ਦਿਵਯੰਕਾ ਤ੍ਰਿਪਾਠੀ ਦਾ ਅਜਿਹਾ ਅੰਦਾਜ਼ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ , ਬਲੈਕ ਸਵਿਮਸੂਟ ਪਹਿਨ ਦਿਖਾਈ ਗਲੈਮਰਸ ਅਦਾਏ
Divyanka Tripathi
1/4
Divyanka Tripathi Latest Photo : ਟੀਵੀ ਦੀ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਮੰਨੀ ਜਾਂਦੀ ਦਿਵਯੰਕਾ ਤ੍ਰਿਪਾਠੀ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੀ ਪ੍ਰਸਨੈਲਿਟੀ ਅਤੇ ਅਦਾਏ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਇਨ੍ਹਾਂ ਦਿਨਾਂ 'ਚ ਦਿਵਯੰਕਾ ਭਾਵੇਂ ਹੀ ਕਿਸੇ ਸ਼ੋਅ 'ਚ ਨਜ਼ਰ ਨਹੀਂ ਆ ਰਹੀ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਕਾਫੀ ਇੰਜੁਆਏ ਕਰ ਰਹੀ ਹੈ।
2/4
ਦਿਵਯੰਕਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ ਵੀ ਪਸੰਦ ਹੈ, ਜਿਸ ਦੇ ਜ਼ਰੀਏ ਉਹ ਆਪਣੇ ਫ਼ੈਨਜ ਨੂੰ ਆਪਣੇ ਬਾਰੇ ਨਵੇਂ -ਨਵੇਂ ਅਪਡੇਟ ਦਿੰਦੀ ਰਹਿੰਦੀ ਹੈ। ਇਸ ਦੌਰਾਨ ਦਿਵਯੰਕਾ ਤ੍ਰਿਪਾਠੀ ਦੀ ਇਕ ਤਾਜ਼ਾ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਇਸ ਫੋਟੋ ਵਿਚ ਤੁਸੀਂ ਦਿਵਯੰਕਾ ਨੂੰ ਕਾਲੇ ਰੰਗ ਦਾ ਸਵਿਮਸੂਟ ਪਹਿਨ ਕੇ ਪੂਲ ਵਿਚ ਮਸਤੀ ਕਰਦੇ ਦੇਖ ਸਕਦੇ ਹੋ।
3/4
ਇਹ ਤਸਵੀਰ ਖੁਦ ਦਿਵਯੰਕਾ ਤ੍ਰਿਪਾਠੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਿਵਯੰਕਾ ਬਲੈਕ ਸਵਿਮਸੂਟ ਪਹਿਨੇ ਮੋਜਿਟੋ ਦਾ ਗਲਾਸ ਲੈ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਦਿਵਯੰਕਾ ਦੇ ਚਿਹਰੇ 'ਤੇ ਹਮੇਸ਼ਾ ਦੀ ਤਰ੍ਹਾਂ ਇਕ ਪਿਆਰੀ ਅਤੇ ਬਹੁਤ ਹੀ ਖੂਬਸੂਰਤ ਮੁਸਕਰਾਹਟ ਨਜ਼ਰ ਆ ਰਹੀ ਹੈ। ਦਿਵਯੰਕਾ ਦੀ ਇਸ ਫੋਟੋ 'ਤੇ ਫ਼ੈਨਜ ਤੋਂ ਲੈ ਕੇ ਸੈਲੇਬਸ ਤੱਕ ਕਮੈਂਟਸ ਕਰ ਰਹੇ ਹਨ। ਦਿਵਯੰਕਾ ਦੀ ਇਸ ਫੋਟੋ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਵਾਹ, ਬੇਹੱਦ ਹੀ ਖੂਬਸੂਰਤ ਹੋ ਤੁਸੀਂ ।
4/4
ਦਿਵਯੰਕਾ ਦੀਆਂ ਤਸਵੀਰਾਂ 'ਤੇ ਅਜਿਹੇ ਕਈ ਫਨੀ ਕਮੈਂਟ ਦੇਖਣ ਨੂੰ ਮਿਲ ਰਹੇ ਹਨ। ਕੁਝ ਦਿਨ ਪਹਿਲਾਂ ਹੀ ਦਿਵਯੰਕਾ ਤ੍ਰਿਪਾਠੀ ਬਾਰੇ ਖਬਰਾਂ ਆਈਆਂ ਸਨ ਕਿ ਉਹ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 16 ਦਾ ਹਿੱਸਾ ਹੋ ਸਕਦੀ ਹੈ। ਦਰਅਸਲ, ਕਿਹਾ ਜਾ ਰਿਹਾ ਸੀ ਕਿ ਅਦਾਕਾਰਾ ਨੇ 'ਖਤਰੋਂ ਕੇ ਖਿਲਾੜੀ 11' 'ਚ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ। ਇਹੀ ਵਜ੍ਹਾ ਹੈ ਕਿ ਉਸ ਨੂੰ ਬਿੱਗ ਬੌਸ 16 ਦਾ ਆਫਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਤੱਕ ਬਿੱਗ ਬੌਸ 16 ਨੂੰ ਲੈ ਕੇ ਦਿਵਯੰਕਾ ਦੀ ਤਰਫ ਤੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
Published at : 25 Jun 2022 08:47 AM (IST)