ਇਨ੍ਹਾਂ ਬਾਲੀਵੁੱਡ ਸੈਲੇਬਸ ਦਾ ਭੂਤਾਂ ਨਾਲ ਹੋ ਚੁੱਕਿਆ ਸਾਹਮਣਾ, ਗੋਵਿੰਦਾ ਤੋਂ ਵਰੁਣ ਧਵਨ ਸ਼ੇਅਰ ਕਰ ਚੁੱਕੇ ਡਰਾਉਣੇ ਤਜਰਬੇ
ਬਾਲੀਵੁੱਡ ਦਾ ਚਾਕਲੇਟ ਬੁਆਏ ਵਰੁਣ ਧਵਨ ਦਾ ਸਾਹਮਣਾ ਵੀ ਭੂਤ ਨਾਲ ਹੋ ਚੁੱਕਿਆ ਹੈ। ਵਰੁਣ ਨੇ ਖੁਦ ਆਪਣੇ ਇਸ ਡਰਾਉਣੇ ਤਜਰਬੇ ਬਾਰੇ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਅਮਰੀਕਾ 'ਚ ਉਹ ਫਿਲਮ 'ਏਬੀਸੀਡੀ 2' ਦੀ ਸ਼ੂਟਿੰਗ ਕਰ ਰਿਹਾ ਸੀ।
Download ABP Live App and Watch All Latest Videos
View In Appਉਸ ਨੂੰ ਹਾਲੀਵੁੱਡ ਸਟਾਰ ਮਰਹੂਮ ਫਰੈਂਕ ਸਿਨਤਾਰਾ ਦਾ ਭੂਤ ਦਿਖਾਈ ਦਿੱਤਾ ਸੀ। ਜਦੋਂ ਉਹ ਹੋਟਲ ਦੇ ਕਮਰੇ 'ਚ ਗਿਆ ਤਾਂ ਉਸ ਨੂੰ ਕੁੱਝ ਅਜੀਬ ਅਹਿਸਾਸ ਹੋਇਆ ਸੀ। ਇਹੀ ਨਹੀਂ ਕਮਰੇ ਦਾ ਦਰਵਾਜ਼ਾ ਵੀ ਆਪਣੇ ਆਪ ਹੀ ਖੁੱਲ੍ਹ ਗਿਆ ਸੀ।
ਨਵਾਜ਼ੂਦੀਨ ਸਿੱਦੀਕੀ ਦਾ ਸਾਹਮਣਾ ਵੀ ਭੂਤ ਨਾਲ ਹੋ ਚੁੱਕਿਆ ਹੈ। ਨਵਾਜ਼ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਬਿਪਾਸ਼ਾ ਬਾਸੂ ਨਾਲ ਹੌਰਰ ਫਿਲਮ 'ਆਤਮਾ' ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਸੈੱਟ 'ਤੇ ਅਜੀਬੋ ਗਰੀਬ ਘਟਨਾਵਾਂ ਹੋਈਆਂ ਸੀ। ਜਦੋਂ ਉਹ ਸੀਨ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਇੱਕ ਔਰਤ ਦੇ ਗਾਉਣ ਦੀ ਆਵਾਜ਼ ਆ ਰਹੀ ਸੀ। ਜਦੋਂ ਉਨ੍ਹਾਂ ਨੇ ਰਿਕਾਰਡਿੰਗ ਸੁਣੀ ਤਾਂ ਕੈਮਰੇ 'ਚ ਕੋਈ ਆਵਾਜ਼ ਹੀ ਨਹੀਂ ਸੀ।
ਇਸ ਤੋਂ ਇਲਾਵਾ ਨਵਾਜ਼ ਨੇ ਦੱਸਿਆ ਸੀ ਕਿ ਉਹ ਇੱਕ ਹੋਰ ਸੀਨ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਕੰਧ 'ਤੇ ਇੱਕ ਪੇਂਟਿੰਗ ਟੰਗੀ ਹੋਈ, ਜੋ ਆਪਣੇ ਆਪ ਹੀ ਪਹਿਲਾਂ ਤਾਂ ਹਿੱਲੀ ਤੇ ਫਿਰ ਹੇਠਾਂ ਡਿੱਗ ਪਈ। ਜਦਕਿ ਉਥੇ ਕੋਈ ਹਵਾ ਵੀ ਨਹੀਂ ਚੱਲ ਰਹੀ ਸੀ।
ਬਿਪਾਸ਼ਾ ਬਾਸੂ ਨੇ ਦੱਸਿਆ ਸੀ ਕਿ ਉਸ ਨੇ ਕਈ ਵਾਰ ਫਿਲਮਾਂ ਦੇ ਸੈੱਟ 'ਤੇ ਡਰਾਉਣੇ ਤਜਰਬੇ ਮਹਿਸੂਸ ਕੀਤੇ ਹਨ। ਉਸ ਨੇ ਬਹੁਤ ਵਾਰ ਭੂਤਾਂ ਦੀ ਮੌਜੂਦਗੀ ਨੂੰ ਮਹਿਸੂਸ ਕੀਤਾ ਹੈ। ਫਿਲਮ 'ਗੁਨਾਹ' ਦੇ ਸੈੱਟ 'ਤੇ ਬਿਪਾਸ਼ਾ ਕਈ ਵਾਰ ਕਿਸੇ ਖਾਸ ਕਮਰੇ 'ਚ ਆਪਣੇ ਡਾਇਲੌਗਜ਼ ਯਾਦ ਹੀ ਨਹੀਂ ਕਰ ਪਾਉਂਦੀ ਸੀ। ਜਦੋਂ ਉਹ ਉਸ ਕਮਰੇ 'ਚੋਂ ਬਾਹਰ ਨਿਕਲਦੀ ਸੀ ਤਾਂ ਉਸ ਨੂੰ ਡਾਇਲੌਗਜ਼ ਯਾਦ ਹੋ ਜਾਂਦੇ ਸੀ।
ਫਿਰ ਇੱਕ ਵਾਰ ਸੈੱਟ 'ਤੇ ਬਿਪਾਸ਼ਾ ਬਹੁਤ ਹੀ ਹਿੰਸਕ ਤਰੀਕੇ ਨਾਲ ਪੇਸ਼ ਆਉਣ ਲੱਗੀ, ਜਿਵੇਂ ਕਿਸੇ ਨੇ ਉਸ ਨੂੰ ਵਸ 'ਚ ਕਰ ਲਿਆ ਹੋਵੇ। ਫਿਲਮ ਦੀ ਪੂਰੀ ਟੀਮ ਨੇ ਇਹ ਘਟਨਾ ਦੇਖੀ ਸੀ।
ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦਾ ਵੀ ਭੂਤਾਂ ਨਾਲ ਸਾਹਮਣਾ ਹੋ ਚੁੱਕਿਆ ਹੈ। ਇਮਰਾਨ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਹਿਮਾਚਲ ਗਏ ਸੀ। ਉੱਥੇ ਹੋਟਲ ਦੇ ਕਮਰੇ 'ਚ ਐਕਟਰ ਨਾਲ ਕੁੱਝ ਅਜੀਬ ਹੋਇਆ ਸੀ। ਇਮਰਾਨ ਤੇ ਉਸ ਦੇ ਦੋਸਤਾਂ ਨੂੰ ਕਿਸੇ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਰਹੀਆਂ ਸੀ। ਇਹ ਕਿਸੇ ਆਦਮੀ ਦੀ ਆਵਾਜ਼ ਸੀ। ਜਦੋਂ ਉਨ੍ਹਾਂ ਨੇ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਨਹੀਂ ਮਿਲਿਆ।
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ 'ਬਾਜੀਰਾਓ ਮਸਤਾਨੀ' ਦੀ ਸ਼ੂਟਿੰਗ ਦੌਰਾਨ ਪੇਸ਼ਵਾ ਬਾਜੀਰਾਓ ਦੀ ਮੌਜੂਦਗੀ ਨੂੰ ਮਹਿਸੂਸ ਕੀਤਾ ਸੀ। ਕਿਉਂਕਿ ਉਹ ਇਤਿਹਾਸਕ ਜਗ੍ਹਾ ਯਾਨਿ ਬਾਜੀਰਾਓ ਦੇ ਮਹਿਲ ਸ਼ਨੀਵਾਰਵਾੜਾ 'ਚ ਸ਼ੂਟਿੰਗ ਕਰ ਰਹੇ ਸੀ। ਇਸ ਦੌਰਾਨ ਰਣਵੀਰ ਨੇ ਉਨ੍ਹਾਂ ਦੀ ਮੌਜੂਦਗੀ ਨੂੰ ਮਹਿਸੂਸ ਕੀਤਾ ਸੀ।
ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਦੱਸਿਆ ਸੀ ਕਿ ਉਹ ਊਟੀ 'ਚ ਫਿਲਮ ਦੀ ਸ਼ੂਟਿੰਗ ਲਈ ਰੁਕੇ ਸਨ।
ਹੋਟਲ ਦੇ ਕਮਰੇ 'ਚ ਜਦੋਂ ਇੱਕ ਰਾਤ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਉਨ੍ਹਾਂ ਨੇ ਆਪਣੀ ਛਾਤੀ 'ਤੇ ਇੱਕ ਔਰਤ ਨੂੰ ਬੈਠੇ ਦੇਖਿਆ। ਇਸ ਦੇ ਨਾਲ ਨਾਲ ਗੋਵਿੰਦਾ ਨੇ ਦੱਸਿਆਂ ਕਿ ਜਦੋਂ ਵੀ ਉਹ ਸਵੇਰ ਨੂੰ ਉੱਠਦੇ ਸੀ ਤਾਂ ਕਮਰੇ 'ਚ ਹਮੇਸ਼ਾ ਗੰਦਗੀ ਫੈਲੀ ਹੁੰਦੀ ਸੀ।