ਧਰਮਿੰਦਰ ਨੂੰ ਆਪਣੀ ਬੇਟੀ ਤੋਂ ਦੂਰ ਰੱਖਣਾ ਚਾਹੁੰਦੇ ਸਨ ਹੇਮਾ ਮਾਲਿਨੀ ਦੇ ਪਿਤਾ , ਕਰਦੇ ਸੀ ਅਜਿਹੀਆਂ ਮਜ਼ੇਦਾਰ ਹਰਕਤਾਂ

Hema_Malini_1

1/7
ਬਾਲੀਵੁੱਡ 'ਤੇ ਦਹਾਕਿਆਂ ਤੱਕ ਰਾਜ ਕਰਨ ਵਾਲੀ ਅਭਿਨੇਤਰੀ ਹੇਮਾ ਮਾਲਿਨੀ ਹੁਣ ਰਾਜਨੀਤੀ 'ਚ ਵੱਡਾ ਨਾਂ ਬਣ ਚੁੱਕੀ ਹੈ। ਉਹ ਯੂਪੀ ਦੇ ਮਥੁਰਾ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਵੀ ਹੈ। ਹੇਮਾ ਮਾਲਿਨੀ ਦਾ ਵਿਆਹ ਅਭਿਨੇਤਾ ਧਰਮਿੰਦਰ ਨਾਲ ਹੋਇਆ ਹੈ। ਦੋਵਾਂ ਦੀਆਂ ਦੋ ਬੇਟੀਆਂ ਹਨ।
2/7
ਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਲਵ ਮੈਰਿਜ ਕਰਵਾਈ ਸੀ। ਵੈਸੇ, ਹੇਮਾ ਮਾਲਿਨੀ ਦੇ ਪਿਤਾ ਸ਼ੁਰੂ ਵਿੱਚ ਇਸ ਰਿਸ਼ਤੇ ਦੇ ਖਿਲਾਫ ਸਨ। ਉਹ ਨਹੀਂ ਚਾਹੁੰਦੇ ਸਨ ਕਿ ਧਰਮਿੰਦਰ ਉਨ੍ਹਾਂ ਦੀ ਬੇਟੀ ਦੇ ਜ਼ਿਆਦਾ ਨੇੜੇ ਆਵੇ। ਇਹ ਗੱਲ ਖੁਦ ਹੇਮਾ ਮਾਲਿਨੀ ਨੇ ਦੱਸੀ ਸੀ।
3/7
ਹੇਮਾ ਮਾਲਿਨੀ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਦੇ ਪਿਤਾ ਨੂੰ ਪਤਾ ਲੱਗਾ ਕਿ ਉਹ ਅਤੇ ਧਰਮਿੰਦਰ ਇਕ-ਦੂਜੇ ਦੇ ਨਾਲ ਰਿਲੇਨਸ਼ਿਪ 'ਚ ਹਨ ਤਾਂ ਉਹ ਉਨ੍ਹਾਂ ਦੇ ਨਾਲ ਫਿਲਮ ਦੇ ਸੈੱਟ 'ਤੇ ਜਾਂਦੇ ਸਨ। ਪਹਿਲਾਂ ਸਿਰਫ਼ ਉਨ੍ਹਾਂ ਦੀ ਮਾਂ ਹੀ ਸੈੱਟ 'ਤੇ ਆਉਂਦੀ ਹੁੰਦੀ ਸੀ।
4/7
ਹੇਮਾ ਮਾਲਿਨੀ ਨੇ ਕਿਹਾ ਸੀ ਕਿ 'ਮੇਰੇ ਪਿਤਾ ਉਸ ਸਮੇਂ ਨਹੀਂ ਚਾਹੁੰਦੇ ਸਨ ਕਿ ਮੈਂ ਧਰਮਿੰਦਰ ਨਾਲ ਜ਼ਿਆਦਾ ਸਮਾਂ ਬਿਤਾਵਾਂ।'
5/7
ਹੇਮਾ ਮਾਲਿਨੀ ਨੇ ਇੱਕ ਮਜ਼ਾਕੀਆ ਕਿੱਸਾ ਦੱਸਿਆ ਸੀ। ਉਸ ਨੇ ਕਿਹਾ ਸੀ ਕਿ, 'ਮੈਨੂੰ ਯਾਦ ਹੈ ਜਦੋਂ ਅਸੀਂ ਕਾਰ ਵਿਚ ਜਾਂਦੇ ਸੀ ਤਾਂ ਮੇਰੇ ਪਿਤਾ ਤੁਰੰਤ ਮੇਰੇ ਨਾਲ ਵਾਲੀ ਸੀਟ 'ਤੇ ਬੈਠ ਜਾਂਦੇ ਸਨ ਤਾਂ ਕਿ ਧਰਮਿੰਦਰ ਉੱਥੇ ਨਾ ਬੈਠ ਜਾਵੇ ਪਰ ਧਰਮ ਜੀ ਵੀ ਕਿਸੇ ਤੋਂ ਘੱਟ ਨਹੀਂ ਸਨ, ਉਹ ਦੂਸਰੇ ਪਾਸੇ ਨਾਲ ਵਾਲੀ ਸੀਟ 'ਤੇ ਬੈਠ ਜਾਂਦੇ ਸਨ।
6/7
ਹੇਮਾ ਮਾਲਿਨੀ ਨਾਲ ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਧਰਮਿੰਦਰ ਪਹਿਲਾਂ ਹੀ ਵਿਆਹੇ ਹੋਏ ਸਨ। ਉਨ੍ਹਾਂ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਸੀ, ਧਰਮਿੰਦਰ ਦੇ ਪਹਿਲੇ ਵਿਆਹ ਤੋਂ ਚਾਰ ਬੱਚੇ ਹਨ।
7/7
ਹੇਮਾ ਮਾਲਿਨੀ ਨਾਲ ਵਿਆਹ ਕਰਨ ਲਈ ਧਰਮਿੰਦਰ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਨਹੀਂ ਲਿਆ ਸੀ। ਹੇਮਾ ਨਾਲ ਵਿਆਹ ਕਰਨ ਤੋਂ ਬਾਅਦ ਵੀ ਧਰਮਿੰਦਰ ਆਪਣੇ ਪਹਿਲੇ ਪਰਿਵਾਰ ਦੇ ਮੁਖੀ ਰਹੇ।
Sponsored Links by Taboola