Amitabh Bachchan: ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਵਿਚਾਲੇ ਬੋਲੇ ਅਮਿਤਾਭ ਬੱਚਨ- ਥੋੜ੍ਹਾ ਅਜੀਬ ਲੱਗਦਾ, ਪਰ...
ਪਿਛਲੇ ਲੰਬੇ ਸਮੇਂ ਤੋਂ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਵਿਚਾਲੇ ਲਗਾਤਾਰ ਤਲਾਕ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਇਸ ਦੌਰਾਨ ਅਮਿਤਾਭ ਬੱਚਨ ਦਾ ਇੱਕ ਬਿਆਨ ਵਾਇਰਲ ਹੋਇਆ ਹੈ। ਜਿਸ ਨੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ।
Download ABP Live App and Watch All Latest Videos
View In Appਦਰਅਸਲ, ਅਮਿਤਾਭ ਬੱਚਨ ਇਨ੍ਹੀਂ ਦਿਨੀਂ ਕੇਬੀਸੀ 16 ਦੀ ਮੇਜ਼ਬਾਨੀ ਕਰ ਰਹੇ ਹਨ। ਕੌਨ ਬਣੇਗਾ ਕਰੋੜਪਤੀ 16 ਦੇ ਤਾਜ਼ਾ ਐਪੀਸੋਡ ਵਿੱਚ, ਅਮਿਤਾਭ ਬੱਚਨ ਨੇ ਪ੍ਰਤੀਯੋਗੀ ਕ੍ਰਿਤੀ ਨਾਲ ਆਪਣੇ ਪਰਿਵਾਰ ਬਾਰੇ ਗੱਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਸਿੱਖਾਂ ਬਾਰੇ ਕੀ ਸੋਚਦੇ ਹਨ।
ਅਮਿਤਾਭ ਬੱਚਨ ਅੱਧੇ ਸਰਦਾਰ ਅਮਿਤਾਭ ਨੇ ਆਪਣੇ ਮਾਤਾ-ਪਿਤਾ ਦੇ ਵਿਆਹ ਬਾਰੇ ਗੱਲ ਕਰਦੇ ਹੋਏ ਨੇ ਕਿਹਾ- “ਮੈਨੂੰ ਇਸ ਨੂੰ ਅੰਤਰ-ਜਾਤੀ ਕਹਿਣਾ ਥੋੜ੍ਹਾ ਅਜੀਬ ਲੱਗਦਾ ਹੈ। ਮੇਰੇ ਪਿਤਾ ਉੱਤਰ ਪ੍ਰਦੇਸ਼ ਤੋਂ ਸਨ ਅਤੇ ਮੇਰੀ ਮਾਤਾ ਸਿੱਖ ਪਰਿਵਾਰ ਤੋਂ ਸੀ। ਮੈਂ ਮੰਨਣਾ ਹੈ ਕਿ ਮੈਂ ਅੱਧਾ ਸਰਦਾਰ ਹਾਂ। ਉਨ੍ਹਾਂ ਨੇ ਅੱਗੇ ਕਿਹਾ- ਜਦੋਂ ਮੈਂ ਪੈਦਾ ਹੋਇਆ ਸੀ, ਤਾਂ ਮੇਰੀ ਮਾਮੀ ਕਹਿੰਦੀ ਸੀ, 'ਕਿੰਨਾ ਸੋਹਣਾ ਪੁੱਤਰ ਹੈ, ਸਾਡਾ ਅਮਿਤਾਭ ਸਿੰਘ'...
ਅਮਿਤਾਭ ਬੱਚਨ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਅੱਧੇ ਸਰਦਾਰ ਹਨ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਇੱਕ ਸਿੱਖ ਪਰਿਵਾਰ ਤੋਂ ਸੀ ਅਤੇ ਉਨ੍ਹਾਂ ਦੀ ਮਾਸੀ ਉਨ੍ਹਾਂ ਨੂੰ ਪਿਆਰ ਨਾਲ ''ਅਮਿਤਾਭ ਸਿੰਘ'' ਕਹਿ ਕੇ ਬੁਲਾਉਂਦੀ ਸੀ। ਇਹ ਉਪਨਾਮ ਉਨ੍ਹਾਂ ਦੀ ਵਿਰਾਸਤ ਦੀਆਂ ਡੂੰਘੀਆਂ ਜੜ੍ਹਾਂ ਨੂੰ ਦਰਸਾਉਂਦਾ ਹੈ।
ਕੇਬੀਸੀ ਦਾ ਤਾਜ਼ਾ ਐਪੀਸੋਡ ਕੇਬੀਸੀ ਦੇ ਤਾਜ਼ਾ ਐਪੀਸੋਡ ਵਿੱਚ ਉੱਤਰ ਪ੍ਰਦੇਸ਼ ਦੀ ਕ੍ਰਿਤੀ ਹੌਟ ਸੀਟ 'ਤੇ ਬੈਠੀ ਸੀ, ਉਨ੍ਹਾਂ ਨੇ ਇੱਥੇ ਅਮਿਤਾਭ ਬੱਚਨ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਕੇਬੀਸੀ ਵਿੱਚ ਹਿੱਸਾ ਲੈਣ ਦਾ ਸੁਪਨਾ ਦੇਖਿਆ ਸੀ, ਪਰ ਉਨ੍ਹਾਂ ਨੂੰ ਅਜਿਹਾ ਕਰਨ ਦਾ ਮੌਕਾ ਨਹੀਂ ਮਿਲਿਆ। ਅੱਜ ਕੇਬੀਸੀ ਵਿੱਚ ਪਹੁੰਚ ਕੇ ਉਨ੍ਹਾਂ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ।