Celebs Car Collection: ਸ਼ਾਹਰੁਖ ਖਾਨ ਤੋਂ ਅਜੇ ਦੇਵਗਨ, ਇਨ੍ਹਾਂ ਐਕਟਰਾਂ ਕੋਲ ਹਨ ਮਹਿੰਗੀਆਂ ਕਾਰਾਂ, ਕੀਮਤ ਸੁਣ ਉੱਡ ਜਾਣਗੇ ਹੋਸ਼
Celebs Expensive Cars: ਬਾਲੀਵੁੱਡ ਸੁਪਰਸਟਾਰਜ਼ ਦਾ ਲਾਈਫ਼ਸਟਾਈਲ (ਜੀਵਨ ਸ਼ੈਲੀ) ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਇਸ ਦੌਰਾਨ ਅਸੀਂ ਹਿੰਦੀ ਫਿਲਮਾਂ ਦੇ ਕਲਾਕਾਰਾਂ ਦੀਆਂ ਮਹਿੰਗੀਆਂ ਕਾਰਾਂ ਦੀ ਸੂਚੀ ਲੈ ਕੇ ਆਏ ਹਾਂ।
ਸ਼ਾਹਰੁਖ ਖਾਨ ਤੋਂ ਅਜੇ ਦੇਵਗਨ, ਇਨ੍ਹਾਂ ਐਕਟਰਾਂ ਕੋਲ ਹਨ ਮਹਿੰਗੀਆਂ ਕਾਰਾਂ, ਕੀਮਤ ਸੁਣ ਉੱਡ ਜਾਣਗੇ ਹੋਸ਼
1/9
Celebs Expensive Cars: ਬਾਲੀਵੁੱਡ ਸੁਪਰਸਟਾਰਜ਼ ਦਾ ਲਾਈਫ਼ਸਟਾਈਲ (ਜੀਵਨ ਸ਼ੈਲੀ) ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਇਸ ਦੌਰਾਨ ਅਸੀਂ ਹਿੰਦੀ ਫਿਲਮਾਂ ਦੇ ਕਲਾਕਾਰਾਂ ਦੀਆਂ ਮਹਿੰਗੀਆਂ ਕਾਰਾਂ ਦੀ ਸੂਚੀ ਲੈ ਕੇ ਆਏ ਹਾਂ।
2/9
ਇਸ ਲਿਸਟ 'ਚ ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਅਜੇ ਦੇਵਗਨ ਸਮੇਤ ਸਾਰੇ ਵੱਡੇ ਸੁਪਰਸਟਾਰਾਂ ਦੇ ਨਾਂ ਸ਼ਾਮਲ ਹਨ।
3/9
ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਕਿੰਗ ਆਫ ਰੋਮਾਂਸ ਕਿਹਾ ਜਾਂਦਾ ਹੈ। 30 ਸਾਲਾਂ ਦੇ ਫਿਲਮੀ ਕਰੀਅਰ ਦੌਰਾਨ ਕਿੰਗ ਖਾਨ ਨੇ ਬਾਕਸ ਆਫਿਸ 'ਤੇ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਸ਼ਾਹਰੁਖ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ। ਗੌਰਤਲਬ ਹੈ ਕਿ ਸ਼ਾਹਰੁਖ ਖਾਨ ਦੀ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਕਿੰਗ ਖਾਨ ਕੋਲ ਬੁਕਾਟੀ ਬਾਇਰਨ ਨਾਂ ਦੀ ਬਹੁਤ ਮਹਿੰਗੀ ਕਾਰ ਹੈ। ਇਸ ਗੱਡੀ ਦੀ ਬਾਜ਼ਾਰੀ ਕੀਮਤ ਕਰੀਬ 12 ਕਰੋੜ ਰੁਪਏ ਹੈ।
4/9
ਇਸ ਦੇ ਨਾਲ ਹੀ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਵੀ ਲਗਜ਼ਰੀ ਲਾਈਫਸਟਾਈਲ ਦੇ ਸ਼ੌਕੀਨ ਹਨ। ਮਹਿੰਗੀਆਂ ਕਾਰਾਂ ਦੀ ਗੱਲ ਕਰੀਏ ਤਾਂ ਆਮਿਰ ਕੋਲ 2.5 ਕਰੋੜ ਦੀ ਮਰਸੀਡੀਜ਼ ਬੈਂਜ਼ ਮੇਬੈਕ ਐਸ600 ਹੈ।
5/9
ਬਾਲੀਵੁੱਡ ਦੇ ਕ੍ਰਿਸ਼ ਯਾਨੀ ਰਿਤਿਕ ਰੋਸ਼ਨ ਕੋਲ ਰੋਲਸ ਰਾਇਸ ਘੋਸਟ (Rolls Royce Ghost) ਸੈਕਿੰਡ ਜਨਰੇਸ਼ਨ ਦੀ ਗੱਡੀ ਹੈ। ਜਿਸ ਦੀ ਮਾਰਕੀਟ ਕੀਮਤ 7 ਕਰੋੜ ਦੇ ਕਰੀਬ ਹੈ।
6/9
ਇਸ ਲਿਸਟ 'ਚ ਹਿੰਦੀ ਸਿਨੇਮਾ ਦੇ ਦਮਦਾਰ ਅਭਿਨੇਤਾ ਅਜੇ ਦੇਵਗਨ ਦਾ ਨਾਂ ਵੀ ਸ਼ਾਮਲ ਹੈ। ਅਜੇ ਦੇਵਗਨ ਕੋਲ ਰੋਲਸ ਰਾਇਸ ਕੁਲੀਨਨ ਕਾਰ ਹੈ। ਇਸ ਗੱਡੀ ਦੀ ਕੀਮਤ ਕਰੀਬ 6.95 ਕਰੋੜ ਰੁਪਏ ਹੈ।
7/9
ਸੰਜਦ ਦੱਤ ਨੂੰ ਵੀ ਮਹਿੰਗੀਆਂ ਕਾਰਾਂ ਦਾ ਬਹੁਤ ਸ਼ੌਕ ਹੈ। ਸੰਜੂ ਬਾਬਾ ਦੀ ਕਾਰ ਕਲੈਕਸ਼ਨ 'ਚ ਫਰਾਰੀ ਅਤੇ ਰੋਲਸ ਰਾਇਸ ਵਰਗੀਆਂ ਲਗਜ਼ਰੀ ਕਾਰਾਂ ਹਨ। ਇਨ੍ਹਾਂ 'ਚੋਂ ਸੰਜੇ ਦੱਤ ਕੋਲ ਸਭ ਤੋਂ ਮਹਿੰਗੀ ਗੱਡੀ 'ਦਿ ਰੋਲਸ ਰਾਇਸ ਘੋਸਟ' ਹੈ, ਜਿਸ ਦੀ ਕੀਮਤ ਕਰੀਬ 2.5 ਕਰੋੜ ਰੁਪਏ ਹੈ।
8/9
ਬਾਲੀਵੁੱਡ ਸੁਪਰਸਟਾਰ ਪ੍ਰਿਯੰਕਾ ਚੋਪੜਾ ਨੂੰ ਉਨ੍ਹਾਂ ਦੇ ਪਤੀ ਤੇ ਹਾਲੀਵੁੱਡ ਅਭਿਨੇਤਾ ਨਿਕ ਜੋਨਸ ਦੀ ਤਰਫੋਂ 2.73 ਕਰੋੜ ਦੀ ਇੱਕ ਮਰਸੀਡੀਜ਼ ਮੇਬੈਕ ਐਸ650 ਕਾਰ ਤੋਹਫੇ ਵਿੱਚ ਦਿੱਤੀ ਗਈ ਹੈ।
9/9
ਸਲਮਾਨ ਖਾਨ ਨੂੰ ਬਾਲੀਵੁੱਡ ਦਾ ਸੁਲਤਾਨ ਕਿਹਾ ਜਾਂਦਾ ਹੈ। ਹਾਲਾਂਕਿ ਸਲਮਾਨ ਨੂੰ ਚਮਕਦਾਰ ਲਾਈਫਸਟਾਈਲ ਦਾ ਜ਼ਿਆਦਾ ਸ਼ੌਕ ਨਹੀਂ ਹੈ। ਪਰ ਜੇਕਰ ਮਹਿੰਗੀਆਂ ਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਸਲਮਾਨ ਕਿਸੇ ਤੋਂ ਪਿੱਛੇ ਨਹੀਂ ਹਨ। ਦੱਸ ਦੇਈਏ ਕਿ ਸਲਮਾਨ ਖਾਨ ਕੋਲ ਔਡੀ ਅਤੇ ਮਰਸਡੀਜ਼ ਵਰਗੇ ਬ੍ਰਾਂਡ ਦੀਆਂ ਕਈ ਕਾਰਾਂ ਹਨ। ਪਰ ਸਲਮਾਨ ਦੀ ਸਭ ਤੋਂ ਮਹਿੰਗੀ ਕਾਰ ਲੈਂਡ ਰੇਂਜ ਰੋਵਰ ਹੈ, ਜਿਸ ਦੀ ਕੀਮਤ 4.17 ਕਰੋੜ ਹੈ।
Published at : 12 Sep 2022 11:28 AM (IST)