Esha Deol: ਈਸ਼ਾ ਦਿਓਲ ਪਤੀ ਭਰਤ ਤਖਤਾਨੀ ਨੂੰ ਦਏਗੀ ਤਲਾਕ? ਜਾਣੋ ਵਿਆਹੁਤਾ ਜ਼ਿੰਦਗੀ 'ਚ ਕਿਉਂ ਮੱਚਿਆ ਬਵਾਲ

ਹਾਲ ਹੀ 'ਚ ਈਸ਼ਾ ਦਿਓਲ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆਈ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਖਬਰਾਂ ਮੁਤਾਬਕ ਅਦਾਕਾਰਾ ਆਪਣੇ ਪਤੀ ਭਰਤ ਤਖਤਾਨੀ ਤੋਂ ਵੱਖ ਹੋ ਚੁੱਕੀ ਹੈ।
Download ABP Live App and Watch All Latest Videos
View In App
ਦਰਅਸਲ, ਬਾਲੀਵੁੱਡ ਲਾਈਫ ਅਤੇ ਬਾਲੀਵੁੱਡ ਸ਼ਾਦੀ ਡਾਟ ਕਾਮ 'ਚ ਛਪੀ ਖਬਰ ਮੁਤਾਬਕ ਇਹ ਗੱਲਾਂ ਉਦੋਂ ਸਾਹਮਣੇ ਆਈਆਂ ਜਦੋਂ ਹਾਲ ਹੀ 'ਚ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਰੈੱਡਡਿਟ 'ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਉਸ 'ਚ ਸੰਕੇਤ ਦਿੱਤਾ ਕਿ ਈਸ਼ਾ ਅਤੇ ਭਰਤ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਇਸੇ ਕਰਕੇ ਉਹ ਹੁਣ ਜਨਤਕ ਤੌਰ 'ਤੇ ਇਕੱਠੇ ਨਹੀਂ ਦਿਖਾਈ ਦਿੰਦੇ ਹਨ। ਇੰਨਾ ਹੀ ਨਹੀਂ ਇਸ ਪੋਸਟ 'ਚ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਰਤ ਆਪਣੀ ਪਤਨੀ ਨਾਲ ਧੋਖਾ ਕਰ ਰਿਹਾ ਹੈ।

ਯੂਜ਼ਰ ਨੇ ਆਪਣੀ ਪੋਸਟ 'ਚ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਈਸ਼ਾ ਦੇ ਪਤੀ ਭਰਤ ਨੂੰ ਨਵੇਂ ਸਾਲ ਦੇ ਦਿਨ ਬੈਂਗਲੁਰੂ 'ਚ ਪਾਰਟੀ 'ਚ ਦੇਖਿਆ ਸੀ। ਜਿੱਥੇ ਉਹ ਆਪਣੀ ਇੱਕ ਕਥਿਤ ਪ੍ਰੇਮਿਕਾ ਨਾਲ ਸੀ। ਇਹ ਵੀ ਦੱਸਿਆ ਗਿਆ ਕਿ ਭਰਤ ਦੀ ਪ੍ਰੇਮਿਕਾ ਬੈਂਗਲੁਰੂ 'ਚ ਹੀ ਰਹਿੰਦੀ ਹੈ। ਹਾਲਾਂਕਿ ਇਨ੍ਹਾਂ ਖਬਰਾਂ 'ਤੇ ਅਜੇ ਤੱਕ ਦਿਓਲ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਨੇ ਇਸ 'ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, 'ਭਰਤ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣੇ ਪਰਿਵਾਰ ਅਤੇ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ।' ਦੂਜੇ ਨੇ ਲਿਖਿਆ, 'ਈਸ਼ਾ ਨਾਲ ਉਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੋ ਉਸ ਦੀ ਮਾਂ ਨਾਲ ਹੋਈਆਂ।'
ਦੱਸ ਦੇਈਏ ਕਿ ਈਸ਼ਾ ਦਿਓਲ ਨੇ 29 ਜੂਨ 2012 ਨੂੰ ਭਰਤ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਇਸਕੋਨ ਮੰਦਰ ਵਿੱਚ ਬੜੀ ਸਾਦਗੀ ਨਾਲ ਹੋਇਆ। ਵਿਆਹ ਦੇ ਪੰਜ ਸਾਲ ਬਾਅਦ ਇਹ ਜੋੜਾ ਬੇਟੀ ਰਾਧਿਆ ਦੇ ਮਾਤਾ-ਪਿਤਾ ਬਣ ਗਿਆ ਅਤੇ ਫਿਰ ਸਾਲ 2019 'ਚ ਈਸ਼ਾ ਨੇ ਆਪਣੀ ਦੂਜੀ ਬੇਟੀ ਮਿਰਾਇਆ ਤਖਤਾਨੀ ਨੂੰ ਜਨਮ ਦਿੱਤਾ।
ਇਹ ਸਟਾਰ ਜੋੜਾ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਇਸ ਵਾਰ ਭਰਤ ਈਸ਼ਾ ਦਿਓਲ ਦੇ ਜਨਮਦਿਨ ਦੇ ਜਸ਼ਨ ਤੋਂ ਗਾਇਬ ਨਜ਼ਰ ਆਏ। ਹੇਮਾ ਮਾਲਿਨੀ ਦੇ ਜਨਮਦਿਨ 'ਤੇ ਵੀ ਭਰਤ ਨਜ਼ਰ ਨਹੀਂ ਆਇਆ।