੜਕਾ ਰੰਗ ਪਟਾਖਾ ਆਓ ਬਨਾਨਾ ਲੋ ਟੋਲੀ…ਇਸ ਵਾਰ #BachchhanPaandey ਲੈ ਕੇ ਆ ਰਹੇ ਹਨ ਹੋਲੀ ਪੇ ਗੋਲੀ !!
3 ਮਿੰਟ 41 ਸੈਕਿੰਡ ਦੇ ਟ੍ਰੇਲਰ 'ਚ ਅਕਸ਼ੇ ਕੁਮਾਰ ਦਾ ਅੰਦਾਜ਼ ਜ਼ਬਰਦਸਤ ਨਜ਼ਰ ਆ ਰਿਹਾ ਹੈ, ਅਰਸ਼ਦ ਵਾਰਸੀ ਤੇ ਸੰਜੇ ਮਿਸ਼ਰਾ ਵੀ ਹੈਰਾਨੀਜਨਕ ਨਜ਼ਰ ਆਏ ਹਨ। ਦੋਵਾਂ ਨੇ ਕਾਮੇਡੀ ਦਾਡੋਜ਼ ਦੇਣ ਦਾ ਕੰਮ ਕੀਤਾ ਹੈ।
ਟ੍ਰੇਲਰ ਸ਼ੁਰੂ ਹੁੰਦਾ ਹੈ, ਜਿਸ 'ਚ ਕ੍ਰਿਤੀ ਕਹਿੰਦੀ ਹੈ ਕਿ ਉਹ ਬੱਚਨ ਪਾਂਡੇ 'ਤੇ ਫਿਲਮ ਬਣਾਉਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਫਿਲਮ ਦੀ ਕਹਾਣੀ 'ਚ ਨਵਾਂ ਮੋੜ ਆਉਂਦਾ ਹੈ। ਇਹ ਫਿਲਮ 18 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।
ਅਕਸ਼ੇ ਕੁਮਾਰ ਇਸ ਵਾਰ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦਾ ਤੋਹਫਾ ਦੇਣ ਆ ਰਹੇ ਹਨ। ਅਕਸ਼ੇ ਕੁਮਾਰ ਦੀ ਇਹ ਫਿਲਮ ਹੋਲੀ ਦੇ ਖਾਸ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਬੱਚਨ ਪਾਂਡੇ ਦੇ ਟ੍ਰੇਲਰ ਦੀ ਸ਼ੁਰੂਆਤ ਅਕਸ਼ੇ ਕੁਮਾਰ ਦੇ ਡਰਾਉਣੇ ਅੰਦਾਜ਼ ਨਾਲ ਹੁੰਦੀ ਹੈ। ਫਿਲਮ 'ਚ ਉਨ੍ਹਾਂ ਨੇ ਇੱਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ ਜੋ ਲੋਕਾਂ 'ਚ ਆਪਣੀ ਥਾਕ ਨੂੰ ਬਰਕਰਾਰ ਰੱਖਦਾ ਹੈ ਤਾਂ ਦੂਜੇ ਪਾਸੇ ਕ੍ਰਿਤੀ ਸੈਨਨ ਨੇ ਮਾਈਰਾ ਦਾ ਕਿਰਦਾਰ ਨਿਭਾਇਆ ਹੈ, ਜੋ ਪੇਸ਼ੇ ਤੋਂ ਨਿਰਦੇਸ਼ਕ ਹੈ।
ਐਕਸ਼ਨ, ਰੋਮਾਂਸ, ਕਾਮੇਡੀ ਅਤੇ ਡਰਾਮੇ ਨਾਲ ਭਰਪੂਰ ਇਹ ਫਿਲਮ ਇਸ ਸਾਲ 18 ਮਾਰਚ ਨੂੰ ਰਿਲੀਜ਼ ਹੋਵੇਗੀ। ਮੇਕਰਸ ਇਸ ਫਿਲਮ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕਰਨ ਦੀ ਤਿਆਰੀ ਕਰ ਰਹੇ ਹਨ।
ਇਹ ਪਹਿਲੀ ਵਾਰ ਹੈ ਜਦੋਂ ਅਕਸ਼ੇ ਦਾ ਅਜਿਹਾ ਖਤਰਨਾਕ ਲੁੱਕ ਦੇਖਿਆ ਗਿਆ ਹੈ। ਫਿਲਮ ਵਿੱਚ ਅਰਸ਼ਦ ਵਾਰਸੀ, ਜੈਕਲੀਨ ਫਰਨਾਂਡੀਜ਼ ਤੇ ਕ੍ਰਿਤੀ ਸੈਨਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਫਿਲਮ 'ਬੱਚਨ ਪਾਂਡੇ' ਚ ਜੈਕਲੀਨ ਨੇ ਅਕਸ਼ੇ ਦੀ ਪ੍ਰੇਮਿਕਾ ਰੋਲ ਪਲੇਅ ਕੀਤਾ ਹੈ।