Kapil Sharma Net Worth: ਸ਼ਾਨਦਾਰ ਅਮੀਰੀ ਵਾਲੀ ਜ਼ਿੰਦਗੀ ਜੀਉਂਦੇ ਕਾਮੇਡੀਅਨ ਕਪਿਲ ਸ਼ਰਮਾ, ਜਾਣੋ ਕਿੰਨੀ ਜਾਇਦਾਦ
ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਉਹ ਸਭ ਹਾਸਲ ਕੀਤਾ ਹੈ ਜਿਸ ਦਾ ਅੱਜ ਦੇ ਦੌਰ 'ਚ ਹਰ ਮਨੁੱਖ ਸੁਪਨਾ ਲੈਂਦਾ ਹੈ। ਜਿਸ ਰਫ਼ਤਾਰ ਨਾਲ ਉਸ ਨੇ ਸਫ਼ਲਤਾ ਹਾਸਲ ਕੀਤੀ, ਸ਼ਾਇਦ ਹੀ ਕਿਸੇ ਨੇ ਉਸ ਰਫ਼ਤਾਰ ਨਾਲ ਸਫ਼ਲਤਾ ਦੇਖੀ ਹੋਵੇ। ਅੱਜ ਕਪਿਲ ਸ਼ਰਮਾ ਟੀਵੀ ਦੀ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਚੋਂ ਇੱਕ ਹੈ।
Download ABP Live App and Watch All Latest Videos
View In Appਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੀ ਹਰ ਮਹੀਨੇ ਦੀ ਕਮਾਈ ਕਰੋੜਾਂ ਵਿੱਚ ਹੈ। ਫੋਰਬਸ 2019 ਦੀ ਸੂਚੀ ਮੁਤਾਬਕ, ਸਾਲ 2019 ਵਿੱਚ ਕਪਿਲ ਦੀ ਕਮਾਈ 35 ਕਰੋੜ ਰੁਪਏ ਸੀ।
ਕਪਿਲ ਆਪਣੇ ਪ੍ਰੋਡਕਸ਼ਨ ਹਾਊਸ 'ਕੇ9' ਪ੍ਰੋਡਕਸ਼ਨ ਦੇ ਨਾਲ-ਨਾਲ 'ਦ ਕਪਿਲ ਸ਼ਰਮਾ ਸ਼ੋਅ' ਦੇ ਬੈਨਰ ਹੇਠ ਫਿਲਮਾਂ ਬਣਾ ਕੇ ਕਾਫੀ ਕਮਾਈ ਕਰਦੇ ਹਨ। ਉਨ੍ਹਾਂ ਦਾ ਮੁੰਬਈ ਵਿੱਚ ਆਲੀਸ਼ਾਨ ਘਰ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਕੋਲ ਆਪਣੀ ਇੱਕ ਲਗਜ਼ਰੀ ਵੈਨਿਟੀ ਵੈਨ ਵੀ ਹੈ, ਜਿਸ ਦੀ ਕੀਮਤ ਕਰੀਬ 5.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਕਪਿਲ ਨੂੰ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕ ਹੈ।
ਕਪਿਲ ਸ਼ਰਮਾ ਕੋਲ ਕਈ ਲਗਜ਼ਰੀ ਕਾਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਕੋਲ Mercedes Benz S350 CDI ਅਤੇ Range Rover Evoque SD4 ਵਰਗੀਆਂ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਕਪਿਲ 'ਦ ਕਪਿਲ ਸ਼ਰਮਾ ਸ਼ੋਅ' ਤੋਂ ਕਾਫੀ ਕਮਾਈ ਕਰਦੇ ਹਨ। ਉਹ ਹਰ ਐਪੀਸੋਡ ਲਈ ਸ਼ੋਅ ਦੇ ਮੇਕਰਸ ਤੋਂ 60-70 ਲੱਖ ਰੁਪਏ ਵਸੂਲਦਾ ਹੈ।