Photos: MS Dhoni ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਕਿਆਰਾ, ਬਣਨ ਜਾ ਰਹੀ ਹੈ ਦੁਲਹਨ, ਜੈਸਲਮੇਰ 'ਚ ਹੋਵੇਗਾ ਵਿਆਹ
ਕਿਆਰਾ ਅਡਵਾਨੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਇਸ ਅਦਾਕਾਰਾ ਨੇ ਐਮਐਸ ਧੋਨੀ ਦਿ ਅਨਟੋਲਡ ਸਟੋਰੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਹੁਣ ਕਿਆਰਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।
Download ABP Live App and Watch All Latest Videos
View In Appਕਿਆਰਾ ਅਡਵਾਨੀ ਮਸ਼ਹੂਰ ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਕਰ ਰਹੀ ਹੈ। ਦੋਵੇਂ ਰਾਜਸਥਾਨ ਦੇ ਜੈਸਲਮੇਰ 'ਚ ਵਿਆਹ ਕਰ ਰਹੇ ਹਨ। ਫਿਲਹਾਲ ਕਿਆਰਾ ਅਡਵਾਨੀ ਸਿਧਾਰਥ ਮਲਹੋਤਰਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਲਈ ਜੈਸਲਮੇਰ ਪਹੁੰਚ ਚੁੱਕੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਹਿਲਾਂ ਦੋਵੇਂ ਜੋੜੇ 6 ਫਰਵਰੀ ਨੂੰ ਵਿਆਹ ਕਰਨ ਜਾ ਰਹੇ ਸਨ ਪਰ ਹੁਣ ਇਹ ਵਿਆਹ ਜੈਸਲਮੇਰ 'ਚ 7 ਫਰਵਰੀ ਨੂੰ ਹੋਵੇਗਾ।
ਕਿਆਰਾ ਅਡਵਾਨੀ ਨੂੰ ਸ਼ਨੀਵਾਰ ਸਵੇਰੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਕਿਆਰਾ ਅਡਵਾਨੀ ਕਾਫੀ ਖੁਸ਼ ਨਜ਼ਰ ਆ ਰਹੀ ਸੀ।
ਕਿਆਰਾ ਅਡਵਾਨੀ ਨੂੰ ਕਾਲੀਨਾ ਏਅਰਪੋਰਟ 'ਤੇ ਸਫੇਦ ਜੰਪਸੂਟ 'ਚ ਦੇਖਿਆ ਗਿਆ। ਇਸ ਨਾਲ ਹੀ ਉਸ ਨੇ ਗੁਲਾਬੀ ਰੰਗ ਦਾ ਸ਼ਾਲ ਵੀ ਪਾਇਆ ਹੋਇਆ ਸੀ।