Taimur Ali Khan: ਤੈਮੂਰ ਅਲੀ ਖਾਨ ਦਾ 50 ਲੋਕਾਂ ਨੇ ਕੀਤਾ ਪਿੱਛਾ, ਜਦੋਂ ਪਿਤਾ ਸੈਫ ਨੂੰ ਪਤਾ ਲੱਗਿਆ ਤਾਂ ਉੱਡੇ ਹੋਸ਼, ਫਿਰ...
ਅੱਜ ਅਸੀ ਤੁਹਾਨੂੰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਵੱਡੇ ਬੇਟੇ ਤੈਮੂਰ ਅਲੀ ਖਾਨ ਬਾਰੇ ਦੱਸਣ ਜਾ ਰਹੇ ਹਾਂ। ਜੋ ਕਿ ਆਪਣੇ ਜਨਮ ਤੋਂ ਬਾਅਦ ਹੀ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਰਿਹਾ।
Download ABP Live App and Watch All Latest Videos
View In Appਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕਿਵੇਂ ਪੈਪਸ ਸਿਤਾਰਿਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਪਿੱਛੇ ਭੱਜਦੇ ਹਨ। ਮਸ਼ਹੂਰ ਫੋਟੋਗ੍ਰਾਫਰ ਵਰਿੰਦਰ ਚਾਵਲਾ ਨੇ ਹਾਲ ਹੀ ਵਿੱਚ ਭਾਰਤ ਵਿੱਚ ਵਧ ਰਹੇ ਪਾਪਰਾਜ਼ੀ ਕਲਚਰ ਬਾਰੇ ਖੁੱਲ੍ਹ ਕੇ ਚਿੰਤਾ ਜ਼ਾਹਰ ਕੀਤੀ ਹੈ, ਜਿਸ ਨੂੰ ਲੈ ਉਨ੍ਹਾਂ ਦਾ ਮੰਨਣਾ ਹੈ ਕਿ ਮਸ਼ਹੂਰ ਹਸਤੀਆਂ ਦੀ ਨਿੱਜਤਾ ਦੀ ਉਲੰਘਣਾ ਵੱਧ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਜਦੋਂ 50 ਲੋਕਾਂ ਦੇ ਇੱਕ ਗਰੁੱਪ ਨੇ ਤੈਮੂਰ ਦਾ ਪਿੱਛਾ ਕੀਤਾ। ਹਾਲਾਂਕਿ ਬਾਅਦ ਵਿੱਚ ਇਸ ਉੱਪਰ ਸੈਫ ਅਲੀ ਖਾਨ ਨੇ ਐਕਸ਼ਨ ਵੀ ਲਿਆ। ਯੂਟਿਊਬਰ ਈਸ਼ਾਨ ਨਾਲ ਇੱਕ ਇੰਟਰਵਿਊ ਵਿੱਚ ਵਰਿੰਦਰ ਨੇ ਤੈਮੂਰ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਕਰੀਨਾ ਅਤੇ ਸੈਫ ਦੋਵੇਂ ਡਰ ਗਏ।
ਵਰਿੰਦਰ ਨੇ ਦੱਸਿਆ ਕਿ ਇੱਕ ਸਮਾਂ ਸੀ, ਜਦੋਂ ਅਸੀਂ ਤੈਮੂਰ ਦੀਆਂ ਤਸਵੀਰਾਂ ਪੋਸਟ ਨਹੀਂ ਕਰਦੇ ਸੀ ਤਾਂ ਸਾਡੀਆਂ ਪੋਸਟਾਂ 'ਤੇ ਕਮੈਂਟਸ ਹੁੰਦੇ ਸਨ। 'ਅੱਜ ਤੈਮੂਰ ਦੀ ਫੋਟੋ ਨਹੀਂ ਆਈ।' ਉਨ੍ਹਾਂ ਦੱਸਿਆ ਕਿ ਉਹ ਡੀ.ਐਮ ਰਾਹੀਂ ਸਵਾਲ ਪੁੱਛਦੇ ਸਨ। ਇਹ ਸਭ ਕਰੀਨਾ ਅਤੇ ਸੈਫ ਦੀ ਬਦੌਲਤ ਹੀ ਹੋ ਸਕਿਆ ਕਿਉਂਕਿ ਉਨ੍ਹਾਂ ਨੇ ਸ਼ੁਰੂ ਵਿੱਚ ਹੀ ਇਸਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਤੈਮੂਰ ਦੀ ਕਿਊਟਨੈੱਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ, ਇਸ ਲਈ ਪੈਪਜ਼ ਨੇ ਇਸ ਉੱਪਰ ਜ਼ਿਆਦਾ ਧਿਆਨ ਦਿੱਤਾ।
ਵਰਿੰਦਰ ਨੇ ਕਿਹਾ ਕਿ ਕਰੀਨਾ ਦਾ ਸਭ ਤੋਂ ਵਧੀਆ ਗੁਣ ਇਹ ਹੈ ਕਿ ਉਸ ਨੇ ਕਦੇ ਵੀ ਕਿਸੇ ਫੋਟੋਗ੍ਰਾਫਰ ਨੂੰ ਨਾਂਹ ਨਹੀਂ ਕੀਤੀ। ਅਸੀਂ ਤੈਮੂਰ ਨੂੰ ਘਰ ਦੇ ਬਾਹਰ ਦੇਖਦੇ ਸੀ ਅਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਮੰਗ ਵਧ ਗਈ ਸੀ ਕਿ ਅਸੀਂ ਕੀ ਕਰੀਏ? ਫਿਰ 24 ਘੰਟੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇਕਰ ਉਹ ਸਕੂਲ ਜਾ ਰਿਹਾ ਹੁੰਦਾ ਸੀ, ਤਾਂ ਉਹ ਉਸ ਦਾ ਪਿੱਛਾ ਕਰਦੇ ਸੀ; ਜੇ ਖੇਡਣ ਜਾਂਦਾ, ਤਾਂ ਮੈਂ ਉਸ ਦਾ ਪਿੱਛਾ ਕਰਦੇ। ਅਸੀਂ ਬੱਚੇ ਦੀ ਨਿੱਜੀ ਜ਼ਿੰਦਗੀ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਸੀ। ਫਿਰ ਸੈਫ ਅਤੇ ਕਰੀਨਾ ਨੇ ਬੇਨਤੀ ਕੀਤੀ ਕਿ ਸਕੂਲ ਅਤੇ ਟਿਊਸ਼ਨ ਵਰਗੀਆਂ ਥਾਵਾਂ 'ਤੇ ਉਨ੍ਹਾਂ ਦਾ ਪਿੱਛਾ ਨਾ ਕੀਤਾ ਜਾਵੇ।
ਜਦੋਂ 40-50 ਲੋਕਾਂ ਨੇ ਤੈਮੂਰ ਨੂੰ ਘੇਰਿਆ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਵਰਿੰਦਰ ਨੇ ਕਿਹਾ ਕਿ ਇਕ ਵਾਰ ਮੈਂ ਬਾਹਰ ਸੀ ਅਤੇ ਦੇਖਿਆ ਕਿ ਤੈਮੂਰ ਟਿਊਸ਼ਨ ਲਈ ਜਾ ਰਿਹਾ ਸੀ। ਮੈਂ ਦੇਖਿਆ ਕਿ 40-50 ਲੋਕ ਬਾਈਕ 'ਤੇ ਉਸਦੇ ਪਿੱਛੇ ਜਾ ਰਹੇ ਸੀ। ਇਹ ਦੇਖ ਕੇ ਮੈਂ ਹਿੱਲ ਗਿਆ। ਫਿਰ ਕਿਸੇ ਨੇ ਕਿਹਾ ਅੱਗੇ ਤਮਾਸ਼ਾ ਦੇਖੋ। ਕੋਈ ਗੇਟ 'ਤੇ ਚੜ੍ਹਿਆ ਅਤੇ ਕਿਸੇ ਨੇ ਕਾਰ ਨੂੰ ਘੇਰ ਲਿਆ, ਜਿਵੇਂ ਉਹ ਹਮਲਾ ਕਰਨ ਵਾਲੇ ਹੋਣ। ਮੈਂ ਇਹ ਦੇਖ ਕੇ ਡਰ ਗਿਆ ਅਤੇ ਕਿਹਾ ਕਿ ਇਹ ਗਲਤ ਹੈ।
ਸੈਫ ਨੇ ਕੀਤੀ ਸੀ ਕਾਰਵਾਈ ਸੈਫ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਫ਼ੋਨ ਕਰਕੇ ਅਜਿਹਾ ਨਾ ਕਰਨ ਲਈ ਕਿਹਾ। ਪਾਪਰਾਜ਼ੀ ਨੇ ਆਖਰਕਾਰ ਕਿਹਾ ਕਿ ਉਸ ਦਿਨ ਮੈਂ ਫੈਸਲਾ ਕੀਤਾ ਸੀ ਕਿ ਅੱਜ ਤੋਂ ਮੈਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਦਖਲ ਨਹੀਂ ਦੇਵਾਂਗਾ। ਇੱਕ ਸੀਮਾ ਨਿਰਧਾਰਤ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਦੀ ਵੀ ਨਿੱਜੀ ਜ਼ਿੰਦਗੀ ਹੈ।