Sushmita Sen Breakup: ਕਦੇ livein ਤੇ ਕਦੇ extramarital Affair ਕਰਕੇ ਸੁਰਖੀਆਂ 'ਚ ਰਹੇ ਸੁਸ਼ਮਿਤਾ ਸੇਨ ਦੇ 9 ਬੰਦਿਆਂ ਨਾਲ ਰਿਸ਼ਤੇ

Gallery_Sushmita_Sen_Breakup-

1/5
Vikram Bhatt : ਜਦੋਂ ਸੁਸ਼ਮਿਤਾ ਇੰਡਸਟਰੀ 'ਚ ਨਵੀਂ ਸੀ ਤਾਂ ਫਿਲਮ 'ਦਸਤਕ' ਦੇ ਨਿਰਦੇਸ਼ਕ ਵਿਕਰਮ ਭੱਟ ਨਾਲ ਉਨ੍ਹਾਂ ਦੇ ਅਫੇਅਰ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਕਰਮ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਐਕਸਟ੍ਰਾਮੈਰੀਟਲ ਅਫੇਅਰ ਵਿੱਚ ਪੈ ਗਿਆ। ਜਲਦੀ ਹੀ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਕਿਉਂਕਿ ਵਿਕਰਮ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ।
2/5
Randeep Hudda: ਸੁਸ਼ਮਿਤਾ ਦਾ ਨਾਂ ਰਣਦੀਪ ਨਾਲ ਵੀ ਜੁੜ ਚੁੱਕਾ ਹੈ। ਦੋਵਾਂ ਨੇ ਕਰਮਾ, ਕਨਫੈਸ਼ਨ ਤੇ ਹੋਲੀ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਸੀ। ਦੋਵੇਂ ਲਿਵਇਨ 'ਚ ਵੀ ਸੀ ਪਰ ਤਿੰਨ ਸਾਲ ਦੇ ਰਿਸ਼ਤੇ ਤੋਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ।
3/5
Wasim Akram: ਸਾਲ 2008 ਵਿੱਚ ਜਦੋਂ ਸੁਸ਼ਮਿਤਾ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨਾਲ ਇੱਕ ਰਿਐਲਿਟੀ ਸ਼ੋਅ ਨੂੰ ਜੱਜ ਕਰ ਰਹੀ ਸੀ ਤਾਂ ਉਸ ਦੇ ਨਾਲ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਨੇ ਖੂਬ ਚਰਚਾ ਵਿੱਚ ਸੀ। ਇੱਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਦੋਵੇਂ ਵਿਆਹ ਕਰਨ ਜਾ ਰਹੇ ਹਨ ਪਰ ਸੁਸ਼ਮਿਤਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ।
4/5
Mudassar Aziz: ਨੌਜਵਾਨ ਨਿਰਦੇਸ਼ਕ ਮੁਦੱਸਰ ਦੀ ਫਿਲਮ ਦੁਲਹਾ ਮਿਲ ਗਿਆ ਵਿੱਚ ਕੰਮ ਕਰਨ ਤੋਂ ਬਾਅਦ ਸੁਸ਼ਮਿਤਾ ਦਾ ਨਾਂ ਉਨ੍ਹਾਂ ਨਾਲ ਜੁੜਨ ਲੱਗਾ। ਦੋਵਾਂ ਦੇ ਲਾਈਵ ਇਨ ਵਿੱਚ ਰਹਿਣ ਦੀਆਂ ਖਬਰਾਂ ਵੀ ਆਈਆਂ ਸੀ ਪਰ ਜਲਦੀ ਹੀ ਉਨ੍ਹਾਂ ਦਾ ਬ੍ਰੇਕਅੱਪ ਵੀ ਸੁਰਖੀਆਂ ਵਿੱਚ ਆ ਗਿਆ ਸੀ।
5/5
ਸੁਸ਼ਮਿਤਾ ਦਾ ਨਾਂ ਕਾਰੋਬਾਰੀ ਸੰਜੇ ਨਾਰੰਗ, ਹੋਟਲ ਮਾਲਕ ਰਿਤਿਕ ਭਸੀਨ, ਐਡ ਫਿਲਮ ਨਿਰਮਾਤਾ ਮਾਨਵ ਮੈਨਨ, ਫਿਲਮ ਨਿਰਮਾਤਾ ਬੰਟੀ ਸਚਦੇਵਾ, ਉਦਯੋਗਪਤੀ ਇਮਤਿਆਜ਼ ਖੱਤਰੀ ਨਾਲ ਵੀ ਜੁੜਿਆ ਸੀ ਪਰ ਸੁਸ਼ਮਿਤਾ ਨੇ ਇਨ੍ਹਾਂ ਸਾਰਿਆਂ ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ 'ਤੇ ਕਦੇ ਪ੍ਰਤੀਕਿਰਿਆ ਨਹੀਂ ਦਿੱਤੀ।
Sponsored Links by Taboola