Pathaan ਦੀ ਕਮਾਈ 'ਤੇ Deepika Padukone ਨੇ ਕਿਹਾ, - 'ਅਸੀਂ ਰਿਕਾਰਡ ਤੋੜਨ ਲਈ ਫਿਲਮ ਨਹੀਂ ਬਣਾ ਰਹੇ ਸੀ'
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹਾਲ ਹੀ ਵਿੱਚ ਪਠਾਨ ਦੀ ਸਕਸੈਸ (Success) ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਈ। ਇੱਥੇ ਦੀਪਿਕਾ ਪਾਦੁਕੋਣ ਨੇ ਫਿਲਮ ਦੀ ਸ਼ੂਟਿੰਗ ਨਾਲ ਜੁੜੇ ਕੁਝ ਮਜ਼ੇਦਾਰ ਅਨੁਭਵ ਸਾਂਝੇ ਕੀਤੇ। ਇਸ ਦੇ ਨਾਲ ਹੀ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਸ਼ਾਹਰੁਖ ਖਾਨ ਸੈੱਟ 'ਤੇ ਉਨ੍ਹਾਂ ਦਾ ਬਹੁਤ ਖਿਆਲ ਰੱਖਦੇ ਸਨ।
Download ABP Live App and Watch All Latest Videos
View In Appਦੀਪਿਕਾ ਨੇ ਸ਼ੂਟਿੰਗ ਨਾਲ ਜੁੜੀਆਂ ਕੁਝ ਯਾਦਾਂ ਸ਼ੇਅਰ ਕਰਦਿਆਂ ਕਿਹਾ, ''ਸ਼ਾਹਰੁਖ ਨੇ ਮੈਨੂੰ ਸ਼ੂਟ 'ਤੇ ਕਾਫੀ ਪੀਜ਼ਾ ਖੁਆਇਆ।
ਦੀਪਿਕਾ ਨੇ ਪਠਾਨ ਦੀ ਕਮਾਈ ਅਤੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਦੇਖਦਿਆਂ ਕਿਹਾ, ''ਅਸੀਂ ਰਿਕਾਰਡ ਤੋੜਨ ਲਈ ਫਿਲਮ ਨਹੀਂ ਬਣਾ ਰਹੇ ਸੀ...ਅਸੀਂ ਲੋਕਾਂ ਦਾ ਮਨੋਰੰਜਨ ਕਰਨ ਅਤੇ ਚੰਗੇ ਲੋਕਾਂ ਨਾਲ ਸਮਾਂ ਬਿਤਾਉਣ ਲਈ ਫਿਲਮ ਬਣਾ ਰਹੇ ਸੀ। ਹਰ ਵਿਅਕਤੀ ਨੇ ਬਹੁਤ ਮਿਹਨਤ ਕੀਤੀ ਭਾਵੇਂ ਉਹ ਸੈਟ ਦਾ ਕੋਈ ਵੀ ਵਿਅਕਤੀ ਕਿਉਂ ਨਾ ਹੋਵੇ।
ਦੀਪਿਕਾ ਨੇ ਪ੍ਰਸ਼ੰਸਕਾਂ ਵਲੋਂ ਦਿੱਤੇ ਪਿਆਰ ਲਈ ਧੰਨਵਾਦ ਕੀਤਾ, ਤੇ ਕਿਹਾ ਕਿ ਜਿਸ ਇਰਾਦੇ ਨਾਲ ਅਸੀਂ ਇਹ ਫਿਲਮ ਬਣਾਈ ਹੈ… ਇਹ ਫਿਲਮ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਲਈ ਬਣਾਈ ਗਈ ਸੀ… ਜੋ ਇਸ ਫਿਲਮ ਨੇ ਕਰਕੇ ਦਿਖਾ ਦਿੱਤਾ।
ਪ੍ਰੈਸ ਕਾਨਫਰੰਸ ਵਿੱਚ ਸ਼ਾਹਰੁਖ ਨੇ ਦੀਪਿਕਾ ਦੇ ਲਈ ‘ਓਮ ਸ਼ਾਂਤੀ ਓਮ’ ਦਾ ਗੀਤ ਵੀ ਗਾਇਆ ਸੀ। ਇਸ ਦੇ ਨਾਲ ਹੀ ਸ਼ਾਹਰੁਖ ਨਾਲ ਆਪਣੀ ਕੈਮਿਸਟਰੀ ‘ਤੇ ਵੀ ਉਨ੍ਹਾਂ ਨੇ ਆਪਣੀ ਰਾਏ ਦਿੱਤੀ।
ਦੀਪਿਕਾ ਨੇ ਖ਼ੁਦ ਨੂੰ ਆਊਟਸਾਈਡਰ ਕਹਿ ਕੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਕੀਤਾ।
ਦੀਪਿਕਾ ਨੇ ਕਿਹਾ, ‘ਇੱਕ ਬਾਹਰੀ ਸ਼ਖਸ਼ ਦੇ ਤੌਰ ਤੇ ਜਦੋਂ ਮੈਂ ਇੰਡਸਟਰੀ ਵਿੱਚ ਆਈ ਸੀ ਤਾਂ ਮੈਂ ਨਹੀਂ ਸੋਚਿਆ ਸੀ ਕਿ ਮੈਂ ਇੱਥੇ ਤੱਕ ਪਹੁੰਚਾਂਗੀ। ਯਸ਼ਰਾਜ ਦੇ ਨਾਲ ਤਿੰਨ-ਚਾਰ ਫਿਲਮਾਂ ਕਰਾਂਗੀ। ਪਠਾਨ ਵਿੱਚ ਜਿਸ ਤਰ੍ਹਾਂ ਔਰਤ ਦੇ ਕਿਰਦਾਰ ਨੂੰ ਲਿਖਿਆ ਗਿਆ ਹੈ ਉਹ ਕਮਾਲ ਦਾ ਹੈ।,
ਅਦਾਕਾਰ ਨੇ ਹਰ ਜਾਨਰ ਦੀ ਫਿਲਮਾਂ ਕਰਨ ਦੀ ਇੱਛਾ ਜ਼ਾਹਰ ਕੀਤੀ।