Dipika Kakar Education : ਕਿੰਨਾ ਪੜ੍ਹੀ-ਲਿਖੀ ਹੈ ਟੀਵੀ ਦੀ 'ਸਿਮਰ' ? ਐਕਟਿੰਗ ਤੋਂ ਪਹਿਲਾਂ ਪੈਸੇ ਕਮਾਉਣ ਲਈ ਕਰਦੀ ਸੀ ਇਹ ਕੰਮ
Dipika Kakar Education: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਕੱਕੜ ਨੂੰ ਐਕਟਿੰਗ ਵਿੱਚ ਮੁਹਾਰਤ ਹਾਸਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਸਲ ਜ਼ਿੰਦਗੀ ਵਿੱਚ ਉਹ ਕਿੰਨੀ ਪੜ੍ਹੀ-ਲਿਖੀ ਹੈ।
Download ABP Live App and Watch All Latest Videos
View In Appਦੀਪਿਕਾ ਕੱਕੜ ਨੂੰ ਸੀਰੀਅਲ 'ਸਸੁਰਾਲ ਸਿਮਰ ਕਾ' ਤੋਂ ਘਰ-ਘਰ ਵਿਚ ਪਛਾਣ ਮਿਲੀ। ਲੋਕ ਉਸ ਨੂੰ ਸਿਮਰ ਦੇ ਨਾਂ ਨਾਲ ਪਛਾਣਦੇ ਹਨ।
ਕਦੇ ਦੀਪਿਕਾ ਲਕਸ਼ਮੀ ਬਣੀ ਤਾਂ ਕਦੇ ਹੀਰੋਇਨ, ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੀਪਿਕਾ ਨੇ ਇੰਡਸਟਰੀ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਦੀਪਿਕਾ ਕੱਕੜ ਦੇ ਪ੍ਰਸ਼ੰਸਕ ਉਨ੍ਹਾਂ ਦੇ ਬਾਰੇ 'ਚ ਹਰ ਗੱਲ ਜਾਣਨ ਲਈ ਬੇਤਾਬ ਹਨ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਦੀਪਿਕਾ ਨੇ ਕਿੰਨੀ ਪੜ੍ਹਾਈ ਕੀਤੀ ਹੈ ਅਤੇ ਉਹ ਐਕਟਿੰਗ ਤੋਂ ਪਹਿਲਾਂ ਕੀ ਕਰਦੀ ਸੀ?
6 ਅਗਸਤ 1986 ਨੂੰ ਪੁਣੇ ਵਿੱਚ ਜਨਮੀ, ਦੀਪਿਕਾ ਕੱਕੜ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਜੱਦੀ ਸ਼ਹਿਰ ਵਿੱਚ ਪੂਰੀ ਕੀਤੀ ਅਤੇ ਫਿਰ ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।
ਦੀਪਿਕਾ ਕੱਕੜ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2010 ਵਿੱਚ ਟੀਵੀ ਸ਼ੋਅ 'ਨੀਰ ਭਰੇ ਤੇਰੇ ਨੈਨਾ ਦੇਵੀ' ਨਾਲ ਕੀਤੀ ਸੀ।
ਇਸ ਤੋਂ ਪਹਿਲਾਂ ਦੀਪਿਕਾ ਨੇ ਤਿੰਨ ਸਾਲ ਤੱਕ ਏਅਰ ਹੋਸਟੇਸ ਦੇ ਤੌਰ 'ਤੇ ਕੰਮ ਕੀਤਾ ਸੀ। ਉਹ ਜੈੱਟ ਏਅਰਵੇਜ਼ ਵਿੱਚ ਕੰਮ ਕਰਦੀ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਸਨੇ ਨੌਕਰੀ ਛੱਡ ਦਿੱਤੀ ਅਤੇ ਅਦਾਕਾਰੀ ਸ਼ੁਰੂ ਕਰ ਦਿੱਤੀ।