Divyanka Tripathi B’day: 38 ਸਾਲ ਦੀ ਹੋਈ 'ਯੇ ਹੈ ਮੁਹੱਬਤੇਂ' ਦੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ, ਜਨਮਦਿਨ 'ਤੇ ਜਾਣੋ ਖਾਸ ਗੱਲਾਂ
Divyanka Tripathi ਟੀਵੀ ਦੀ ਮਸ਼ਹੂਰ ਤੇ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦੇ ਪਰਿਵਾਰ ਦਾ ਗਲੈਮਰ ਦੀ ਦੁਨੀਆ ਨਾਲ ਕੋਈ ਸਬੰਧ ਨਹੀਂ ਹੈ, ਪਰ ਅਭਿਨੇਤਰੀ ਨੇ ਆਪਣੀ ਪ੍ਰਤਿਭਾ ਤੇ ਸਖਤ ਮਿਹਨਤ ਦੇ ਬਲ ਤੇ ਆਪਣੇ ਲਈ ਇੱਕ ਸਥਾਨ ਬਣਾਇਆ ਹੈ
Divyanka Tripathi
1/7
ਦਿਵਯੰਕਾ ਤ੍ਰਿਪਾਠੀ ਦਾ ਜਨਮ 14 ਦਸੰਬਰ 1984 ਨੂੰ ਭੋਪਾਲ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਹ ਬਹੁਤ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਦਿਵਯੰਕਾ ਦੇ ਪਿਤਾ ਨਰਿੰਦਰ ਤ੍ਰਿਪਾਠੀ ਫਾਰਮਾਸਿਸਟ ਹਨ ਅਤੇ ਮਾਂ ਨੀਲਮ ਤ੍ਰਿਪਾਠੀ ਆਰਟ ਅਕੈਡਮੀ ਦੀ ਮਾਲਕਣ ਹੈ।
2/7
ਦਿਵਯੰਕਾ ਤ੍ਰਿਪਾਠੀ ਨੇ ਆਪਣੀ ਸਕੂਲੀ ਪੜ੍ਹਾਈ ਭੋਪਾਲ ਦੇ ਕਾਰਮਲ ਕਾਨਵੈਂਟ ਹਾਈ ਸਕੂਲ ਤੋਂ ਪੂਰੀ ਕੀਤੀ ਹੈ। ਹਾਲਾਂਕਿ, ਉਹ ਪੜ੍ਹਾਈ ਨਾਲੋਂ ਐਡਵੈਂਚਰ ਸਪੋਰਟਸ ਵੱਲ ਜ਼ਿਆਦਾ ਝੁਕਾਅ ਰੱਖਦੀ ਸੀ ਅਤੇ ਇਹੀ ਕਾਰਨ ਸੀ ਕਿ ਨੈਸ਼ਨਲ ਕੈਡੇਟ ਕੋਰ ਯਾਨੀ NCC ਤੋਂ ਇਲਾਵਾ, ਦਿਵਯੰਕਾ ਪਹਾੜੀ ਚੜ੍ਹਨ ਅਤੇ ਵਾਟਰ ਸਕੀਇੰਗ ਵਰਗੀਆਂ ਸਾਹਸੀ ਖੇਡਾਂ ਵਿੱਚ ਬਹੁਤ ਹਿੱਸਾ ਲੈਂਦੀ ਸੀ।
3/7
ਅੱਜ ਵੀ ਦਿਵਯੰਕਾ ਐਕਟਿੰਗ ਦੀ ਦੁਨੀਆ 'ਚ ਜਾਣਿਆ-ਪਛਾਣਿਆ ਨਾਂ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਦਿਵਯੰਕਾ ਅਭਿਨੇਤਰੀ ਬਣਨ ਤੋਂ ਪਹਿਲਾਂ ਆਰਮੀ ਅਫਸਰ ਬਣਨਾ ਚਾਹੁੰਦੀ ਸੀ।
4/7
ਦਿਵਯੰਕਾ ਨੂੰ ਟੀਵੀ ਸੀਰੀਅਲ 'ਬਨੂਨ ਮੈਂ ਤੇਰੀ ਦੁਲਹਨ' ਤੋਂ ਪਛਾਣ ਮਿਲੀ ਸੀ ਅਤੇ ਇਸਦੇ ਲਈ ਉਸਨੂੰ ਸਰਵੋਤਮ ਅਭਿਨੇਤਰੀ (ਪ੍ਰਸਿੱਧ) ਸ਼੍ਰੇਣੀ ਵਿੱਚ ਇੰਡੀਅਨ ਟੈਲੀਵਿਜ਼ਨ ਅਕੈਡਮੀ ਅਵਾਰਡ ਮਿਲਿਆ ਸੀ। ਹਾਲਾਂਕਿ ਉਹ ਸੀਰੀਅਲ 'ਯੇ ਹੈ ਮੁਹੱਬਤੇਂ' ਨਾਲ ਘਰ-ਘਰ ਵਿੱਚ ਮਸ਼ਹੂਰ ਹੋ ਗਈ ਸੀ।
5/7
'ਯੇ ਹੈ ਮੁਹੱਬਤੇਂ' 'ਚ ਦਿਵਯੰਕਾ ਡਾਕਟਰ ਇਸ਼ਿਤਾ ਦੇ ਕਿਰਦਾਰ 'ਚ ਨਜ਼ਰ ਆਈ ਸੀ। ਇਸ ਕਿਰਦਾਰ ਕਰਕੇ, ਉਸ ਨੂੰ ਲੀਡ ਰੋਲ ਵਿੱਚ ਸਰਵੋਤਮ ਅਦਾਕਾਰਾ ਦਾ ਗੋਲਡ ਅਵਾਰਡ ਵੀ ਦਿੱਤਾ ਗਿਆ ਸੀ।
6/7
ਸਾਲ 2017 'ਚ ਦਿਵਯੰਕਾ ਡਾਂਸ ਰਿਐਲਿਟੀ ਸ਼ੋਅ 'ਨੱਚ ਬਲੀਏ' ਦੀ ਵਿਨਰ ਵੀ ਰਹਿ ਚੁੱਕੀ ਹੈ। ਫਿਰ ਰਿਐਲਿਟੀ ਸਟੰਟ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
7/7
ਅੱਜ ਦਿਵਯੰਕਾ ਜਿਸ ਮੁਕਾਮ 'ਤੇ ਹੈ ਉੱਥੇ ਉਹ ਆਪਣੀ ਕੜੀ ਮਿਹਨਤ ਅਤੇ ਆਪਣੇ ਕੰਮ ਪ੍ਰਤੀ ਲਗਨ ਨਾਲ ਪਹੁੰਚੀ ਹੈ। ਆਪਣੀ ਦਮਦਾਰ ਅਦਾਕਾਰੀ ਕਾਰਨ ਉਹ ਜਲਦੀ ਹੀ ਲੋਕਾਂ ਦੀ ਪਸੰਦ ਬਣ ਗਈ ਹੈ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਦਿਵਯੰਕਾ ਦਾ ਵਿਆਹ ਅਭਿਨੇਤਾ ਵਿਵੇਕ ਦਹੀਆ ਨਾਲ ਹੋਇਆ ਹੈ।
Published at : 14 Dec 2022 08:16 AM (IST)