'ਸਸੁਰਾਲ ਸਿਮਰ ਕਾ' ਫੇਮ ਦੀਪਿਕਾ ਕੱਕੜ ਮਾਂ ਬਣਨ ਤੋਂ ਬਾਅਦ ਛੱਡ ਦੇਵੇਗੀ ਅਦਾਕਾਰੀ ? ਜਾਣੋ ਕੀ ਹੈ ਅਦਾਕਾਰਾ ਦਾ ਪਲਾਨ
ਅਭਿਨੇਤਰੀ ਦੀਪਿਕਾ ਕੱਕੜ ਆਪਣੀ ਪ੍ਰੈਗਨੈਂਸੀ ਦੇ ਤੀਜੇ ਮਹੀਨੇ ਵਿੱਚ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਕੀ ਦੀਪਿਕਾ ਮਾਂ ਬਣਨ ਤੋਂ ਬਾਅਦ ਪਰਦੇ 'ਤੇ ਵਾਪਸੀ ਕਰੇਗੀ ਜਾਂ ਨਹੀਂ?
Download ABP Live App and Watch All Latest Videos
View In Appਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਦੇ ਘਰ ਜਲਦ ਹੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ।
ਦੀਪਿਕਾ ਕੱਕੜ ਨੇ ਸਾਲ 2018 'ਚ 'ਸਸੁਰਾਲ ਸਿਮਰ ਕਾ' ਦੇ ਸਹਿ-ਅਦਾਕਾਰ ਸ਼ੋਏਬ ਇਬਰਾਹਿਮ ਨਾਲ ਵਿਆਹ ਕੀਤਾ ਸੀ।
22 ਜਨਵਰੀ, 2023 ਨੂੰ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਤਸਵੀਰਾਂ ਸਾਂਝੀਆਂ ਕਰਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ।
ਜਿੱਥੇ ਸ਼ੋਏਬ ਫਿਲਹਾਲ ਟੀਵੀ ਡਰਾਮਾ 'ਅਜੂਨੀ' 'ਚ ਰੁੱਝੇ ਹੋਏ ਹਨ, ਉੱਥੇ ਹੀ ਦੀਪਿਕਾ ਆਪਣੀ ਪ੍ਰੈਗਨੈਂਸੀ ਨੂੰ ਇੰਜੌਏ ਕਰ ਰਹੀ ਹੈ।
ਇਸ ਦੇ ਨਾਲ ਹੀ ਪ੍ਰਸ਼ੰਸਕਾਂ 'ਚ ਇਸ ਗੱਲ ਨੂੰ ਲੈ ਕੇ ਕਾਫੀ ਕਿਆਸ ਲਗਾਏ ਜਾ ਰਹੇ ਹਨ ਕਿ ਦੀਪਿਕਾ ਜਲਦ ਹੀ ਪਰਦੇ 'ਤੇ ਵਾਪਸੀ ਕਰੇਗੀ ਜਾਂ ਮਾਂ ਬਣਨ ਤੋਂ ਬਾਅਦ ਐਕਟਿੰਗ ਛੱਡ ਦੇਵੇਗੀ।
ਦੀਪਿਕਾ ਨੂੰ ਆਖਰੀ ਵਾਰ ਸਟਾਰ ਪਲੱਸ ਦੇ ਸ਼ੋਅ ਕਹਾਂ ਹਮ ਕਹਾਂ ਤੁਮ 'ਚ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਹ ਟੀ.ਵੀ. ਤੋਂ ਦੂਰ ਹੈ।
ਹਾਲਾਂਕਿ ਅਦਾਕਾਰਾ ਆਪਣੇ ਵੀਲੌਗ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਅਤੇ ਆਪਣੀ ਪ੍ਰੈਗਨੈਂਸੀ, ਹੈਲਥ ਅਪਡੇਟ, ਸ਼ੋਏਬ ਨਾਲ ਡੇਟ, ਫੈਮਿਲੀ ਫੰਕਸ਼ਨ ਸਮੇਤ ਸਾਰੀ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਦੀਪਿਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਐਕਟਿੰਗ 'ਚ ਵਾਪਸੀ ਨਹੀਂ ਕਰੇਗੀ।