ਤਾਪਸੀ ਪੰਨੂ ਤੋਂ ਵਿੱਕੀ ਕੌਸ਼ਲ ਤਕ ਇਹ ਅਦਾਕਾਰ ਬਣਨ ਚੱਲੇ ਸਨ ਇੰਜਨੀਅਰ ਤੇ ਬਣ ਗਏ ਅਦਾਕਾਰ
ਬਾਲੀਵੁੱਡ ਦੇ ਕਈ ਪਾਪੂਲਰ ਅਦਾਕਾਰ ਅਜਿਹੇ ਹਨ, ਜਿੰਨ੍ਹਾਂ ਨੇ ਅਦਾਕਾਰੀ ਦੀ ਦੁਨੀਆਂ 'ਚ ਕਦਮ ਰੱਖਣ ਤੋਂ ਪਹਿਲਾਂ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਇਸ ਲਿਸਟ 'ਚ ਅਦਾਕਾਰਾ ਤਾਪਸੀ ਪੰਨੂ, ਸੁਸ਼ਾਂਤ ਸਿੰਘ ਰਾਜਪੂਤ ਸਮੇਤ ਕਈ ਨਾਂਅ ਸ਼ਾਮਿਲ ਹਨ।
Download ABP Live App and Watch All Latest Videos
View In Appਤਾਪਸੀ ਨੇ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਨਾਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਏਨਾ ਹੀ ਨਹੀਂ ਉਨ੍ਹਾਂ ਨੇ ਬਤੌਰ ਸੌਫਟਵੇਅਰ ਇੰਜਨੀਅਰ ਜੌਬ ਵੀ ਸਟਾਰਟ ਕਰ ਲਈ ਸੀ। ਇਸ ਦੌਰਾਨ ਤਾਪਸੀ ਨੇ ਕੁਝ ਮਾਡਲਿੰਗ ਅਸਾਇਨਮੈਂਟ ਸ਼ੁਰੂ ਕੀਤੇ ਜਿਸ ਤੋਂ ਬਾਅਦ ਉਨ੍ਹਾਂ ਨੌਕਰੀ ਛੱਡਕੇ ਪੂਰੀ ਤਰ੍ਹਾਂ ਐਕਟਿੰਗ 'ਤੇ ਧਿਆਨ ਦੇਣ ਦਾ ਮਨ ਬਣਾ ਲਿਆ। ਅੱਜ ਤਾਪਸੀ ਦੀ ਗਿਣਤੀ ਬਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾਂ 'ਚ ਕੀਤੀ ਜਾਂਦੀ ਹੈ।
ਜਾਣੇ-ਮਾਣੇ ਸਟੰਟ ਡਾਇਰੈਕਟਰ ਸ਼ਾਮ ਕੌਸ਼ਲ ਦੇ ਬੇਟੇ ਵਿੱਕੀ ਕੌਸ਼ਲ ਦਾ ਨਾਂਅ ਵੀ ਇਸ ਲਿਸਟ 'ਚ ਸ਼ਾਮਿਲ ਹੈ। ਉਨ੍ਹਾਂ ਸਾਲ 2009 'ਚ ਮੁੰਬਈ ਦੇ ਰਾਜੀਵ ਗਾਂਧੀ ਇੰਸਟੀਟਿਊਟ ਆਫ ਟੈਕਨਾਲੋਜੀ ਤੋਂ ਇਲੈਕਟ੍ਰੌਨਿਕਸ ਐਂਡ ਟੈਲੀਕਮਿਊਨੀਕੇਸ਼ਨਜ਼ ਦੀ ਡਿਗਰੀ ਲਈ। ਪਰ ਉਨ੍ਹਾਂ ਵੀ ਅਦਾਕਾਰੀ ਨੂੰ ਹੀ ਕਰੀਅਰ ਬਣਾਉਣਾ ਬਿਹਤਰ ਸਮਝਿਆ।
ਸੁਸ਼ਾਂਤ ਰਾਜਪੂਤ ਨੇ ਵੀ ਇੰਜਨੀਅਰਿੰਗ ਕੀਤੀ ਸੀ। ਉਨ੍ਹਾਂ ਦਿੱਲੀ ਟੈਕਨੀਕਲ ਯੂਨੀਵਰਸਿਟੀ ਤੋਂ ਇੰਜਨੀਅਰਿੰਗ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਵਿਚ ਹੀ ਛੱਡ ਦਿੱਤੀ ਸੀ।
ਆਰ ਮਾਧਵਨ ਨੇ ਵੀ ਕੋਲਹਾਪੁਰ ਦੇ ਰਾਜਾਰਾਮ ਕਾਲਜ ਤੋਂ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ।