Esha Deol Life Story : ਸੁਪਰਸਟਾਰਾਂ ਦੀ ਬੇਟੀ ਹੋਣ ਦੇ ਬਾਵਜੂਦ ਟਰੇਨ ਤੇ ਬੱਸ 'ਚ ਸਫ਼ਰ ਕਰਦੀ ਸੀ ਈਸ਼ਾ ਦਿਓਲ , ਜਾਣੋ ਵਜ੍ਹਾ
Esha Deol Story : ਤੁਸੀਂ ਸਟਾਰ ਕਿਡਜ਼ ਨੂੰ ਆਲੀਸ਼ਾਨ ਜ਼ਿੰਦਗੀ ਜਿਊਂਦੇ ਦੇਖਿਆ ਹੋਵੇਗਾ ਪਰ ਅੱਜ ਅਸੀਂ ਜਿਸ ਦੀ ਗੱਲ ਕਰ ਰਹੇ ਹਾਂ, ਉਹ ਸੁਪਰਸਟਾਰਾਂ ਦੀ ਬੇਟੀ ਹੋਣ ਦੇ ਬਾਵਜੂਦ ਵੀ ਸਾਦੀ ਜ਼ਿੰਦਗੀ ਗੁਜ਼ਾਰੀ ਹੈ। ਜਾਣੋ ਇਸਦੇ ਪਿੱਛੇ ਦਾ ਕਾਰਨ....
Download ABP Live App and Watch All Latest Videos
View In Appਅਸੀਂ ਗੱਲ ਕਰ ਰਹੇ ਹਾਂ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਬੇਟੀ ਈਸ਼ਾ ਦਿਓਲ ਦੀ। ਜਿਸ ਨੇ ਆਪਣਾ ਪੂਰਾ ਬਚਪਨ ਬਹੁਤ ਸਾਦਗੀ ਨਾਲ ਬਤੀਤ ਕੀਤਾ ਹੈ।
ਇੰਨਾ ਹੀ ਨਹੀਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਈਸ਼ਾ ਅਤੇ ਅਹਾਨਾ ਨੇ ਕਦੇ ਵੀ ਲਗਜ਼ਰੀ ਗੱਡੀਆਂ 'ਚ ਸਫਰ ਨਹੀਂ ਕੀਤਾ, ਸਗੋਂ ਉਹ ਆਮ ਲੋਕਾਂ ਦੀ ਤਰ੍ਹਾਂ ਰਿਕਸ਼ਾ ਅਤੇ ਟਰੇਨ 'ਚ ਸਫਰ ਕਰਦੀਆਂ ਸੀ। ਇਸ ਗੱਲ ਦਾ ਖੁਲਾਸਾ ਖੁਦ ਈਸ਼ਾ ਨੇ ਇਕ ਇੰਟਰਵਿਊ 'ਚ ਕੀਤਾ ਸੀ।
ਈਸ਼ਾ ਦਿਓਲ ਨੇ ਦੱਸਿਆ ਸੀ, ''ਹਾਂ ਮੇਰੇ ਮਾਤਾ-ਪਿਤਾ ਸੁਪਰਸਟਾਰ ਹਨ ਪਰ ਫਿਰ ਵੀ ਉਨ੍ਹਾਂ ਦੋਵਾਂ ਨੇ ਸਾਨੂੰ ਬਹੁਤ ਹੀ ਸਾਦੇ ਤਰੀਕੇ ਨਾਲ ਪਾਲਿਆ ਹੈ। ਜਿਸ ਵਿੱਚ ਕਈ ਕਾਇਦੇ ਕਾਨੂੰਨ ਵੀ ਸ਼ਾਮਲ ਹਨ ਅਤੇ ਉਹ ਸਾਡੇ ਨਾਲ ਸਟਾਰਕਿਡਜ਼ ਨਹੀਂ, ਸਗੋਂ ਆਮ ਲੋਕਾਂ ਵਾਂਗ ਵਿਵਹਾਰ ਕਰਦੇ ਸਨ।
ਇਸ ਦੌਰਾਨ ਰਿਕਸ਼ਾ ਅਤੇ ਟਰੇਨ 'ਚ ਸਫਰ ਕਰਨ ਬਾਰੇ ਗੱਲ ਕਰਦੇ ਹੋਏ ਈਸ਼ਾ ਨੇ ਕਿਹਾ, ''ਜਦੋਂ ਮੈਂ ਸਕੂਲ 'ਚ ਸੀ ਤਾਂ ਮੈਂ ਕਈ ਗੇਮਾਂ ਖੇਡਦੀ ਸੀ। ਜਿਸ ਲਈ ਮੈਨੂੰ ਵੱਖ-ਵੱਖ ਥਾਵਾਂ 'ਤੇ ਜਾਣਾ ਪੈਂਦਾ ਸੀ। ਇਸੇ ਲਈ ਮੈਂ ਕਈ ਵਾਰ ਰੇਲ ਅਤੇ ਰਿਕਸ਼ਾ ਰਾਹੀਂ ਸਫ਼ਰ ਕੀਤਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਈਸ਼ਾ ਦਿਓਲ ਨੂੰ ਹਾਲ ਹੀ 'ਚ ਸੁਨੀਲ ਸ਼ੈੱਟੀ ਦੀ ਵੈੱਬ ਸੀਰੀਜ਼ 'ਹੰਟਰ' 'ਚ ਦੇਖਿਆ ਗਿਆ ਸੀ। ਜਿਸ 'ਚ ਉਨ੍ਹਾਂ ਦੇ ਕੰਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।