Gadar 2: 'ਗਦਰ 2' ਲਈ ਸੰਨੀ ਦਿਓਲ ਨੇ ਲਏ ਇੰਨੇ ਕਰੋੜ, ਜਾਣੋ ਬਾਕੀ ਸਟਾਰਕਾਸਟ ਦੀ ਫੀਸ

Gadar 2 Cast Fees: ਗਦਰ ਦੀ ਅਥਾਹ ਸਫਲਤਾ ਦੇ ਕਰੀਬ 22 ਸਾਲ ਬਾਅਦ ਸੰਨੀ ਦਿਓਲ ਗਦਰ-2 ਨਾਲ ਇੱਕ ਵਾਰ ਫਿਰ ਐਕਸ਼ਨ ਦਿਖਾਉਣ ਜਾ ਰਹੇ ਹਨ। ਸੰਨੀ ਨੇ ਇਸ ਫਿਲਮ ਲਈ 5 ਕਰੋੜ ਰੁਪਏ ਦੀ ਫੀਸ ਲਈ ਹੈ। ਆਓ ਜਾਣਦੇ ਹਾਂ ਹੋਰ ਸਿਤਾਰਿਆਂ ਦੀ ਫੀਸ

ਗਦਰ 2 ਕਾਸਟ ਫੀਸ

1/6
ਅਮੀਸ਼ਾ ਪਟੇਲ- ਪਿਛਲੀ ਫਿਲਮ ਦੀ ਤਰ੍ਹਾਂ ਇਸ ਫਿਲਮ 'ਚ ਵੀ ਅਮੀਸ਼ਾ ਪਟੇਲ ਇਕ ਵਾਰ ਫਿਰ ਸਕੀਨਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ ਲਈ ਅਮੀਸ਼ਾ ਨੇ 2 ਕਰੋੜ ਰੁਪਏ ਫੀਸ ਲਈ ਸੀ।
2/6
ਗੌਰਵ ਚੋਪੜਾ ਨੇ ਆਪਣੇ ਕੰਮ ਨਾਲ ਇਕ ਵੱਖਰੀ ਪਛਾਣ ਬਣਾਈ ਹੈ ਅਤੇ ਹੁਣ ਉਹ ਸੰਨੀ ਦਿਓਲ ਨਾਲ ਫਿਲਮ 'ਚ ਇਕ ਖਾਸ ਭੂਮਿਕਾ 'ਚ ਨਜ਼ਰ ਆਉਣਗੇ। ਗੌਰਵ ਨੇ ਫਿਲਮ 'ਚ 25 ਲੱਖ ਰੁਪਏ ਦੀ ਫੀਸ ਲਈ ਹੈ।
3/6
'ਗਦਰ 2' 'ਚ ਸੰਨੀ ਦਿਓਲ ਦੇ ਨਾਲ ਲਵ ਸਿਨਹਾ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਲਵ ਨੇ ਇਸ ਫਿਲਮ ਲਈ 60 ਲੱਖ ਰੁਪਏ ਫੀਸ ਲਈ ਹੈ।
4/6
ਫਿਲਮ 'ਚ ਮਨੀਸ਼ ਵਾਧਵਾ ਵੀ ਨਜ਼ਰ ਆਉਣਗੇ। ਇਸ ਫਿਲਮ ਲਈ ਉਨ੍ਹਾਂ ਨੇ ਕਰੀਬ ਸੱਠ ਲੱਖ ਰੁਪਏ ਫੀਸ ਲਈ ਹੈ।
5/6
'ਗਦਰ 2' 'ਚ ਅਦਾਕਾਰਾ ਸਿਮਰਤ ਕੌਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਸਿਮਰਤ ਨੇ ਇਸ ਫਿਲਮ ਲਈ ਅੱਸੀ ਲੱਖ ਰੁਪਏ ਫੀਸ ਵਜੋਂ ਲਏ ਹਨ।
6/6
ਗਦਰ ਦੇ ਦੂਜੇ ਭਾਗ ਨੂੰ ਆਉਣ ਨੂੰ ਲਗਭਗ 22 ਸਾਲ ਲੱਗ ਗਏ ਹਨ ਅਤੇ ਇਸ ਦੌਰਾਨ ਤਾਰਾ ਸਿੰਘ ਦਾ ਪੁੱਤਰ ਵੀ ਵੱਡਾ ਹੋ ਗਿਆ ਹੈ। ਫਿਲਮ 'ਚ ਸੰਨੀ ਦਿਓਲ ਦੇ ਬੇਟੇ ਦਾ ਕਿਰਦਾਰ ਉਤਕਰਸ਼ ਸ਼ਰਮਾ ਨੇ ਨਿਭਾਇਆ ਹੈ ਅਤੇ ਕਰੀਬ ਇਕ ਕਰੋੜ ਰੁਪਏ ਦੀ ਫੀਸ ਲਈ ਹੈ।
Sponsored Links by Taboola