ਪ੍ਰੈਗਨੈਂਸੀ ਦੌਰਾਨ ਆਪਣੇ ਆਪ ਨੂੰ ਰਿਲੈਕਸ ਰੱਖਦੀ Kajal Aggarwal, ਤਸਵੀਰਾਂ ਦਿਖਾ ਬਿਆਨ ਕੀਤੀ ਫੀਲਿੰਗਸ
Kajal_Aggarwal
1/6
ਸਾਊਥ ਅਦਾਕਾਰਾ ਕਾਜਲ ਅਗਰਵਾਲ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਕਾਫੀ ਆਨੰਦ ਲੈ ਰਹੀ ਹੈ। ਐਕਟਰਸ ਆਪਣੀ ਖੂਬਸੂਰਤ ਯਾਤਰਾ ਦਾ ਆਨੰਦ ਲੈਣ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ ਤੇ ਉਹ ਲਗਾਤਾਰ ਇਸ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕਰਦੀ ਰਹਿੰਦੀ ਹੈ। ਇੱਕ ਵਾਰ ਫਿਰ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
2/6
ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਹਰ ਔਰਤ ਦੀ ਤਰ੍ਹਾਂ ਕਾਜਲ ਨੂੰ ਵੀ ਆਪਣੀ ਪ੍ਰੈਗਨੈਂਸੀ ਦੇ ਪਹਿਲੇ ਤਿੰਨ ਮਹੀਨਿਆਂ 'ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਹੁਣ ਉਸ ਨੇ ਆਪਣੇ ਆਪ ਨੂੰ ਰਿਲੈਕਸ ਕਰਨ ਦਾ ਤਰੀਕਾ ਲੱਭ ਲਿਆ ਹੈ।
3/6
ਕਾਜਲ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪ੍ਰੈਗਨੈਂਸੀ ਦੇ ਸਿਰਹਾਣੇ ਨਾਲ ਕਾਫੀ ਕੂਲ ਮੂਡ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਰਾਹੀਂ ਕਾਜਲ ਨੇ ਦੱਸਿਆ ਹੈ ਕਿ ਇਹ ਸਿਰਹਾਣਾ ਉਸ ਲਈ ਕਿੰਨਾ ਆਰਾਮਦਾਇਕ ਹੈ।
4/6
ਉਹ ਲਿਖਦੀ ਹੈ, 'ਮੇਰੀ ਗਰਭ ਅਵਸਥਾ ਦੌਰਾਨ ਮੇਰੇ ਸਭ ਤੋਂ ਪਿਆਰੇ ਦੋਸਤ ਦੀ ਜਾਣ-ਪਛਾਣ। ਇਹ ਪ੍ਰੈਗਨੈਂਸੀ ਸਿਰਹਾਣਾ ਗਰਦਨ, ਮੋਢੇ ਅਤੇ ਪਿੱਠ ਦੇ ਦਰਦ ਵਰਗੀਆਂ ਆਮ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਐਸਿਡ ਰਿਫਲਕਸ ਨੂੰ ਘਟਾਉਂਦਾ ਹੈ ਅਤੇ ਚੰਗੀ ਨੀਂਦ ਲਿਆਉਂਦਾ ਹੈ। ਮੈਂ ਸੌਂ ਸਕਦੀ ਹਾਂ, ਲੇਟ ਸਕਦੀ ਹਾਂ ਅਤੇ ਆਰਾਮ ਨਾਲ ਕੰਮ ਕਰ ਸਕਦੀ ਹਾਂ ਅਤੇ ਇਹ ਸਿਰਹਾਣਾ ਹਮੇਸ਼ਾ ਮੈਨੂੰ ਸਭ ਤੋਂ ਅਰਾਮਦਾਇਕ ਸਥਿਤੀ ਪ੍ਰਦਾਨ ਕਰਦਾ ਹੈ।
5/6
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਜਲ ਅਸਲ 'ਚ ਕਾਫੀ ਰਿਲੈਕਸ ਅਤੇ ਕੂਲ ਲੱਗ ਰਹੀ ਹੈ। ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਵੀ ਸਾਫ ਦਿਖਾਈ ਦੇ ਰਹੀ ਹੈ।
6/6
ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਕਾਜਲ ਦੇ ਪਤੀ ਗੌਤਮ ਕਿਚਲੇਵ ਨੇ ਜਲਦ ਹੀ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦਿੱਤੀ ਸੀ। ਫਿਲਹਾਲ ਉਸ ਦੇ ਪ੍ਰਸ਼ੰਸਕ ਕਾਜਲ ਅਗਰਵਾਲ ਨੂੰ ਮਾਂ ਬਣਦੇ ਦੇਖਣ ਲਈ ਕਾਫੀ ਉਤਸ਼ਾਹਿਤ ਹੈ।
Published at : 30 Mar 2022 01:32 PM (IST)