ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਇਕੱਠਿਆਂ ਪੜ੍ਹਾਈ, ਹੁਣ ਬਾਲੀਵੁੱਡ 'ਚ ਪਾ ਰਹੇ ਧੁੰਮਾਂ
ਬਾਲੀਵੁੱਡ ਦੇ ਕਈ ਸਿਤਾਰਿਆਂ ਦਾ ਬਚਪਨ ਇਕੱਠਿਆਂ ਬੀਤਿਆਂ ਹੈ ਤੇ ਉਹ ਕਲਾਸਮੇਟ ਰਹਿ ਚੁੱਕੇ ਹਨ। ਇਨ੍ਹਾਂ 'ਚ ਸ਼੍ਰੱਧਾ ਕਪੂਰ, ਟਾਇਗਰ ਸ਼੍ਰੌਫ, ਸੋਨਾਕਸ਼ੀ ਸਿਨ੍ਹਾਾ, ਅਰਜੁਨ ਕਪੂਰ, ਸਲਮਾਨ ਖਾਨ, ਆਮਿਰ ਖਾਨ, ਆਲਿਆ ਭੱਟ, ਅਨੁਸ਼ਾ ਰੰਜਨ, ਟਵਿੰਕਲ ਖੰਨਾ, ਕਰਨ ਜੌਹਰ, ਅਨੁਸ਼ਕਾ ਸ਼ਰਮਾ ਤੇ ਸਾਕਸ਼ੀ ਧੋਨੀ ਜਿਹੇ ਸੈਲੇਬਸ ਦੇ ਨਾਂਅ ਸ਼ਾਮਲ ਹਨ।
Download ABP Live App and Watch All Latest Videos
View In Appਆਮਿਰ ਖਾਨ-ਸਲਮਾਨ ਖਾਨ: ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦੇ ਦੋ ਸੁਪਰਸਟਾਰ ਨਾਲ ਪੜ੍ਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਆਮਿਰ ਖਾਨ ਤੇ ਸਲਮਾਨ ਖਾਨ ਦੀ ਜੋ ਕਿ ਸੇਂਟ ਏਨੀਸ ਸਕੂਲ, ਪਾਲੀ ਹਿਲ ਮੁੰਬਈ 'ਚ ਇਕੱਠੇ ਪੜ੍ਹ ਚੁੱਕੇ ਹਨ।
ਅਕਾਂਕਸ਼ਾ ਰੰਜਨ ਕਪੂਰ-ਆਲਿਆ ਭੱਟ: ਵੈਬਸੀਰੀਜ਼ ਗਿਲਟੀ 'ਚ ਤਨੂ ਕੁਮਾਰ ਦਾ ਰੋਲ ਅਦਾ ਕਰਨ ਵਾਲੀ ਅਕਾਂਕਸ਼ਾ ਆਲਿਆ ਭੱਟ ਦੀ ਬਚਪਨ ਦੀ ਦੋਸਤ ਹੈ। ਦੋਵੇਂ ਅੱਜ ਵੀ ਬੈਸਟ ਫ੍ਰੈਂਡਸ ਹਨ। ਇਨ੍ਹਾਂ ਜਮੁਨਾਭਾਈ ਨਰਸੀ ਸਕੂਲ, ਮੁੰਬਈ ਦੇ ਨਾਲ ਪੜ੍ਹਾਈ ਕੀਤੀ ਸੀ।
ਟਵਿੰਕਲ ਖੰਨਾ-ਕਰਨ ਜੌਹਰ: ਟਵਿੰਕਲ ਖੰਨਾ ਤੇ ਕਰਨ ਜੌਹਰ ਇਕ ਦੂਜੇ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਇਕੱਠੇ ਨਿਊ ਏਰਾ ਹਾਈ ਸਕੂਲ, ਪੰਚਗਨੀ 'ਚ ਪੜ੍ਹਦੇ ਸਨ।
ਟਾਇਗਰ ਸ਼ਰੌਫ-ਸ਼੍ਰੱਧਾ ਕਪੂਰ: ਫਿਲਮ ਬਾਗੀ 'ਚ ਇਕੱਠੇ ਕੰਮ ਕਰ ਚੁੱਕੇ ਟਾਇਗਰ ਸ਼੍ਰੌਫ ਤੇ ਸ਼੍ਰੱਧਾ ਕੈਥੇਡ੍ਰਲ ਤੇ ਜੌਨ ਕੌਨਨ ਸਕੂਲ 'ਚ ਇਕੱਠੇ ਸਨ। ਟਾਇਗਰ ਨੂੰ ਸ਼੍ਰੱਧਾ 'ਤੇ ਕ੍ਰਸ਼ ਵੀ ਹੋ ਗਿਆ ਸੀ। ਉਹ ਇਹ ਗੱਲ ਜਨਤਕ ਤੌਰ 'ਤੇ ਕਈ ਵਾਰ ਕਬੂਲ ਚੁੱਕੇ ਹਨ।
ਅਰਜੁਨ ਕਪੂਰ-ਸੋਨਾਕਸ਼ੀ ਸਿਨ੍ਹਾ: ਅਰਜੁਨ ਕਪੂਰ ਤੇ ਸੋਨਾਕਸ਼ੀ ਆਰਿਆ ਵਿੱਦਿਆ ਮੰਦਰ, ਮੁੰਬਈ 'ਚ ਇਕੱਠੇ ਪੜ੍ਹ ਚੁੱਕੇ ਹਨ।
ਸਾਕਸ਼ੀ ਧੋਨੀ-ਅਨੁਸ਼ਕਾ ਸ਼ਰਮਾ: ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਬਚਪਨ 'ਚ ਇਕੱਠਿਆਂ ਪੜ੍ਹਾਈ ਕਰ ਚੁੱਕੇ ਹਨ। ਦੋਵਾਂ ਦਾ ਐਡਮਿਸ਼ਨ ਅਸਮ ਦੇ ਸਕੂਲ 'ਚ ਹੋਇਆ ਸੀ।