Celebs Who Married With Fans: Dilip Kumar ਤੋਂ Shilpa Shetty ਤੱਕ ਇਨ੍ਹਾਂ Bollywood Stars ਨੇ ਆਪਣੇ ਫੈਨਜ਼ ਨਾਲ ਰਚਾਇਆ ਸੀ ਵਿਆਹ
ਬੌਲੀਵੁੱਡ ਸਿਤਾਰੇ
1/8
Bollywood Popular Celebs Who Married With Their Fans: ਬੌਲੀਵੁੱਡ (Bollywood) 'ਚ ਅਕਸਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਸਟਾਰਜ਼ ਕਿਸੇ ਸੈਲੀਬ੍ਰਿਟੀ ਨਾਲ ਹੀ ਵਿਆਹ ਕਰਦੇ ਹਨ ਪਰ ਕੁਝ ਅਜਿਹੇ ਵੀ ਸਿਤਾਰੇ ਹਨ ਜਿਨ੍ਹਾਂ ਨੇ ਆਪਣੇ ਫੈਨਜ਼ ਨਾਲ ਹੀ ਵਿਆਹ ਰਚਾਇਆ ਹੈ। ਇਸ ਲਿਸਟ 'ਚ Esha Deol ਤੋਂ ਲੈ ਕੇ ਦਿਲੀਪ ਕੁਮਾਰ (Dilip Kumar) ਤੱਕ ਦਾ ਨਾਂ ਸ਼ਾਮਲ ਹੈ।
2/8
ਜਿਤੇਂਦਰ (Jitendra) ਨਾਲ ਵਿਆਹ ਕਰਨਾ ਸ਼ੋਭਾ ਕਪੂਰ (Shobha Kapoor) ਦਾ ਸਪਨਾ ਸੀ। ਉਨ੍ਹੀਂ ਦਿਨੀਂ ਉਹ ਬ੍ਰਿਟਿਸ਼ ਏਅਰਵੇਜ਼ 'ਚ ਏਅਰ ਹੋਸਟਸ ਸੀ। 1966 'ਚ ਜਿਤੇਂਦਰ ਸਟਰੱਗਲਿੰਗ ਐਕਟਰ ਸਨ ਤੇ 1972 ਤੱਕ ਸ਼ੋਭਾ ਉਨ੍ਹਾਂ ਦੀ ਗਰਲਫ੍ਰੈਂਡ ਰਹੀ। 1947 'ਚ ਇਸ ਕਪਲ ਨੇ ਵਿਆਹ ਕਰ ਲਿਆ।
3/8
ਵਿਵੇਕ ਆਬਰਾਏ (Vivek Oberoi) ਨੂੰ ਪ੍ਰਿਯੰਕਾ ਅਲਵਾ (Priyanka Alva) ਨੇ ਉਸ ਦੌਰਾਨ ਸਹਾਰਾ ਦਿੱਤਾ ਜਦ ਐਸ਼ਵਰਿਆ ਰਾਏ ਬੱਚਨ ਨਾਲ ਉਨ੍ਹਾਂ ਦਾ ਬ੍ਰੇਕ ਅੱਪ ਹੋਇਆ ਸੀ। ਪਹਿਲਾਂ ਤੋਂ ਹੀ ਦੋਨੋਂ ਇੱਕ ਦੂਜੇ ਦੇ ਫੈਮਿਲੀ ਫ੍ਰੈਂਡ ਸਨ ਤੇ ਪ੍ਰਿਯੰਕਾ ਨੂੰ ਪਹਿਲਾਂ ਤੋਂ ਹੀ ਪਸੰਦ ਕਰਦੀ ਸੀ ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ।
4/8
ਭਰਤ ਤਖਤਾਨੀ (Bharat Takhtani) 13 ਸਾਲ ਦੀ ਉਮਰ ਤੋਂ ਹੀ ਈਸ਼ਾ ਦਿਓਲ (Esha Deol ) ਦੇ ਫੈਨ ਸਨ। ਬਚਪਨ ਤੋਂ ਹੀ ਦੋਨੋਂ ਇੱਕ ਦੂਜੇ ਨੂੰ ਜਾਣਦੇ ਸਨ ਪਰ ਵੱਡੇ ਹੋਣ 'ਤੇ ਗੱਲ ਨਹੀਂ ਹੁੰਦੀ ਸੀ। ਸਾਲ 2012 'ਚ ਦੋਹਾਂ ਨੇ ਵਿਆਹ ਕਰ ਲਿਆ।
5/8
1973 'ਚ ਰਾਜੇਸ਼ ਖੰਨਾ (Rajesh Khanna) ਤੇ ਡਿੰਪਲ ਕਪਾਡੀਆ (Dimple Kapadia) ਨੇ ਵਿਆਹ ਕਰ ਲਿਆ ਸੀ। ਡਿੰਪਲ ਉਸ ਦੌਰਾਨ ਮਹਿਜ਼ 16 ਸਾਨ ਦੀ ਸੀ। ਰਾਜੇਸ਼ ਖੰਨਾ ਦੀ ਬਹੁਤ ਵੱਡੀ ਫੈਨ ਸੀ ਡਿੰਪਲ ਤੇ ਅਜਿਹੇ 'ਚ ਜਦੋਂ ਰਾਜੇਸ਼ ਖੰਨਾ ਨੇ ਡਿੰਪਲ ਨੂੰ ਪ੍ਰਪੋਜ਼ ਕੀਤਾ ਉਹ ਉਨ੍ਹਾਂ ਲਈ ਕਿਸੇ ਸਪਨੇ ਤੋਂ ਘੱਟ ਨਹੀਂ ਸੀ। ਵਿਆਹ ਦੇ 9 ਸਾਲ ਬਾਅਦ ਇਨ੍ਹਾਂ ਦੀ ਜੋੜੀ ਟੁੱਟ ਗਈ ਪਰ ਰਾਜੇਸ਼ ਖੰਨਾ ਦੇ ਆਖਰੀ ਸਮੇਂ 'ਚ ਡਿੰਪ ਉਨ੍ਹਾਂ ਕੋਲ ਮੌਜੂਦ ਸੀ।
6/8
ਮੁਮਤਾਜ (Mumtaz) ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਸੀ। ਅਜਿਹੇ 'ਚ ਬਿਜ਼ਨਸ ਟਾਈਕੂਨ ਮਯੂਰ (Mayur Madhwani) ਬਹੁਤ ਕਿਸਮਤ ਵਾਲੇ ਫੈਨ ਸੀ ਜਿਸ ਨੂੰ ਉਸ ਸਮੇਂ ਦੀ ਸਭ ਤੋਂ ਵੱਡੀ ਐਕਟ੍ਰੈੱਸ ਨਾਲ ਵਿਆਹ ਰਚਾਉਣ ਦਾ ਮੌਕਾ ਮਿਲਿਆ। 1974 'ਚ ਦੋਵਾਂ ਦਾ ਵਿਆਹ ਹੋਇਆ ਸੀ।
7/8
ਦਿਲੀਪ ਕੁਮਾਰ (Dilip Kumar) 'ਤੇ ਸ਼ੁਰੂ ਤੋਂ ਹੀ ਸਾਇਰਾ ਬਾਨੋ (Saira Bano) ਨੂੰ ਕ੍ਰੱਸ਼ ਸੀ। 12 ਸਾਲ ਦੀ ਉਮਰ 'ਚ ਹੀ ਸਾਇਕਾ ਬਾਨੋ ਦਿਲ ਹਾਰ ਬੈਠੀ ਸੀ. ਇਹੀ ਕਾਰਨ ਸੀ ਕਿ ਜਦ ਦਿਲੀਪ ਕੁਮਾਰ ਨੇ ਉਹਨਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਉਹ ਮਨ੍ਹਾਂ ਨਹੀਂ ਕਰ ਪਾਈ। ਦੋਨਾਂ ਨੇ 11 ਅਕਤੂਬਰ 1966 'ਚ ਵਿਆਹ ਕਰ ਲਿਆ ਸੀ।
8/8
ਸ਼ਿਲਪਾ ਸ਼ੈੱਟੀ (Shilpa Shetty) ਦੇ ਫੈਨ ਲਿਸਟ 'ਚ ਰਾਜ ਕੁੰਦਰਾ (Raj Kundra) ਦਾ ਨਾਮ ਵੀ ਸ਼ਾਮਲ ਹੈ। ਇਹਨਾਂ ਦੋਨਾਂ ਦੀ ਪਹਿਲੀ ਮੁਲਾਕਾਤ ਲੰਦਨ 'ਚ ਹੋਈ ਸੀ। ਉਸ ਦੌਰਾਨ ਸ਼ਿਲਪਾ ਪ੍ਰਫਿਊਮ ਬ੍ਰੈਂਡ ਐੱਸ-2 ਦੀ ਪ੍ਰਮੋਸ਼ਨ ਕਰਨ ਪਹੁੰਚੀ ਸੀ। ਦੋਹਾਂ ਦੀਆਂ ਨਜ਼ਦੀਕੀਆਂ ਵਧੀਆਂ ਅਤੇ ਸਾਲ 2009 'ਚ ਦੋਹਾਂ ਨੇ ਵਿਆਹ ਰਚਾ ਲਿਆ।
Published at : 16 Jan 2022 02:06 PM (IST)