Sidharth Kiara Wedding Photo: 'ਹੁਣ ਸਾਡੀ ਪੱਕੀ ਬੁਕਿੰਗ ਹੋ ਗਈ'- ਕਿਆਰਾ ਨੇ ਪਤੀ ਸਿਧਾਰਥ ਨਾਲ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

Sidharth Kiara Wedding First Pic: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਹੁਣ ਵਿਆਹ ਦੇ ਬੰਧਨ ਚ ਬੱਝ ਗਏ ਹਨ। ਦੋਵਾਂ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਚ ਰਾਇਲ ਵੈਡਿੰਗ ਕੀਤੀ ਹੈ।

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ

1/6
Sidharth Kiara Wedding First Pic: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਹੁਣ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੋਵਾਂ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਰਾਇਲ ਵੈਡਿੰਗ ਕੀਤੀ ਹੈ।
2/6
Sidharth Kiara Wedding Photo: ਬਾਲੀਵੁੱਡ ਦੇ ਲਵਬਰਡਸ ਕਿਆਰਾ ਅਡਵਾਨੀ (Kiara Advani ) ਅਤੇ ਸਿਧਾਰਥ ਮਲਹੋਤਰਾ ( Sidharth Malhotra) ਸੱਤ ਫੇਰੇ ਲੈਣ ਤੋਂ ਬਾਅਦ ਹੁਣ ਸੱਤ ਜਨਮਾਂ ਲਈ ਇਕ-ਦੂਜੇ ਦੇ ਹੋ ਚੁੱਕੇ ਹਨ। ਦੋਵਾਂ ਦਾ ਵਿਆਹ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਧੂਮ-ਧਾਮ ਨਾਲ ਹੋਇਆ ਹੈ। ਇਸ ਨਾਲ ਹੀ ਵਿਆਹ ਤੋਂ ਬਾਅਦ ਇਸ ਜੋੜੇ ਦੀ ਇਹ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ।
3/6
ਵਿਆਹ ਦੀਆਂ ਇਹ ਤਸਵੀਰਾਂ ਕਿਆਰਾ ਅਤੇ ਸਿਧਾਰਥ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਦੋਵੇਂ ਪਵੇਲੀਅਨ 'ਚ ਬੈਠੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਕਿਆਰਾ ਹਰੇ ਗਹਿਣਿਆਂ ਦੇ ਨਾਲ ਗੁਲਾਬੀ ਲਹਿੰਗਾ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
4/6
ਦੂਜੇ ਪਾਸੇ ਸਿਧਾਰਥ ਗੋਲਡਨ ਸ਼ੇਰਵਾਨੀ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, 'ਹੁਣ ਸਾਡੀ ਪੱਕੀ ਬੁਕਿੰਗ ਹੋ ਗਈ ਹੈ.. ਅਸੀਂ ਅੱਗੇ ਦੇ ਸਫਰ ਲਈ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੁੰਦੇ ਹਾਂ' ਦੱਸ ਦੇਈਏ ਕਿ ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ, ਕੁਝ ਹੀ ਮਿੰਟਾਂ 'ਚ ਵਾਇਰਲ ਹੋ ਗਈਆਂ। ਫੈਨਜ਼ ਵੀ ਇਸ ਜੋੜੀ 'ਤੇ ਕਾਫੀ ਪਿਆਰ ਦੇ ਰਹੇ ਹਨ।
5/6
ਕਿਆਰਾ ਨੇ ਵੀ ਇਹੀ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਜਿਸ 'ਚ ਉਨ੍ਹਾਂ ਨੇ ਲਿਖਿਆ ਕਿ- 'ਜਿਸ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਆਪਣੀ ਨਵੀਂ ਜ਼ਿੰਦਗੀ ਲਈ ਆਸ਼ੀਰਵਾਦ ਮੰਗਿਆ ਹੈ।'
6/6
ਦੱਸ ਦੇਈਏ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਆਪਣੇ ਵਿਆਹ ਲਈ 5 ਫਰਵਰੀ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਪਹੁੰਚੇ ਸਨ। ਜਿੱਥੇ ਦੋਵਾਂ ਨੇ 6 ਫਰਵਰੀ ਨੂੰ ਮਹਿੰਦੀ ਸੈਰੇਮਨੀ ਅਤੇ ਸੰਗੀਤ ਨਾਈਟ ਰੱਖੀ ਸੀ। ਜਿਸ 'ਚ ਦੋਵਾਂ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਖੂਬ ਧਮਾਲ ਮਚਾਇਆ।
Sponsored Links by Taboola