Aishwarya-Abhishek Grey Divorce: ਐਸ਼ਵਰਿਆ-ਅਭਿਸ਼ੇਕ ਦਾ ਹੋਇਆ Grey ਤਲਾਕ ? ਇੰਟਰਨੈੱਟ 'ਤੇ ਅਦਾਕਾਰ ਦੇ ਜਵਾਬ ਨੇ ਮਚਾਈ ਤਰਥੱਲੀ
ਲੰਬੇ ਸਮੇਂ ਤੋਂ ਬਾਲੀਵੁੱਡ ਗਲਿਆਰਿਆਂ ਦੇ ਵਿੱਚ ਦੋਵਾਂ ਦੇ ਤਲਾਕ ਨੂੰ ਲੈ ਤਰਥੱਲੀ ਮੱਚੀ ਹੋਈ ਹੈ। ਹਾਲਾਂਕਿ ਇਸ ਦੌਰਾਨ ਕੁਝ ਮੀਡੀਆ ਵਾਲਿਆਂ ਨੇ ਇਸ 'ਤੇ ਅਭਿਸ਼ੇਕ ਬੱਚਨ ਤੋਂ ਜਵਾਬ ਮੰਗਿਆ। ਇਸਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ਦਾ ਡੀਪਫੇਕ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਸ 'ਚ ਅਫਵਾਹ ਹੈ ਕਿ ਉਹ ਵੱਖ ਹੋ ਗਏ ਹਨ।
Download ABP Live App and Watch All Latest Videos
View In Appਇਸ ਤੋਂ ਅਭਿਸ਼ੇਕ ਇੰਨੇ ਗੁੱਸੇ 'ਚ ਆ ਗਏ ਹਨ ਕਿ ਉਨ੍ਹਾਂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਫਿਰ ਮੀਡੀਆ ਵਾਲਿਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਤੁਹਾਡਾ ਕੰਮ ਵੱਧ ਤੋਂ ਵੱਧ ਸਟੋਰੀਜ਼ ਫਾਈਲ ਕਰਨ ਦਾ ਹੈ ਅਤੇ ਹੁਣ ਸਾਨੂੰ ਇਸ ਦੀ ਆਦਤ ਪੈ ਗਈ ਹੈ, ਇਸ ਲਈ ਸਾਨੂੰ ਕੋਈ ਪ੍ਰਵਾਹ ਨਹੀਂ।
ਇਸ ਵਿਚਾਲੇ ਉਨ੍ਹਾਂ ਨੇ ਵਿਆਹ ਨੂੰ ਲੈ ਖੁਲਾਸਾ ਕੀਤਾ ਹੈ ਕਿ ਉਹ ਅਜੇ ਵਿਆਹਿਆ ਹੋਇਆ ਹੈ। ਹਵਾ ਵਿੱਚ ਉੱਡ ਰਹੀਆਂ ਗੱਲਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਪਹਿਲਾਂ ਕਿਹਾ ਕਿ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ।
ਉਨ੍ਹਾਂ ਨੇ ਇੰਨਾ ਕਿਹਾ ਕਿ ਇਹ ਤੁਸੀਂ ਲੋਕ ਹੋ ਜੋ ਅਜਿਹੀਆਂ ਗੱਲਾਂ ਕਰਦੇ ਹੋ ਕਿ ਅਸੀਂ ਵੱਖ ਹੋ ਗਏ ਹਾਂ। ਪਰ ਮੁਆਫੀ ਮੰਗਦਾ ਹਾਂ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਉਸ ਅੰਗੂਠੀ ਨੂੰ ਦਿਖਾਇਆ, ਜੋ ਐਸ਼ਵਰਿਆ ਨੇ ਉਨ੍ਹਾਂ ਨੂੰ ਪਹਿਨਾਈ ਸੀ।
ਹਾਲਾਂਕਿ, ਪਿਛਲੇ ਕੁਝ ਦਿਨਾਂ 'ਚ ਮੁਕੇਸ਼ ਅੰਬਾਨੀ ਦੇ ਬੇਟੇ ਦਾ ਵਿਆਹ ਹੋਵੇ ਜਾਂ ਕੋਈ ਹੋਰ ਇਵੈਂਟ, ਦੋਵਾਂ ਨੂੰ ਵੱਖ-ਵੱਖ ਦੇਖਿਆ ਗਿਆ ਹੈ। ਇਸ ਲਈ ਇਹ ਸਵਾਲ ਤੇਜ਼ੀ ਨਾਲ ਤੂਲ ਫੜ੍ਹ ਰਿਹਾ ਹੈ, ਜਿਸ ਦਾ ਜਵਾਬ ਹਾਲ ਹੀ 'ਚ ਖੁਦ ਅਦਾਕਾਰ ਨੇ ਦਿੱਤਾ ਹੈ। ਜਦੋਂ ਦੋਵੇਂ 12 ਜੁਲਾਈ ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਦੋਵੇਂ ਵੱਖਰੇ ਤੌਰ 'ਤੇ ਪਹੁੰਚੇ ਤਾਂ ਤਲਾਕ ਦੀ ਅਫਵਾਹ ਫੈਲ ਗਈ।
ਅਭਿਸ਼ੇਕ ਨੇ ਅਮਿਤਾਭ ਬੱਚਨ, ਜਯਾ ਬੱਚਨ, ਸ਼ਵੇਤਾ ਬੱਚਨ, ਨਵਿਆ ਨਵੇਲੀ ਨੰਦਾ ਅਤੇ ਅਗਸਤਿਆ ਨੰਦਾ ਦੇ ਨਾਲ ਵਿਆਹ ਵਿੱਚ ਸ਼ਾਨਦਾਰ ਐਂਟਰੀ ਕੀਤੀ। ਉਥੇ ਹੀ ਐਸ਼ਵਰਿਆ ਨੇ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਵੱਖਰੀ ਐਂਟਰੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ ਕਈ ਸਾਲਾਂ ਬਾਅਦ ਜਦੋਂ ਲੋਕ ਤਲਾਕ ਲੈਂਦੇ ਹਨ, ਤਾਂ ਇਸ ਨੂੰ ਗ੍ਰੇ ਡਿਵੋਰਸ ਕਿਹਾ ਜਾਂਦਾ ਹੈ, ਜਿਸ ਵਿੱਚ ਜਦੋਂ ਇੱਕ ਜੋੜਾ ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰਦਾ ਹੈ, ਤਾਂ ਇਸਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਹਾਲਾਂਕਿ ਐਸ਼ ਅਤੇ ਅਭਿਸ਼ੇਕ ਵੱਲੋਂ ਇਸ ਉੱਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।