Akshay Kumar ਤੋਂ ਲੈ ਕੇ Priyanka Chopra ਤੱਕ ਆਪਣੀਆਂ ਫਿਲਮਾਂ 'ਚ ਖੁਦ ਸਟੰਟ ਕਰਦੇ ਹਨ ਇਹ ਸਟਾਰਸ
ਜਦੋਂ ਐਕਸ਼ਨ ਦੀ ਗੱਲ ਆਉਂਦੀ ਹੈ ਤਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਦੱਸ ਦੇਈਏ ਕਿ ਅਕਸ਼ੈ ਆਪਣੀ ਫਿਟਨੈਸ ਦਾ ਬਹੁਤ ਧਿਆਨ ਰੱਖਦੇ ਹਨ। ਅਤੇ ਉਹ ਮਾਰਸ਼ਲ ਆਰਟਸ 'ਚ ਵੀ ਮਾਹਰ ਹੈ। ਇਹੀ ਕਾਰਨ ਹੈ ਕਿ ਉਹ ਸਾਰੇ ਸਟੰਟ ਖੁਦ ਕਰਦਾ ਹੈ।
Download ABP Live App and Watch All Latest Videos
View In Appਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ਵਿੱਚ ਰੋਮਾਂਸ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਮਾਂਟਿਕ ਦ੍ਰਿਸ਼ਾਂ ਦੇ ਨਾਲ ਉਹ ਐਕਸ਼ਨ ਦ੍ਰਿਸ਼ਾਂ ਵਿੱਚ ਵੀ ਮਾਹਰ ਹਨ। ਉਨ੍ਹਾਂ ਨੇ ਦਿਲਵਾਲੇ, ਹੈਪੀ ਨਿਊ ਈਅਰ ਅਤੇ ਰਈਸ 'ਚ ਸਟੰਟ ਸੀਨ ਖੁਦ ਕੀਤੇ।
ਸੋਨਾਕਸ਼ੀ ਸਿਨਹਾ ਨੇ ਆਪਣੇ ਹਰ ਕਿਰਦਾਰ ਨੂੰ ਰਿਅਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਅਕੀਰਾ ਅਤੇ ਫੋਰਸ 2 ਫਿਲਮਾਂ ਵਿੱਚ ਕਈ ਸਟੰਟ ਖੁਦ ਕੀਤੇ।
ਬਾਲੀਵੁੱਡ ਦੀ ਖੂਬਸੂਰਤ ਐਕਟਰਸ ਦੀਪਿਕਾ ਪਾਦੁਕੋਣ ਨੇ ਚਾਂਦਨੀ ਚੌਕ ਟੂ ਚਾਈਨਾ, XXX: return of xander cage ਅਤੇ ਬਾਜੀਰਾਓ ਮਸਤਾਨੀ ਫਿਲਮਾਂ ਵਿੱਚ ਸਾਰੇ ਸਟੰਟ ਖੁਦ ਕੀਤੇ।
ਫਿਲਮ ਬੇਬੀ ਵਿੱਚ ਦਮਦਾਰ ਐਂਟਰੀ ਕਰਨ ਵਾਲੀ ਤਾਪਸੀ ਪੰਨੂ ਨੇ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਫਿਲਮ ਨਾਮ ਸ਼ਬਾਨਾ ਲਈ ਜੂਡੋ ਲਈ ਖਾਸ ਸਿਖਲਾਈ ਲਈ ਅਤੇ ਫਿਲਮ ਦੇ ਸਾਰੇ ਸਟੰਟ ਖੁਦ ਕੀਤੇ।
ਬਾਲੀਵੁੱਡ ਦੇ ਨਾਲ -ਨਾਲ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਣਾਈ ਹੈ। ਉਸ ਨੇ ਆਪਣੀ ਫਿਲਮਾਂ ਮੈਰੀ ਕਾਮ ਅਤੇ ਕਵਾਂਟਿਕੋ ਦੇ ਸਾਰੇ ਸਟੰਟ ਖੁਦ ਸ਼ੂਟ ਕੀਤੇ।
ਹੈਂਡਸਮ ਹੰਕ ਕਹੇ ਜਾਂਦੇ ਰਿਤਿਕ ਰੋਸ਼ਨ ਡਾਂਸ ਦੇ ਨਾਲ ਐਕਸ਼ਨ ਕਰਨ ਵਿੱਚ ਵੀ ਮਾਹਰ ਹੈ। ਉਹ ਕਦੇ ਵੀ ਬਾਡੀ ਡਬਲ ਦੀ ਵਰਤੋਂ ਨਹੀਂ ਕਰਦਾ।
ਬਾਲੀਵੁੱਡ ਦੇ ਦਿੱਗਜ ਅਦਾਕਾਰ ਜੈਕੀ ਸ਼ਰੌਫ ਦੇ ਬੇਟੇ ਟਾਈਗਰ ਸ਼ਰੌਫ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਉਹ ਵੀ ਮਾਰਸ਼ਲ ਆਰਟ ਦੇ ਮਾਹਿਰ ਵੀ ਹੈ। ਉਸਨੇ ਬਾਗੀ, ਹੀਰੋਪੰਤੀ ਅਤੇ ਫਲਾਇੰਗ ਜੱਟ ਵਿੱਚ ਸਾਰੇ ਐਕਸ਼ਨ ਸੀਨ ਖੁਦ ਕੀਤੇ।
ਵਿਦਯੁਤ ਜਾਮਵਾਲ ਵੀ ਉਨ੍ਹਾਂ ਸਿਤਾਰਿਆਂ ਚੋਂ ਇੱਕ ਹਨ ਜੋ ਖੁਦ ਫਿਲਮ ਵਿੱਚ ਸਟੰਟ ਕਰਨਾ ਪਸੰਦ ਕਰਦੇ ਹਨ।
ਕੈਟਰੀਨਾ ਕੈਫ ਬੀ-ਟਾਊਨ ਦੀ ਸਭ ਤੋਂ ਫਿੱਟ ਅਭਿਨੇਤਰੀਆਂ ਚੋਂ ਇੱਕ ਹੈ। ਉਸ ਨੇ ਧੂਮ 3, ਏਕ ਥਾ ਟਾਈਗਰ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਖੁਦ ਸਟੰਟ ਕੀਤੇ ਹਨ।