Priyanka Chopra: ਪ੍ਰਿਯੰਕਾ ਚੋਪੜਾ ਨੂੰ ਅਜਿਹੀ ਹਾਲਤ 'ਚ ਵੇਖ ਘਬਰਾਏ ਫੈਨਜ਼, ਗਰਦਨ ਸਣੇ ਸਰੀਰ 'ਤੇ ਹੋਏ ਡੂੰਘੇ ਜ਼ਖਮ
ਦੱਸ ਦੇਈਏ ਕਿ ਪ੍ਰਿਯੰਕਾ ਇਸ ਸਮੇਂ ਆਸਟ੍ਰੇਲੀਆ ਵਿੱਚ ਆਪਣੀ ਅਗਲੀ ਫਿਲਮ 'ਦ ਬਲੱਫ' ਦੀ ਸ਼ੂਟਿੰਗ ਕਰ ਰਹੀ ਹੈ। ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਵੀ ਮੌਜੂਦ ਹਨ।
Download ABP Live App and Watch All Latest Videos
View In Appਇਸ ਸ਼ੂਟਿੰਗ ਦੌਰਾਨ ਉਸ ਨੂੰ ਕਾਫੀ ਦਰਦ ਅਤੇ ਜ਼ਖਮ ਹੋਇਆ, ਜਿਸ ਦੀ ਇਕ ਝਲਕ ਉਸ ਨੇ ਆਪਣੀਆਂ ਇੰਸਟਾ ਸਟੋਰੀਜ਼ 'ਤੇ ਦਿਖਾਈ ਹੈ। 'ਦੇਸੀ ਗਰਲ' ਦੀਆਂ ਵੀਡੀਓਜ਼ ਅਤੇ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਆਪਣੀ ਫਿਲਮ 'ਚ 100 ਫੀਸਦੀ ਹਿੱਸਾ ਦੇ ਰਹੀ ਹੈ।
ਹਾਲ ਹੀ 'ਚ 'ਦਿ ਬਲਫ' ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਦੀ ਗਰਦਨ 'ਤੇ ਡੂੰਘਾ ਜ਼ਖਮ ਹੋ ਗਿਆ ਸੀ ਅਤੇ ਹੁਣ ਉਸ ਦਾ ਵੀਡੀਓ ਸੁਰਖੀਆਂ 'ਚ ਰਿਹਾ, ਜਿਸ 'ਚ ਉਸ ਦੇ ਪੈਰਾਂ ਦੀ ਹਾਲਤ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਜਦੋਂ ਵਿਦੇਸ਼ੀ ਧਰਤੀ 'ਤੇ 'ਦੇਸੀ ਗਰਲ' ਨੂੰ ਕੁਝ ਨਹੀਂ ਸੁੱਝਿਆ, ਤਾਂ ਅਭਿਨੇਤਰੀ ਨੇ ਇੱਕ ਘਰੇਲੂ ਨੁਸਖਾ ਅਪਣਾਈਆਂ।
ਆਓ ਤੁਹਾਨੂੰ ਦੱਸਦੇ ਹਾਂ ਕਿ ਪ੍ਰਿਯੰਕਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਹ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਨਜ਼ਰ ਆ ਰਹੀ ਹੈ। ਪਰ ਇਸ ਦੌਰਾਨ, ਇੱਕ ਵੀਡੀਓ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ, ਜਿਸ ਵਿੱਚ ਉਹ ਆਪਣੇ ਪੈਰਾਂ ਦੇ ਤਲਿਆਂ ਉੱਪਰ ਲਸਣ ਰਗੜ ਰਹੀ ਸੀ। ਪ੍ਰਿਯੰਕਾ ਨੇ ਸ਼ੂਟ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਜ਼ਖਮਾਂ ਨੂੰ ਦੇਖ ਕੇ ਫੈਨਜ਼ ਡਰ ਗਏ ਹਨ।
ਵੀਡੀਓ 'ਚ ਪ੍ਰਿਯੰਕਾ ਚੋਪੜਾ ਖੂਨ ਨਾਲ ਲਿਬੜੇ ਕੱਪੜੇ ਪਾਏ ਨਜ਼ਰ ਆ ਰਹੀ ਹੈ, ਉਸ ਦੇ ਚਿਹਰੇ 'ਤੇ ਖੂਨ ਦੇ ਛਿੱਟੇ ਨਜ਼ਰ ਆ ਰਹੇ ਹਨ ਅਤੇ ਉਸ ਦੀ ਲੱਤ ਬੁਰੀ ਤਰ੍ਹਾਂ ਨਾਲ ਜ਼ਖਮੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ 'ਚ ਹਨ। ਵੀਡੀਓ 'ਚ ਪ੍ਰਿਯੰਕਾ ਕੈਮਰੇ ਦੇ ਸਾਹਮਣੇ ਆਉਂਦੀ ਹੈ ਅਤੇ ਆਪਣੀਆਂ ਲੱਤਾਂ 'ਤੇ ਜ਼ਖਮ ਦਿਖਾਉਂਦੀ ਹੈ। ਉਸ ਦੀਆਂ ਲੱਤਾਂ 'ਤੇ ਕਈ ਥਾਵਾਂ 'ਤੇ ਜ਼ਖਮ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ 'ਦਿ ਬਲੱਫ' ਦੀ ਸ਼ੂਟਿੰਗ ਦੌਰਾਨ ਅਦਾਕਾਰਾ ਦੀ ਗਰਦਨ ਅਤੇ ਚਿਹਰੇ 'ਤੇ ਸੱਟਾਂ ਲੱਗੀਆਂ ਸਨ, ਜਿਸ ਦੀ ਇਕ ਝਲਕ ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।
ਪੀਸੀ ਜ਼ੋਰਦਾਰ ਐਕਸ਼ਨ ਕਰਦੀ ਨਜ਼ਰ ਆਏਗੀ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਦ ਬਲੱਫ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਮੋਸਟ ਅਵੇਟਿਡ ਫਿਲਮ ਵਿੱਚ ਪ੍ਰਿਯੰਕਾ ਕਾਰਲ ਅਰਬਨ, ਇਸਮਾਈਲ ਕਰੂਜ਼ ਕੋਰਡੋਵਾ, ਸਫੀਆ ਓਕਲੇ-ਗ੍ਰੀਨ ਵਰਗੇ ਅੰਤਰਰਾਸ਼ਟਰੀ ਸਿਤਾਰਿਆਂ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੀ ਹੈ। ਫਿਲਮ 'ਚ ਪ੍ਰਿਯੰਕਾ ਦੇ ਕਈ ਦਮਦਾਰ ਐਕਸ਼ਨ ਸੀਨ ਵੀ ਹੋਣ ਵਾਲੇ ਹਨ।