ਬੌਲੀਵੁੱਡ ਦੇ ਇਹ ਕਪਲਜ਼ ਕਾਫੀ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਕਰ ਰਹੇ ਡੇਟ, ਵਿਆਹ ਦਾ ਅਜੇ ਨਹੀਂ ਕੋਈ ਇਰਾਦਾ

ਬੌਲੀਵੁੱਡ ਕਪਲਜ਼

1/7
Celeb Couples Dating: ਬੌਲੀਵੁੱਡ 'ਚ ਕਈ ਅਜਿਹੇ Love birds ਹਨ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਫਿਲਹਾਲ ਇਹਨਾਂ ਦਾ ਵਿਆਹ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ। ਆਓ ਦੇਖਦੇ ਹਾਂ ਕੌਣ-ਕੌਣ ਸ਼ਾਮਲ ਹੈ ਫਿਰ ਇਸ ਲਿਸਟ 'ਚ -
2/7
ਮਲਾਈਕਾ ਅਰੋੜਾ (Malaika Arora) ਤੇ ਅਰਜੁਨ ਕਪੂਰ (Arjun Kapoor) ਕਰੀਬ ਪਿਛਲੇ 4 ਸਾਲ ਤੋਂ Relationship 'ਚ ਹਨ। ਫੈਨਜ਼ ਵੀ ਇਹਨਾਂ ਦੇ ਵਿਆਹ ਦੇ ਕਿਆਸ ਲਗਾ ਰਹੇ ਹਨ ਪਰ ਦੋਨੋਂ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਫਿਲਹਾਲ Relationship 'ਚ ਹੀ ਖੁਸ਼ ਹਨ ਤੇ ਵਿਆਹ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ।
3/7
ਰਕੁਲਪ੍ਰੀਤ ਸਿੰਘ (Rakulpreet Singh) ਤੇ ਫਿਲਮ ਪ੍ਰੋਡਿਊਸਰ ਜੈਕੀ ਭਗਨਾਨੀ (Jacky Bhagnani) ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਨਾਂ ਨੇ ਹਾਲ ਹੀ 'ਚ ਆਪਣਾ ਰਿਸ਼ਤਾ ਆਫੀਸ਼ੀਅਲ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਵਿਆਹ ਕਰਨਗੇ ਤਾਂ ਜ਼ਰੂਰ ਦੱਸਣਗੇ ਪਰ ਫਿਲਹਾਲ ਉਹ ਕਰੀਅਰ 'ਤੇ ਫੋਕਸ ਕਰ ਰਹੇ ਹਨ।
4/7
ਅਰਬਾਜ਼ ਖਾਨ (Arbaaz Khan) ਲੰਬੇ ਸਮੇਂ ਤੋਂ ਮਾਡਲ ਜਾਰਜੀਆ ਅੰਡ੍ਰਿਆਨੀ (Gorgia Andriani) ਨੂੰ ਡੇਟ ਕਰ ਰਹੇ ਹਨ ਤੇ ਉਨ੍ਹਾਂ ਨਾਲ ਲਿਵ-ਇਨ Relationship 'ਚ ਹਨ ਪਰ ਉਨ੍ਹਾਂ ਨੇ ਵੀ ਹਾਲੇ ਤੱਕ ਵਿਆਹ ਵੱਲ ਕੋਈ ਕਦਮ ਨਹੀਂ ਚੁੱਕਿਆ।
5/7
ਬੌਲੀਵੁੱਡ ਅਦਾਕਾਰਾ ਸ਼ਰਧਾ ਕਪੂਰ (Shraddha Kapoor) ਮਸ਼ਹੂਰ ਫੋਟੋਗ੍ਰਾਫਰ ਰੋਹਨ ਸ੍ਰੇਸ਼ਠਾ ਨੂੰ ਡੇਟ ਕਰ ਰਹੀ ਹੈ। ਦੋਨਾਂ ਦੇ ਵਿਆਹ ਦੀਆਂ ਖਬਰਾਂ ਕਈ ਵਾਰ ਉੱਡੀਆਂ ਪਰ ਹਾਲੇ ਵੀ ਇਹਨਾਂ ਦੇ ਵਿਆਹ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ।
6/7
ਮੀਡੀਆ ਰਿਪੋਰਟ ਮੁਤਾਬਕ ਸਲਮਾਨ ਖਾਨ (Salman Khan) ਮਾਡਲ ਅਤੇ ਸਿੰਗਰ ਯੂਲੀਆ ਵੰਤੂਰ ਨੂੰ ਡੇਟ ਕਰ ਰਹੇ ਹਨ ਪਰ ਹਾਲੇ ਤੱਕ ਦੋਨਾਂ ਨੇ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ।
7/7
ਅਦਾਕਾਰਾ ਤਾਰਾ ਸੁਤਰੀਆ (Tara Sutaria) ਪਿਛਲੇ ਕਾਫੀ ਲੰਬੇ ਸਮੇਂ ਤੋਂ ਕਰਿਸ਼ਮਾ ਕਪੂਰ (Karishma Kapoor) ਅਤੇ ਕਰੀਨਾ ਕਪੂਰ (Kareena Kapoor) ਦੇ ਕਜ਼ਨ ਅਰਮਾਨ ਜੈਨ ਨੂੰ ਡੇਰ ਕਰ ਰਹੇ ਹਨ ਅਤੇ ਇਸ ਕਪਲ ਨੂੰ ਵਿਆਹ ਦੀ ਅਜੇ ਕੋਈ ਜਲਦੀ ਨਹੀਂ ਹੈ।
Sponsored Links by Taboola