Bollywood Stars First Movie Look: ਹੁਣ ਤੱਕ ਬੌਲੀਵੁੱਡ ਦੇ ਸਿਤਾਰਿਆਂ 'ਚ ਆਇਆ ਇੰਨਾ ਬਦਲਾਅ, ਪਹਿਲੀ Movie 'ਚ ਦਿਖਦੇ ਸੀ ਕੁਝ ਅਜਿਹੇ
ਬੌਲੀਵੁੱਡ ਸੈਲੇਬਸ ਫਸਟ ਲੁੱਕ
1/6
ਬੌਲੀਵੁੱਡ ਸੈਲੇਬਸ ਆਏ ਦਿਨ ਆਪਣੇ ਸ਼ਾਨਦਾਰ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਦੇਖ ਕੇ ਫੈਨਜ਼ ਇਨ੍ਹਾਂ ਸਟਾਰਸ ਦੇ ਦੀਵਾਨੇ ਹੋ ਗਏ ਹਨ ਪਰ ਅੱਜ ਅਸੀਂ ਇਸ ਰਿਪੋਰਟ 'ਚ ਤੁਹਾਨੂੰ ਇਨ੍ਹਾਂ ਸਟਾਰਸ ਦਾ ਉਹ ਲੁੱਕ ਦਿਖਾਵਾਂਗੇ ਜੋ ਤੁਸੀਂ ਇਨ੍ਹਾਂ ਦੀ ਪਹਿਲੀ ਫਿਲਮ 'ਚ ਦੇਖਿਆ ਸੀ। ਸਟੂਡੈਂਟ ਆਫ ਦ ਈਅਰ 'ਚ Debut ਕਰਨ ਵਾਲੀ ਆਲੀਆ ਭੱਟ (Alia Bhatt) ਪਹਿਲਾਂ ਕਾਫੀ ਗੋਲੂ ਮੋਲੂ ਹੋਇਆ ਕਰਦੀ ਸੀ ਪਰ ਆਲੀਆ ਨੇ ਵਰਕਆਊਟ ਕਰਕੇ ਆਪਣੇ ਆਪ ਨੂੰ ਕਾਫੀ ਬਦਲ ਲਿਆ ਹੈ।
2/6
ਇਸ਼ਕਜ਼ਾਦੇ ਤੋਂ ਅਰਜੁਨ ਕਪੂਰ (Arjun Kapoor) ਨੇ Debut ਕੀਤਾ ਸੀ ਤੇ ਤਦੋਂ ਤੇ ਹੁਣ ਦੇ ਲੁੱਕ 'ਤੇ ਕੀ ਕਹਿਣਾ ਚਾਹੋਗੇ ਤੁਸੀਂ?
3/6
ਬੈਂਡ ਬਾਜਾ ਬਾਰਾਤ 'ਚ ਇੱਕ ਪਤਲੇ ਜਿਹੇ ਲੜਕੇ ਨੇ ਬੌਲੀਵੁੱਡ 'ਚ ਐਂਟਰੀ ਮਾਰੀ ਸੀ। ਰਣਵੀਰ ਸਿੰਘ (Ranveer Singh) ਦੇ ਉਦੋਂ ਤੇ ਹੁਣ ਦੇ ਲੁੱਕ 'ਚ ਜ਼ਮੀਨ ਆਸਮਾਨ ਦਾ ਫਰਕ ਹੈ।
4/6
ਓਮ ਸ਼ਾਂਤੀ ਓਮ 'ਚ ਸ਼ਾਂਤੀ ਪ੍ਰਿਆ ਦਾ ਰੋਲ ਕਰਨ ਵਾਲੀ ਦੀਪੀਕਾ ਪਾਦੂਕੋਣ (Deepika Padukone) ਨੇ ਸਭ ਦੇ ਦਿਲਾਂ 'ਚ ਇੱਕ ਵੱਖਰੀ ਪਛਾਣ ਬਣਾ ਲਈ ਹੈ। ਦੀਪੀਕਾ ਦੀ ਖੂਬਸੂਰਤੀ 'ਚ ਹੋਰ ਜ਼ਿਆਦਾ ਨਿਖਾਰ ਆ ਚੁੱਕਿਆ ਹੈ।
5/6
40 ਦਾ ਅੰਕੜਾ ਪਾਰ ਕਰ ਚੁੱਕੀ ਮਲਾਇਕਾ ਅਰੋੜਾ ਦੇ ਉਦੋਂ ਤੇ ਹੁਣ ਦੇ ਲੁੱਕ 'ਚ ਜ਼ਮੀਨ ਆਸਮਾਨ ਦਾ ਫਰਕ ਤਾਂ ਜਰੂਰ ਆਇਆ ਹੈ ਪਰ ਉਮਰ ਦੇ ਨਾਲ-ਨਾਲ ਮਲਾਈਕਾ ਦਾ ਗਲੋ ਹੋਰ ਵੀ ਵਧ ਰਿਹਾ ਹੈ।
6/6
ਬੌਲੀਵੁੱਡ ਦੇ ਚੌਕਲਟੀ ਬੌਏ ਰਣਬੀਰ ਕਪੂਰ (Ranbir Kapoor) ਨੇ ਸਾਂਵਰੀਆ ਫਿਲਮ ਨਾਲ ਇੰਡੱਸਟਰੀ 'ਚ ਕਦਮ ਰੱਖਿਆ ਸੀ ਤੇ ਹੁਣ ਤੱਕ ਉਨ੍ਹਾਂ ਦੀ Personality 'ਚ ਕਾਫੀ ਬਦਲਾਅ ਆ ਚੁੱਕਿਆ ਹੈ।
Published at : 16 Jan 2022 01:41 PM (IST)