ਕਈ ਵਾਰ ਇਹ ਵੱਡੇ ਸਿਤਾਰੇ ਪਤਨੀਆਂ ਕਰਕੇ ਫਸੇ ਮੁਸ਼ਕਲਾਂ 'ਚ, ਜਾਣੋ ਸਾਰੇ ਕਿੱਸੇ

Kirron_and_malika

1/4
ਆਮਿਰ ਖ਼ਾਨ ਦੀ ਸਾਬਕਾ ਪਤਨੀ ਕਿਰਨ ਰਾਓ ਨੂੰ ਉਸ ਸਮੇਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਇੰਟਰਵਿਊ ਦੌਰਾਨ ਆਮਿਰ ਖ਼ਾਨ ਨੇ ਭਾਰਤ ਵਿੱਚ ਅਸਹਿਣਸ਼ੀਲਤਾ ਬਾਰੇ ਕਿਹਾ ਕਿ ਕਿਰਨ ਰਾਓ ਭਾਰਤ ਵਿੱਚ ਰਹਿਣ ਤੋਂ ਡਰਦੀ ਹੈ, ਉਸ ਨੂੰ ਲੱਗਦਾ ਹੈ ਕਿ ਆਪਣੇ ਬੱਚੇ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਵਿੱਚ ਸ਼ਿਫਟ ਹੋਣਾ ਚਾਹੀਦਾ ਹੈ। ਇਸ ਬਿਆਨ ਤੋਂ ਬਾਅਦ ਦੇਸ਼ ਵਿੱਚ ਬਹੁਤ ਹੰਗਾਮਾ ਹੋਇਆ।
2/4
ਅਦਾਕਾਰ ਅਰਬਾਜ਼ ਖ਼ਾਨ ਤੇ ਮਲਾਇਕਾ ਅਰੋੜਾ ਇੱਕ ਦਹਾਕੇ ਦੇ ਵਿਆਹੁਤਾ ਜੀਵਨ ਤੋਂ ਬਾਅਦ ਵੱਖ ਹੋਏ। ਉਨ੍ਹਾਂ ਦਿਨਾਂ ਵਿੱਚ ਦੋਵਾਂ ਵਿੱਚ ਪੈਸੇ ਨੂੰ ਲੈ ਕੇ ਲੜਾਈ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਸੀ। ਹਾਲਾਂਕਿ, ਬਾਅਦ ਵਿੱਚ ਦੋਵਾਂ ਨੇ ਅਜਿਹੀਆਂ ਗੱਲਾਂ ਨੂੰ ਅਫਵਾਹ ਕਰਾਰ ਦਿੱਤਾ।
3/4
ਅਦਾਕਾਰ ਸੁਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਦਾ ਮਜ਼ਾਕ ਉਡਾਇਆ ਗਿਆ ਜਦੋਂ ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਸ ਦਾ ਬੇਟਾ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਿਤਾ ਨਾਲ ਬਿਤਾਉਂਦਾ ਹੈ। ਪਤਾ ਚੱਲਿਆ ਕਿ ਦੋਵੇਂ ਵੱਖ-ਵੱਖ ਘਰਾਂ ਵਿੱਚ ਰਹਿੰਦੇ ਹਨ। ਸੀਮਾ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਰਿਵਾਇਤੀ ਵਿਆਹ ਨਹੀਂ ਪਰ ਅਸੀਂ ਇੱਕ ਪਰਿਵਾਰ ਵਰਗੇ ਹਾਂ। ਇਹ ਅਕਸਰ ਹੁੰਦਾ ਹੈ ਕਿ ਜਦੋਂ ਅਸੀਂ ਬੁੱਢੇ ਹੋ ਜਾਂਦੇ ਹਾਂ ਤਾਂ ਸਾਡੇ ਰਸਤੇ ਵੀ ਵੱਖਰੇ ਹੋ ਜਾਂਦੇ ਹਨ। ਮੈਂ ਖੁਸ਼ ਹਾਂ ਤੇ ਮੇਰਾ ਬੱਚਾ ਵੀ ਖੁਸ਼ ਹੈ।
4/4
ਇੱਕ ਫੈਸ਼ਨ ਵੀਕ ਦੌਰਾਨ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਦੀ ਜੀਨਸ ਦਾ ਬਟਨ ਖੋਲ੍ਹਿਆ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਟਵਿੰਕਲ 'ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਿਆ ਤੇ ਉਸ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਉੱਠੀ ਸੀ।
Sponsored Links by Taboola