Hina Khan: ਸਾਵਨ 'ਚ ਹਿਨਾ ਖਾਨ ਦਾ ਗ੍ਰੀਨ ਲੁੱਕ ਹੋਇਆ ਵਾਇਰਲ, ਤਸਵੀਰਾਂ ਨੇ ਫੈਨਜ਼ ਨੂੰ ਕੀਤਾ ਹੈਰਾਨ
ਹਾਲ ਹੀ ਵਿੱਚ ਹਿਨਾ ਨੇ ਆਪਣੇ ਇੰਸਟਾ 'ਤੇ ਕੁਝ ਤਾਜਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਰ ਕੋਈ ਉਸ ਦਾ 'ਗ੍ਰੀਨ ਲੁੱਕ' ਪਸੰਦ ਕਰ ਰਿਹਾ ਹੈ।
Download ABP Live App and Watch All Latest Videos
View In Appਸਾਵਣ ਦੇ ਮਹੀਨੇ 'ਚ ਹਿਨਾ ਖਾਨ ਨੇ 'ਗ੍ਰੀਨ ਲੁੱਕ' 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਸਮਰ ਫਰੈਂਡਲੀ ਲੁੱਕ ਨਜ਼ਰ ਆ ਰਿਹਾ ਹੈ। ਅਦਾਕਾਰਾ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਅਦਾਕਾਰਾ ਨੇ ਬਹੁਤ ਹੀ ਸਟਾਈਲਿਸ਼ ਹਰੇ ਰੰਗ ਦੇ ਗਾਊਨ ਵਿੱਚ ਫੋਟੋਆਂ ਸ਼ੇਅਰ ਕੀਤੀਆਂ ਹਨ। ਹਿਨਾ ਨੇ ਇਹ ਫੋਟੋਸ਼ੂਟ ਇਕ ਬਾਗ 'ਚ ਕਰਵਾਇਆ ਹੈ। ਚਾਰੇ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ।
ਤਾਜ਼ਾ ਤਸਵੀਰਾਂ 'ਚ ਹਿਨਾ ਨੇ ਹੇਅਰ ਬਨ ਬਣਾਇਆ ਹੈ। ਗਾਊਨ ਨਾਲ ਉਸ ਦਾ ਹੇਅਰ ਸਟਾਈਲ ਸ਼ਾਨਦਾਰ ਲੱਗ ਰਿਹਾ ਹੈ। ਅਭਿਨੇਤਰੀ ਨੇ ਕੋਈ ਐਕਸਸਰੀ ਕੈਰੀ ਨਹੀਂ ਕੀਤਾ। ਸਿਰਫ਼ ਘੜੀ ਅਤੇ ਰਿੰਗ ਹੀ ਪਹਿਨੇ ਨਜ਼ਰ ਆ ਰਹੀ ਹੈ।
ਪ੍ਰਸ਼ੰਸਕ ਅਭਿਨੇਤਰੀ ਦੇ ਸਮਰ ਕੂਲ ਫਰੈਂਡਲੀ ਅਵਤਾਰ ਨੂੰ ਪਸੰਦ ਕਰ ਰਹੇ ਹਨ। ਹਿਨਾ ਨੇ ਹਲਕੇ ਮੇਕਅੱਪ ਨਾਲ ਆਪਣੇ ਲੁੱਕ ਨੂੰ ਕੰਪਲੀਮੈਂਟ ਕੀਤਾ ਹੈ।
ਕੁਝ ਦਿਨ ਪਹਿਲਾਂ ਹਿਨਾ ਗੋਆ 'ਚ ਛੁੱਟੀਆਂ ਮਨਾਉਣ ਗਈ ਸੀ, ਇਹ ਤਸਵੀਰਾਂ ਉਥੋਂ ਦੀਆਂ ਹਨ। ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਅਦਾਕਾਰਾ ਨੇ ਲਿਖਿਆ- ਗੋਆ ਗੋਆ, ਮੈਂ ਤੁਹਾਨੂੰ ਯਾਦ ਕਰਦੀ ਹਾਂ
ਹਿਨਾ ਖਾਨ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। ਫੋਟੋਆਂ 'ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰ ਰਹੇ ਹਨ। ਅਦਾਕਾਰਾ ਦਾ ਕਮੈਂਟ ਬਾਕਸ ਲਾਲ ਰੰਗ ਦੇ ਦਿਲ ਦੇ ਇਮੋਜੀ ਨਾਲ ਭਰਿਆ ਹੋਇਆ ਹੈ।