ਆਪਣੇ ਤੋਂ 20 ਸਾਲ ਛੋਟੀ ਅਦਾਕਾਰਾ ਨਾਲ ਸੰਨੀ ਦਿਓਲ ਦਾ ਰੋਮਾਂਸ, ਨਾਂ ਬਾਰੇ ਹੋਇਆ ਖੁਲਾਸਾ!
Sunny_Deol_Signed_Joseph_Remake_1
1/5
Sunny Deol Signed Joseph Remake: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਬੈਕ ਟੂ ਬੈਕ ਫ਼ਿਲਮਾਂ ਸਾਈਨ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਨੇ ਰਾਜਨੀਤੀ ਕਾਰਨ ਫ਼ਿਲਮਾਂ ਤੋਂ ਬ੍ਰੇਕ ਲੈ ਲਿਆ ਸੀ। ਹੁਣ ਸੰਨੀ ਦਿਓਲ ਫਿਰ ਤੋਂ ਫ਼ਿਲਮ ਇੰਡਸਟਰੀ 'ਚ ਵਾਪਸੀ ਕਰਨ ਲਈ ਤਿਆਰ ਹਨ।
2/5
ਸੰਨੀ ਦਿਓਲ ਨੇ ਹਾਲ ਹੀ 'ਚ ਨਿਰਦੇਸ਼ਕ ਆਰ. ਬਾਲਕੀ ਵੱਲੋਂ ਨਿਰਦੇਸ਼ਿਤ ਮਨੋਵਿਗਿਆਨਕ ਥ੍ਰਿਲਰ 'ਚੁੱਪ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫ਼ਿਲਮ 'ਚ ਸੰਨੀ ਦਿਓਲ, ਅਦਾਕਾਰਾ ਸ਼ਰੂਤੀ ਹਾਸਨ ਤੇ ਰੇਵਤੀ ਨਾਲ ਨਜ਼ਰ ਆਉਣਗੇ। ਹੁਣ ਜਲਦ ਹੀ ਸੰਨੀ ਦਿਓਲ ਸਾਊਥ ਦੀ ਸੁਪਰਹਿੱਟ ਫ਼ਿਲਮ ਜੋਸੇਫ (Joseph) ਦੇ ਹਿੰਦੀ ਰੀਮੇਕ 'ਚ ਕੰਮ ਕਰਨ ਲਈ ਤਿਆਰ ਹਨ।
3/5
ਖ਼ਬਰਾਂ ਮੁਤਾਬਕ ਜੋਸੇਫ ਮਲਿਆਲਮ ਕ੍ਰਾਈਮ ਥ੍ਰਿਲਰ ਹੈ, ਜੋ ਸਾਲ 2018 'ਚ ਰਿਲੀਜ਼ ਹੋਈ ਸੀ, ਹੁਣ ਸੰਨੀ ਦਿਓਲ ਇਸ ਫ਼ਿਲਮ ਦੇ ਹਿੰਦੀ ਰੀਮੇਕ 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ 'ਚ ਸੰਨੀ ਦਿਓਲ ਇਕ ਰਿਟਾਇਰਡ ਪੁਲਿਸ ਅਫ਼ਸਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।
4/5
ਮੀਡੀਆ ਰਿਪੋਰਟਾਂ ਮੁਤਾਬਕ ਜੋਸੇਫ ਦੇ ਹਿੰਦੀ ਰੀਮੇਕ 'ਚ ਚਿਤਰਾਂਗਦਾ ਸਿੰਘ ਸੰਨੀ ਦਿਓਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਚਿਤਰਾਂਗਦਾ ਲੰਬੇ ਸਮੇਂ ਤੋਂ ਕਿਸੇ ਫ਼ਿਲਮ 'ਚ ਨਜ਼ਰ ਨਹੀਂ ਆਈ ਹੈ। ਜੋਸੇਫ ਦੇ ਰੀਮੇਕ ਨਾਲ ਉਹ ਇਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਹੈ। ਫ਼ਿਲਮ 'ਚ ਚਿਤਰਾਂਗਦਾ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ।
5/5
ਪਦਮ ਕੁਮਾਰ ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਨੇ ਓਰੀਜ਼ੀਨਲ ਜੋਸੇਫ ਵੀ ਬਣਾਈ ਸੀ। ਫ਼ਿਲਮ ਦੀ ਸਟਾਰਕਾਸਟ ਨੂੰ ਫਾਈਨਲ ਕਰਨ ਲਈ ਉਹ ਇਨ੍ਹੀਂ ਦਿਨੀਂ ਮੁੰਬਈ ਪਹੁੰਚੀ ਹੋਈ ਹੈ। ਜਿਵੇਂ ਹੀ ਉਹ ਨਿਰਮਾਤਾ ਦੀਪਕ ਮੁਕੁਟ ਨਾਲ ਮਿਲ ਕੇ ਸਟਾਰਕਾਸਟ ਨੂੰ ਫਾਈਨਲ ਕਰਨਗੇ, ਫ਼ਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਸ਼ੁਰੂ ਹੋ ਜਾਵੇਗੀ।
Published at : 16 Nov 2021 01:11 PM (IST)