Harshdeep Kaur B’day: ਖੂਬਸੂਰਤ ਗਾਇਕਾ ਹਰਸ਼ਦੀਪ ਕੌਰ ਮਿਊਜ਼ਿਕ ਇੰਡਸਟਰੀ ਦੀ ਸ਼ਾਨ ਹੈ, ਜਿੱਤ ਚੁੱਕੀ ਹੈ ਕਈ ਸ਼ੋਅ
ਹਰਸ਼ਦੀਪ ਕੌਰ ਦਾ ਜਨਮ 16 ਦਸੰਬਰ 1986 ਨੂੰ ਦਿੱਲੀ ਵਿੱਚ ਹੋਇਆ ਸੀ। ਹਰਸ਼ਦੀਪ ਕੌਰ ਦੇ ਪਿਤਾ ਸਵਿੰਦਰ ਸਿੰਘ ਦੀ ਦਿੱਲੀ ਵਿੱਚ ਸੰਗੀਤਕ ਸਾਜ਼ਾਂ ਦੀ ਦੁਕਾਨ ਹੈ।
Download ABP Live App and Watch All Latest Videos
View In Appਹਰਸ਼ਦੀਪ ਕੌਰ ਨੇ ਮਹਿਜ਼ 6 ਸਾਲ ਦੀ ਉਮਰ ਤੋਂ ਹੀ ਗਾਇਕੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਤੇਜਪਾਲ ਸਿੰਘ ਤੋਂ ਸ਼ਾਸਤਰੀ ਸੰਗੀਤ ਸਿੱਖਿਆ।
ਹਰਸ਼ਦੀਪ ਕੌਰ ਨੂੰ ਕਲਾਸੀਕਲ ਦੇ ਨਾਲ-ਨਾਲ ਪੱਛਮੀ ਸੰਗੀਤ ਵਿੱਚ ਵੀ ਮੁਹਾਰਤ ਹਾਸਲ ਹੈ। ਉਸਨੇ ਦਿੱਲੀ ਸੰਗੀਤ ਥੀਏਟਰ ਤੋਂ ਪੱਛਮੀ ਸੰਗੀਤ ਦੀ ਸਿਖਲਾਈ ਲਈ ਹੈ।
ਹਰਸ਼ਦੀਪ ਕੌਰ ਨੂੰ ਪਹਿਲੀ ਵਾਰ ਐਮਟੀਵੀ ਦੇ ਇੱਕ ਮੁਕਾਬਲੇ ਵਿੱਚ ਦੇਖਿਆ ਗਿਆ ਸੀ। ਗਾਇਕ ਇਸ ਮੁਕਾਬਲੇ ਦੀ ਜੇਤੂ ਰਹੀ ਹੈ।
ਹਰਸ਼ਦੀਪ ਕੌਰ ਨੇ 2008 'ਚ 'ਜੂਨੋਂ ਕੁਛ ਕਰ ਦਿਖਨੇ ਕਾ' ਵਿੱਚ ਵੀ ਜਿੱਤੀ ਦਰਜ਼ ਕੀਤੀ ਸੀ। ਇਸ ਮੁਕਾਬਲੇ ਵਿੱਚ ਰਾਹਤ ਫਤਿਹ ਅਲੀ ਖਾਨ ਉਨ੍ਹਾਂ ਦੇ ਮੈਂਟਰ ਸਨ।
ਹਰਸ਼ਦੀਪ ਕੌਰ ਨੇ ਕਈ ਸੂਫੀ ਗੀਤਾਂ ਨੂੰ ਆਵਾਜ਼ ਦਿੱਤੀ ਹੈ, ਜਿਸ ਕਾਰਨ ਉਸ ਨੂੰ 'ਸੂਫੀ ਦੀ ਸੁਲਤਾਨਾ' ਵੀ ਕਿਹਾ ਜਾਂਦਾ ਹੈ।
ਇਸ ਗਾਇਕ ਨੇ ਹਿੰਦੀ, ਮਲਿਆਲਮ, ਤਾਮਿਲ, ਪੰਜਾਬੀ, ਉਰਦੂ ਭਾਸ਼ਾਵਾਂ ਵਿੱਚ ਕਈ ਗੀਤ ਗਾਏ ਹਨ।
ਹਰਸ਼ਦੀਪ ਕੌਰ ਨੇ ਸਾਲ 2015 ਵਿੱਚ ਆਪਣੇ ਬਚਪਨ ਦੇ ਦੋਸਤ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ। ਗਾਇਕਾ ਨੇ 2 ਮਾਰਚ 2021 ਨੂੰ ਆਪਣੇ ਬੇਟੇ ਹੁਨਰ ਸਿੰਘ ਨੂੰ ਜਨਮ ਦਿੱਤਾ।