ਫ਼ਿਲਮ 'Ganapath' 'ਚ ਐਲੀ ਅਵਰਾਮ ਦੀ ਐਂਟਰੀ
elli_avram_in_Ganapath_1
1/6
ਮੁੰਬਈ: ਬੌਲੀਵੁੱਡ ਫ਼ਿਲਮ 'Ganapath' 'ਚ ਐਲੀ ਅਵਰਾਮ ਨੂੰ ਕਾਸਟ ਕਰ ਲਿਆ ਗਿਆ ਹੈ। ਐਲੀ ਟਾਈਗਰ ਸ਼ਰੌਫ਼ ਤੇ ਕ੍ਰਿਤੀ ਸੇਨਨ ਨਾਲ ਫ਼ਿਲਮ 'Ganapath' 'ਚ ਇੰਜ਼ਰ ਆਉਣ ਵਾਲੀ ਹੈ।
2/6
ਫ਼ਿਲਮ ਦੇ ਸੈਕੰਡ ਲੀਡ ਕਿਰਦਾਰ ਲਈ ਐਲੀ ਨੂੰ ਮੌਕਾ ਦਿੱਤਾ ਗਿਆ ਹੈ। ਫ਼ਿਲਮ ਦਾ ਸ਼ੂਟ ਅਕਤੂਬਰ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ। 'Ganapath' ਦੀ ਕਹਾਣੀ ਫਿਊਚਰ 'ਤੇ ਬੇਸ ਹੈ। ਫ਼ਿਲਮ ਸਾਲ 2090 ਦੀ ਦੁਨੀਆਂ 'ਚ ਲੈ ਕੇ ਜਾਵੇਗੀ।
3/6
ਇਹ ਵੀ ਕਿਹਾ ਜਾ ਰਿਹਾ ਕਿ ਮੇਕਰਸ ਫ਼ਿਲਮ ਵਿੱਚ Covid ਤੋਂ ਬਾਅਦ ਵਾਲੀ ਦੁਨੀਆਂ ਨੂੰ ਦਰਸਾਉਣਗੇ। ਫਿਲਹਾਲ ਟਾਈਗਰ ਸ਼ਰੌਫ਼ ਫ਼ਿਲਮ 'ਹੀਰੋਪੰਤੀ-2' ਦਾ ਸ਼ੂਟ ਕਰ ਰਹੇ ਹਨ।
4/6
ਇਸ ਤੋਂ ਬਾਅਦ 'Ganapath' ਨੂੰ ਫ਼ਿਲਮਾਉਣ ਸ਼ੁਰੂ ਕੀਤਾ ਜਾਵੇਗਾ। ਫ਼ਿਲਮ ਦਾ ਸ਼ੂਟ UK ਵਿੱਚ ਹੋਵੇਗਾ। ਕ੍ਰਿਤੀ ਸੇਨਨ, ਐਲੀ ਅਵਰਾਮ ਤੇ ਟਾਈਗਰ ਸ਼ਰੌਫ਼ ਇਕੱਠੇ UK ਲਈ ਉਡਾਣ ਭਰਨਗੇ।
5/6
ਫ਼ਿਲਮ 'Ganapath' 'ਚ ਵੱਡੇ ਲੈਵਲ 'ਤੇ VFX ਦਾ ਇਸਤੇਮਾਲ ਕੀਤਾ ਜਾਵੇਗਾ। ਇਸੇ ਕਾਰਨ ਫ਼ਿਲਮ ਦਾ ਬਜਟ ਕਾਫੀ ਵੱਡਾ ਹੈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਫ਼ਿਲਮ 'ਚ ਕਈ ਹੋਰ ਕਿਰਦਾਰ ਵੀ ਹੋਣਗੇ, ਜਿਨ੍ਹਾਂ ਬਾਰੇ ਜਲਦ ਜਾਣਕਾਰੀ ਸਾਹਮਣੇ ਆਵੇਗੀ।
6/6
ਫ਼ਿਲਮ 'ਹੀਰੋਪੰਤੀ' ਤੋਂ ਬਾਅਦ ਟਾਈਗਰ ਸ਼ਰਾਫ਼ ਤੇ ਕ੍ਰਿਤੀ ਸੇਨਨ ਦੂਸਰੀ ਵਾਰ 'Ganapath' 'ਚ ਇਕੱਠੇ ਸਕਰੀਨ ਸ਼ੇਅਰ ਕਰਨਗੇ। ਫ਼ਿਲਮ 'ਹੀਰੋਪੰਤੀ' ਨਾਲ ਦੋਵਾਂ ਨੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਟਾਈਗਰ ਸ਼ਰੌਫ਼ ਤੇ ਕ੍ਰਿਤੀ ਸੇਨਨ ਪ੍ਰਸਿੱਧ ਨਾਮ ਹੈ।
Published at : 23 Sep 2021 04:42 PM (IST)