Kapil Sharma Birthday: ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਜ਼ਿੰਦਗੀ ਦੇ ਕੁਝ ਖਾਸ ਕਿੱਸੇ, ਜਾਣੋ ਉਸ ਦੇ ਹੁਣ ਤੱਕ ਦੇ ਸਫ਼ਰ ਦੀ ਕਹਾਣੀ
ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਅੱਜ ਜਨਮਦਿਨ ਹੈ। 2 ਅਪ੍ਰੈਲ 1981 ਨੂੰ ਅੰਮ੍ਰਿਤਸਰ 'ਚ ਜਨਮੇ ਕਪਿਲ ਅੱਜ 41 ਸਾਲ ਦੇ ਹੋ ਗਏ ਹਨ। ਉਹ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਹਿੰਦੂ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ, ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪੌਕੇਟ ਮੰਨੀ ਲਈ 10ਵੀਂ ਜਮਾਤ 'ਚ ਇੱਕ ਪੀਸੀਓ ਬੂਥ ਵਿੱਚ ਕੰਮ ਵੀ ਕੀਤਾ।
Download ABP Live App and Watch All Latest Videos
View In App1997 ਤੱਕ ਕਪਿਲ ਦੀ ਜ਼ਿੰਦਗੀ ਕਾਫੀ ਚਿੰਤਾਜਨਕ ਰਹੀ ਪਰ ਕਿਸਮਤ ਦੇ ਮਨ 'ਚ ਕੁਝ ਹੋਰ ਹੀ ਸੀ। ਇਸ ਤੋਂ ਬਾਅਦ ਕਪਿਲ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਕੈਂਸਰ ਨਾਲ ਜੂਝ ਰਹੇ ਹਨ। ਫਿਰ ਕਪਿਲ ਨੇ ਕਾਲਜ ਵਿਚ ਥੀਏਟਰ ਕਰਨ ਬਾਰੇ ਸੋਚਿਆ ਪਰ ਉਸ ਕੋਲ ਫੀਸ ਦੇਣ ਲਈ ਵੀ ਪੈਸੇ ਨਹੀਂ ਸੀ, ਇਸ ਲਈ ਉਹ ਆਪਣੇ ਪਿਤਾ ਦੀ ਮਦਦ ਲਈ ਟੈਕਸਟਾਈਲ ਮਿੱਲ ਵਿਚ ਕੰਮ ਕਰਨ ਲੱਗਾ।
ਇਸ ਤੋਂ ਬਾਅਦ ਵੀ ਇਹ ਸਫ਼ਰ ਇੰਨਾ ਆਸਾਨ ਨਹੀਂ ਸੀ ਕਿਉਂਕਿ ਜਦੋਂ ਉਨ੍ਹਾਂ ਨੇ ਲਾਫਟਰ ਚੈਲੇਂਜ ਲਈ ਪਹਿਲੀ ਵਾਰ ਆਡੀਸ਼ਨ ਦਿੱਤਾ ਤਾਂ ਉਹ ਰਿਜੈਕਟ ਹੋ ਗਏ ਸੀ। 2005 'ਚ ਕਪਿਲ ਨੂੰ ਇੱਕ ਪੰਜਾਬੀ ਚੈਨਲ 'ਤੇ ਕਾਮੇਡੀ ਸ਼ੋਅ 'ਚ ਕਾਮੇਡੀ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਉਠਾਇਆ।
ਉਹ ਇਸ ਸ਼ੋਅ ਵਿੱਚ ਸੈਕਿੰਡ ਰਨਰ ਅੱਪ ਸੀ ਅਤੇ ਇਹ ਸ਼ੋਅ ਉਸ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਗਿਆ। ਇਸ ਤੋਂ ਬਾਅਦ ਵੀ ਕਪਿਲ ਨਹੀਂ ਰੁਕੇ ਅਤੇ ਉਨ੍ਹਾਂ ਨੇ 2007 'ਚ ਸ਼ੋਅ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸੀਜ਼ਨ 3 'ਚ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦੇ ਦਮ 'ਤੇ ਸ਼ੋਅ ਦੇ ਜੇਤੂ ਬਣ ਕੇ ਉਭਰੇ।
2010 ਤੋਂ 2013 ਤੱਕ 'ਕਾਮੇਡੀ ਸਰਕਸ' ਦੇ ਜੇਤੂ ਬਣੇ। ਉਦੋਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੀ ਗੱਡੀ ਫਿਰ ਕਦੇ ਨਹੀਂ ਰੁਕੀ ਅਤੇ ਅੱਜ ਉਹ ਕਾਮੇਡੀਅਨਸ ਦੀ ਲਿਸਟ 'ਚ ਕਾਫੀ ਅੱਗੇ ਹਨ। ਪਰ ਕਿਹਾ ਜਾਂਦਾ ਹੈ ਕਿ ਕਪਿਲ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ ਅਤੇ ਉਹ ਗਾਇਕ ਬਣਨਾ ਚਾਹੁੰਦਾ ਸੀ।
ਦੱਸ ਦੇਈਏ ਕਿ ਕਪਿਲ 2013 ਵਿੱਚ ਪਹਿਲੀ ਵਾਰ ਫੋਰਬਸ ਇੰਡੀਆ ਸੈਲੀਬ੍ਰਿਟੀ ਲਿਸਟ ਵਿੱਚ ਸ਼ਾਮਲ ਹੋਏ। ਇਸ ਵਿੱਚ ਕਪਿਲ ਨੂੰ 93ਵਾਂ ਸਥਾਨ ਮਿਲਿਆ ਅਤੇ 2014 ਵਿੱਚ ਉਹ 33ਵੇਂ ਸਥਾਨ ’ਤੇ ਆ ਗਿਆ। ਕਪਿਲ ਨੂੰ ਐਂਟਰਟੇਨਮੈਂਟ ਸ਼੍ਰੇਣੀ ਵਿੱਚ CNN IBN ਇੰਡੀਅਨ ਆਫ ਦ ਈਅਰ 2013 ਐਲਾਨਿਆ ਗਿਆ।
ਇਹ ਤਾਂ ਕੁਝ ਵੀ ਨਹੀਂ, ਕਪਿਲ ਸ਼ਰਮਾ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਹਨ, ਕਦੇ ਦੁਰਵਿਵਹਾਰ ਦੇ, ਕਦੇ ਪ੍ਰਬੰਧਕਾਂ ਨੂੰ ਪਰੇਸ਼ਾਨ ਕਰਨ ਦੇ। ਇਹ ਵੀ ਕਿਹਾ ਗਿਆ ਕਿ ਕਪਿਲ ਨੇ ਅਜੇ ਦੇਵਗਨ ਤੋਂ ਲੈ ਕੇ ਸ਼ਾਹਰੁਖ ਖ਼ਾਨ ਤੱਕ ਕਈ ਵੱਡੇ ਸਿਤਾਰਿਆਂ ਨੂੰ ਵੀ ਇੰਤਜ਼ਾਰ ਕਰਵਾਇਆ ਹੈ।
ਇੱਕ ਵਾਰ ਤਾਂ ਕਪਿਲ ਸ਼ਰਮਾ ਵੀ ਆਪਣੇ ਟਵੀਟ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਸਨ। ਦੋਸ਼ ਸੀ ਕਿ ਕਪਿਲ ਨੇ ਅਪਸ਼ਬਦ ਬੋਲੇ। ਇੰਨਾ ਹੀ ਨਹੀਂ, ਇੱਕ ਵਾਰ ਕਪਿਲ ਨੇ ਪੀਐਮ ਨਰਿੰਦਰ ਮੋਦੀ ਨੂੰ ਟੈਗ ਕਰਕੇ ਬੀਐਮਸੀ ਕਰਮਚਾਰੀਆਂ 'ਤੇ ਰਿਸ਼ਵਤਖੋਰੀ ਦਾ ਦੋਸ਼ ਵੀ ਲਗਾਇਆ ਸੀ।
ਪਰ ਇਸ ਸਭ ਦੇ ਬਾਵਜੂਦ ਕਪਿਲ ਇੱਕ ਲੜਾਕੂ ਵਾਂਗ ਲੜਿਆ ਅਤੇ ਅਸਮਾਨ ਦੀਆਂ ਉਚਾਈਆਂ ਨੂੰ ਛੂਹ ਗਿਆ। ਉਹ ਕੁਝ ਫਿਲਮਾਂ 'ਚ ਵੀ ਹੱਥ ਅਜ਼ਮਾ ਚੁੱਕਾ ਹੈ ਅਤੇ ਭਵਿੱਖ 'ਚ ਵੀ ਕੁਝ ਫਿਲਮਾਂ 'ਚ ਕੰਮ ਕਰਨ ਜਾ ਰਿਹਾ ਹੈ।
ਦੱਸ ਦੇਈਏ ਕਿ ਕਪਿਲ ਪਿਛਲੇ ਕਈ ਮਹੀਨਿਆਂ ਤੋਂ ਡਿਪ੍ਰੈਸ਼ਨ ਵਿੱਚ ਸੀ, ਉਦੋਂ ਹੀ ਉਨ੍ਹਾਂ ਦਾ ਭਾਰ ਵੀ ਵਧ ਗਿਆ ਸੀ। ਹਾਲਾਂਕਿ, ਕਪਿਲ ਨੇ ਇਸ ਸਭ ਨਾਲ ਨਜਿੱਠਿਆ ਅਤੇ ਆਪਣੀ ਲੰਬੇ ਸਮੇਂ ਦੀ ਕਾਲਜ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ।
ਕਪਿਲ ਅਤੇ ਗਿੰਨੀ ਦੇ ਦੋ ਬੱਚੇ ਹਨ ਉਨ੍ਹਾਂ ਕੋਲ ਇੱਕ ਧੀ ਜਿਸਦਾ ਨਾਂਅ ਅਨਾਇਰਾ ਹੈ ਜਦਕਿ ਦੂਜਾ ਬੱਚਾ ਇੱਕ ਬੇਟਾ ਹੈ ਜੋ ਕੁਝ ਸਮਾਂ ਪਹਿਲਾਂ ਪੈਦਾ ਹੋਇਆ।
ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਕਪਿਲ ਸ਼ਰਮਾ, ਇੱਕ ਸ਼ੋਅ ਲਈ ਲੈਂਦੇ ਹਨ ਕਰੋੜਾਂ ਰੁਪਏ, ਕਪਿਲ ਸ਼ਰਮਾ ਵੀਕੈਂਡ ਸ਼ੋਅ ਲਈ 1 ਕਰੋੜ ਰੁਪਏ ਚਾਰਜ ਕਰਦੇ ਹਨ। ਇਸ ਲਿਹਾਜ਼ ਨਾਲ ਉਹ ਪ੍ਰਤੀ ਐਪੀਸੋਡ 50 ਲੱਖ ਰੁਪਏ ਲੈਂਦੇ ਹਨ।
ਚੰਗੀ ਗੱਲ ਇਹ ਹੈ ਕਿ ਉਹ ਇੱਕ ਚੰਗਾ ਆਮਦਨ ਕਰ ਦਾਤਾ ਵੀ ਹੈ। ਕਪਿਲ ਸ਼ਰਮਾ ਨੇ ਫੋਰਬਸ ਸੈਲੀਬ੍ਰਿਟੀ ਲਿਸਟ 'ਚ ਟੌਪ 100 ਲੋਕਾਂ 'ਚ ਆਪਣੀ ਥਾਂਬਣਾ ਲਈ ਹੈ। ਸਰਕਾਰ ਨੂੰ ਟੈਕਸ ਦੇਣ ਦੇ ਮਾਮਲੇ 'ਚ ਵੀ ਕਪਿਲ ਕਿਸੇ ਸੁਪਰਸਟਾਰ ਤੋਂ ਪਿੱਛੇ ਨਹੀਂ।