Helen-Mumtaaz ਤੋਂ ਲੈ ਕੇ Katrina Kaif ਤੱਕ ਉਹ ਵਿਦੇਸ਼ੀ ਹੁਸੀਨਾਵਾਂ, ਜਿਨ੍ਹਾਂ ਕੀਤਾ ਭਾਰਤੀਆਂ ਦੇ ਦਿਲਾਂ ‘ਤੇ ਰਾਜ

ਬਾਲੀਵੁੱਡ ਹੀਰੋਇਨਾਂ

1/11
ਬੌਲੀਵੁੱਡ ਵਿੱਚ ਹੀਰੋਇਨ ਬਣਨ ਦਾ ਸੁਫਨਾ ਪਤਾ ਨਹੀਂ ਕਿੰਨੀਆਂ ਮੁਟਿਆਰਾਂ ਦੇ ਦਿਲਾਂ ਵਿੱਚ ਹੋਵੇਗਾ ਅਤੇ ਉਨ੍ਹਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਇਸ ਮੁਕਾਮ ਨੂੰ ਹਾਸਲ ਕਰ ਪਾਉਂਦੀਆਂ ਹਨ। ਹਿੰਦੀ ਫ਼ਿਲਮ ਜਗਤ ਵਿੱਚ ਆਪਣੀ ਥਾਂ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ, ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀਰੋਇਨਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਸੱਤ ਸਮੁੰਦਰ ਪਾਰੋਂ ਆ ਕੇ ਵੀ ਬਾਲੀਵੁੱਡ ‘ਤੇ ਰਾਜ ਕਰਨ ਲੱਗੀਆਂ ਤੇ ਲੋਕਾਂ ਨੇ ਉਨ੍ਹਾਂ ਨੂੰ ਖ਼ੂਬ ਪਿਆਰ ਵੀ ਦਿੱਤਾ।
2/11
ਪੁਰਾਣੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਨਾਦਿਰਾ ਨੂੰ ਜ਼ਿਆਦਾਤਰ ਨਕਾਰਾਤਮਕ ਕਿਰਦਾਰਾਂ ਵਿੱਚ ਹੀ ਪਸੰਦ ਕੀਤਾ ਗਿਆ ਹੈ। ਪਰ ਇਹ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਨਾਦਿਰਾ ਅਸਲ ਵਿੱਚ ਬਗ਼ਦਾਦ ਦੀ ਰਹਿਣ ਵਾਲੀ ਸੀ।
3/11
ਮੁਮਤਾਜ ਦੀ ਖ਼ੂਬਸੂਰਤੀ ਤੇ ਅਦਾਵਾਂ ਦੀ ਦੁਨੀਆ ਦੀਵਾਨੀ ਸੀ। ਮੁਮਤਾਜ ਈਰਾਨ ਦੀ ਰਹਿਣ ਵਾਲੀ ਸੀ ਤੇ ਫਿਰ ਉਨ੍ਹਾਂ ਦਾ ਪਰਿਵਾਰ ਭਾਰਤ ਆ ਕੇ ਵੱਸ ਗਿਆ। ਪਰ ਵਿਆਹ ਮਗਰੋਂ ਮੁਮਤਾਜ ਲੰਦਨ ਜਾ ਕੇ ਰਹਿਣ ਲੱਗ ਗਈ ਸੀ।
4/11
ਆਪਣੇ ਜ਼ਮਾਨੇ ਦੀ ਮਸ਼ਹੂਰ ਕੈਬਰੇ ਡਾਂਸਰ ਹੈਲਨ ਗੁਆਂਢੀ ਮੁਲਕ ਬਰਮਾ ਦੀ ਰਹਿਣ ਵਾਲੀ ਸੀ। ਇੱਕ ਸਮਾਂ ਸੀ ਜਦ ਹਰ ਫ਼ਿਲਮ ਵਿੱਚ ਹੈਲਨ ਦਾ ਡਾਂਸ ਸੌਂਗ ਹੋਣਾ ਲਾਜ਼ਮੀ ਮੰਨਿਆ ਜਾਂਦਾ ਸੀ।
5/11
ਸਲਮਾ ਆਗ਼ਾ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ ਪਰ ਉਹ ਪੜ੍ਹੀ-ਲਿਖੀ ਲੰਦਨ ਵਿੱਚ ਸੀ ਤੇ ਇੱਥੋਂ ਹੀ ਉਹ ਬਾਲੀਵੁੱਡ 'ਚ ਆਈ ਸੀ। ਅਦਾਕਾਰਾ ਦੇ ਨਾਲ-ਨਾਲ ਉਹ ਚੰਗੀ ਗਾਇਕਾ ਵੀ ਸੀ।
6/11
ਜੇਬਾ ਬਖ਼ਤਿਆਰ ਵੀ ਪਾਕਿਸਤਾਨੀ ਮੂਲ ਦੀ ਅਦਾਕਾਰਾ ਸੀ। ਪਰ ਉਨ੍ਹਾਂ ਵਰਗੀ ਕਿਸਮਤ ਕਿਸੇ-ਕਿਸੇ ਦੀ ਹੀ ਹੁੰਦੀ ਹੈ, ਕਿਉਂਕਿ ਜੇਬਾ ਦੀ ਡੈਬਿਊ ਫ਼ਿਲਮ 'ਹਿਨਾ' ਸੁਪਰਹਿੱਟ ਰਹੀ ਸੀ।
7/11
ਰਣਬੀਰ ਕਪੂਰ ਨਾਲ ਸੁਪਰ ਹਿੱਟ ਫ਼ਿਲਮ ਰੌਕਸਟਾਰ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਨਰਗਿਸ ਫਾਖ਼ਰੀ ਅਮਰੀਕਨ ਹੈ।
8/11
ਆਪਣੀ ਖ਼ੂਬਸੂਰਤੀ ਨਾਲ ਸਭ ਨੂੰ ਕੀਲਣ ਦਾ ਦਮ ਰੱਖਣ ਵਾਲੀ ਜੈਕਲਿਨ ਫ਼ਰਨਾਂਡਿਸ ਸ਼੍ਰੀਲੰਕਾ ਦੀ ਰਹਿਣ ਵਾਲੀ ਹੈ। ਜੈਕਲਿਨ ਨੇ ਸਾਲ 2009 ਵਿੱਚ ਮਿਸ ਸ਼੍ਰੀਲੰਕਾ ਦਾ ਖਿਤਾਬ ਜਿੱਤਿਆ ਸੀ ਤੇ ਫਿਰ ਬਾਲੀਵੁੱਡ ਵਿੱਚ ਕਦਮ ਰੱਖਿਆ।
9/11
‘ਸਿੰਘ ਇਜ਼ ਕਿੰਗ’ ਤੇ ‘ਰੋਬੋਟ 2.0’ ਜਿਹੀਆਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੀ ਐਮੀ ਜੈਕਸਨ ਵੀ ਬਰਤਾਨਵੀ ਮੂਲ ਦੀ ਹੈ। ਉਹ ਵੀ ਵਿਦੇਸ਼ ਤੋਂ ਕਰੀਅਰ ਬਣਾਉਣ ਲਈ ਆਪਣਾ ਕਰੀਅਰ ਬਣਾਉਣ ਲਈ ਇੱਥੇ ਆਈ ਹੈ।
10/11
ਕੈਟਰੀਨਾ ਕੈਫ ਵੀ ਬਰਤਾਨਵੀ ਮੂਲ ਦੀ ਭਾਰਤੀ ਅਦਾਕਾਰਾ ਹੈ। ਕੈਟ ਨੇ ਫ਼ਿਲਮ 'ਬੂਮ' ਨਾਲ ਆਪਣਾ ਡੈਬਿਊ ਕੀਤਾ ਤੇ ਅੱਜ ਉਹ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਅਦਾਕਾਰਾਵਾਂ ਵਿੱਚੋਂ ਇੱਕ ਹੈ।
11/11
ਸਨੀ ਲਿਓਨੀ ਨੂੰ ਭਾਰਤ ਵਿੱਚ ਕੌਣ ਨਹੀਂ ਜਾਣਦਾ। ਬੇਸ਼ੱਕ ਉਸ ਦੀਆਂ ਜੜਾਂ ਭਾਰਤ ਤੋਂ ਹਨ ਪਰ ਉਹ ਕੈਨੇਡਾ ਦੀ ਨਾਗਰਿਕ ਹੈ। ਰਿਐਲਿਟੀ ਸ਼ੋਅ ਬਿਗ ਬੌਸ ਵਿੱਚ ਸ਼ਾਮਲ ਹੋਣ ਮਗਰੋਂ ਸਨੀ ਲਿਓਨੀ ਬਾਲੀਵੁੱਡ ਵਿੱਚ ਚੰਗਾ ਨਾਂਅ ਕਮਾ ਰਹੀ ਹੈ।
Sponsored Links by Taboola