Dia Mirza: ਦੀਆ ਮਿਰਜ਼ਾ ਦੀ ਟ੍ਰੈਡਿਸ਼ਨਲ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ, ਦੇਖੋ ਤਸਵੀਰਾਂ

Dia Mirza Pics: ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਬਹੁਤ ਖੂਬਸੂਰਤ ਹੈ। ਉਸ ਦੀ ਖੂਬਸੂਰਤੀ ਨੂੰ ਲੈ ਕੇ ਚਰਚਾਵਾਂ ਰਹਿੰਦੀਆਂ ਹਨ। ਦੀਆ ਨੇ ਨਾ ਸਿਰਫ ਆਪਣੀ ਅਦਾਕਾਰੀ ਨਾਲ ਸਗੋਂ ਆਪਣੀ ਖੂਬਸੂਰਤੀ ਨਾਲ ਵੀ ਲੋਕਾਂ ਦਾ ਦਿਲ ਜਿੱਤ ਲਿਆ ਹੈ।

Dia Mirza

1/7
ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤੁਸੀਂ ਵੀ ਦੇਖੋ ਦੀਆ ਦੀਆਂ ਖੂਬਸੂਰਤ ਤਸਵੀਰਾਂ।
2/7
ਅਦਾਕਾਰਾ ਦੀਆ ਮਿਰਜ਼ਾ ਨਾ ਸਿਰਫ਼ ਇੱਕ ਸ਼ਾਨਦਾਰ ਅਦਾਕਾਰਾ ਹੈ ਸਗੋਂ ਇੱਕ ਨਿਰਮਾਤਾ ਵੀ ਹੈ। ਭਾਵੇਂ ਉਹ ਇਨ੍ਹੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਉਹ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
3/7
ਦੀਆ ਨੇ ਗੋਲਡਨ ਸੂਟ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਉਸ ਦੇ ਟ੍ਰੈਡਿਸ਼ਨਲ ਲੁੱਕ ਨਾਲ ਪਿਆਰ ਹੋ ਗਿਆ ਹੈ।
4/7
ਹਲਕੇ ਗੋਲਡਨ ਰੰਗ ਦੇ ਅਨਾਰਕਲੀ ਸੂਟ 'ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਉਸ ਨੇ ਆਪਣੇ ਵਾਲਾਂ 'ਚ ਗੁਲਾਬ ਲਗਾਇਆ ਹੋਇਆ ਹੈ, ਜੋ ਉਸ ਦੀ ਲੁੱਕ 'ਚ ਚਾਰ ਚੰਨ ਲਗਾ ਰਿਹਾ ਹੈ।
5/7
ਦੀਆ ਆਪਣੇ ਹਰ ਸਟਾਈਲ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਫੈਨਜ਼ ਕੁਮੈਂਟ ਕਰਕੇ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ। ਉਸ ਦਾ ਕਮੈਂਟ ਬਾਕਸ ਤਾਰੀਫਾਂ ਨਾਲ ਭਰਿਆ ਹੋਇਆ ਹੈ
6/7
ਦੀਆ ਮਿਰਜ਼ਾ ਨੇ ਸਾਲ 2000 ਵਿੱਚ ਮਿਸ ਏਸ਼ੀਆ ਪੈਸੀਫਿਕ ਇੰਟਰਨੈਸ਼ਨਲ ਦਾ ਖਿਤਾਬ ਜਿੱਤਿਆ ਸੀ। ਇਹ ਖਿਤਾਬ ਜਿੱਤਣ ਦੇ ਇੱਕ ਸਾਲ ਬਾਅਦ, ਯਾਨੀ 2001 ਵਿੱਚ, ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
7/7
ਅਦਾਕਾਰਾ ਅਕਸਰ ਆਪਣੇ ਪਤੀ ਵੈਭਵ ਰੇਖੀ ਅਤੇ ਬੇਟੇ ਅਵਿਆਨ ਨਾਲ ਪੋਜ਼ ਦਿੰਦੀ ਨਜ਼ਰ ਆਉਂਦੀ ਹੈ। 5.5 ਮਿਲੀਅਨ ਲੋਕ ਉਸ ਨੂੰ ਇੰਸਟਾ 'ਤੇ ਫਾਲੋ ਕਰਦੇ ਹਨ।
Sponsored Links by Taboola