Bollywood Celebs Restaurant: ‘ਗਰਮ ਧਰਮ ਢਾਬਾ’ ਚਲਾਉਂਦੇ ਧਰਮਿੰਦਰ, ਕਰਨ ਜੌਹਰ ਸਣੇ ਇਹ ਸਿਤਾਰੇ ਲਗਜ਼ਰੀ ਰੈਸਟੋਰੈਂਟਾਂ ਦੇ ਮਾਲਕ
ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਸਿਤਾਰੇ ਇੱਕ ਬਾਲੀਵੁੱਡ ਫਿਲਮ ਵਿੱਚ ਕੰਮ ਕਰਨ ਲਈ ਕਰੋੜਾਂ ਰੁਪਏ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਸਿਤਾਰਿਆਂ ਦੇ ਕਈ ਅਜਿਹੇ ਕਾਰੋਬਾਰ ਵੀ ਹੁੰਦੇ ਹਨ ਜਿੱਥੋਂ ਉਹ ਹਰ ਮਹੀਨੇ ਲੱਖਾਂ ਕਮਾ ਲੈਂਦੇ ਹਨ। ਦਰਅਸਲ, ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਨਾਲ ਮਿਲਵਾ ਰਹੇ ਹਾਂ। ਜੋ ਲਗਜ਼ਰੀ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਲਕ ਹਨ।
Download ABP Live App and Watch All Latest Videos
View In Appਕਰਨ ਜੌਹਰ— ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਦਾ ਹੈ। ਆਪਣੀਆਂ ਫਿਲਮਾਂ ਤੋਂ ਇਲਾਵਾ ਉਹ ਲਗਜ਼ਰੀ ਰੈਸਟੋਰੈਂਟਾਂ ਤੋਂ ਵੀ ਕਾਫੀ ਕਮਾਈ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਜੌਹਰ ਦੇ ਰੈਸਟੋਰੈਂਟ ਦਾ ਨਾਂ 'Neuma' ਹੈ। ਜੋ ਕਿ ਮੁੰਬਈ ਵਿੱਚ ਹੀ ਹੈ।
ਸ਼ਿਲਪਾ ਸ਼ੈੱਟੀ- ਬਾਲੀਵੁੱਡ ਦੀ ਸੁਪਰ ਹੌਟ ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਨਾਂ ਵੀ ਇਸ ਲਿਸਟ 'ਚ ਹੈ। ਅਭਿਨੇਤਰੀ ਹੋਣ ਦੇ ਨਾਲ-ਨਾਲ ਉਹ ਇੱਕ ਬਿਜ਼ਨੈੱਸ ਵੂਮੈਨ ਵੀ ਹੈ। ਸ਼ਿਲਪਾ ਦਾ ਮੁੰਬਈ 'ਚ 'Bastian' ਨਾਂ ਦਾ ਰੈਸਟੋਰੈਂਟ ਹੈ।
ਧਰਮਿੰਦਰ - ਮਸ਼ਹੂਰ ਹਿੰਦੀ ਸਿਨੇਮਾ ਅਭਿਨੇਤਾ ਧਰਮਿੰਦਰ ਦਾ ਵੀ ਆਪਣਾ ਰੈਸਟੋਰੈਂਟ ਹੈ। ਜਿਸ ਦਾ ਨਾਂ ‘ਗਰਮ ਧਰਮ ਢਾਬਾ’ ਹੈ। ਇਸ ਨੂੰ ਅਦਾਕਾਰਾਂ ਦੀਆਂ ਫਿਲਮਾਂ ਦੇ ਪੋਸਟਰਾਂ ਨਾਲ ਸਜਾਇਆ ਗਿਆ ਹੈ।
ਗੌਰੀ ਖਾਨ- ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦਾ ਨਾਂ ਵੀ ਇਸ ਲਿਸਟ 'ਚ ਹੈ। ਜਿਸ ਨੇ ਹਾਲ ਹੀ 'ਚ ਮੁੰਬਈ 'ਚ ਆਪਣਾ ਰੈਸਟੋਰੈਂਟ ਖੋਲ੍ਹਿਆ ਹੈ। ਉਸ ਨੇ ਇਸ ਦਾ ਨਾਂ ਟੋਰੀ ਰੱਖਿਆ।
ਪ੍ਰਿਅੰਕਾ ਚੋਪੜਾ- ਪ੍ਰਿਅੰਕਾ ਚੋਪੜਾ ਦਾ ਨਾਂ ਵੀ ਇਸ ਲਿਸਟ 'ਚ ਹੈ। ਜੋ ਫਿਲਮਾਂ ਤੋਂ ਕਰੋੜਾਂ ਰੁਪਏ ਕਮਾ ਲੈਂਦੀ ਹੈ। ਉਸਦਾ ਇੱਕ ਲਗਜ਼ਰੀ ਰੈਸਟੋਰੈਂਟ ਵੀ ਹੈ
ਪ੍ਰਿਅੰਕਾ ਦਾ ਇਹ ਰੈਸਟੋਰੈਂਟ ਅਮਰੀਕਾ ਦੇ ਨਿਊਯਾਰਕ ਵਿੱਚ ਹੈ। ਜਿਸ ਦਾ ਨਾਂ ਉਸ ਨੇ ‘ਸੋਨਾ’ ਰੱਖਿਆ। ਇਸ ਦੀਆਂ ਤਸਵੀਰਾਂ ਅਕਸਰ ਇੰਟਰਨੈੱਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।