Karan Patel B’day: ਕਰਨ ਪਟੇਲ ਨੂੰ 'ਕਹਾਨੀ ਘਰ ਘਰ ਕੀ' ਤੋਂ ਮਿਲੀ ਪ੍ਰਸਿੱਧੀ, ਅੱਜ ਫਿਲਮਾਂ 'ਚ ਵੀ ਹੈ ਵੱਡਾ ਨਾਂ
ਕਰਨ ਪਟੇਲ ਦਾ ਜਨਮ 23 ਨਵੰਬਰ 1983 ਨੂੰ ਹੋਇਆ ਸੀ। ਹਾਲਾਂਕਿ ਕਰਨ ਮੂਲ ਰੂਪ ਤੋਂ ਗੁਜਰਾਤੀ ਹਨ ਪਰ ਉਨ੍ਹਾਂ ਦਾ ਜਨਮ ਕੋਲਕਾਤਾ 'ਚ ਹੋਇਆ ਸੀ।
Download ABP Live App and Watch All Latest Videos
View In Appਕਰਨ ਪਟੇਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ 'ਕਹਾਨੀ ਘਰ ਘਰ ਕੀ' ਨਾਲ ਕੀਤੀ ਸੀ।
ਇਸ ਤੋਂ ਬਾਅਦ ਕਰਨ ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਨਜ਼ਰ ਆਏ ਸਨ। ਕਰਨ ਨੂੰ ਇਸ ਸੀਰੀਅਲ ਤੋਂ ਕਾਫੀ ਪ੍ਰਸਿੱਧੀ ਮਿਲੀ।
ਕਰਨ ਪਟੇਲ ਟੀਵੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹੈ। ਉਨ੍ਹਾਂ ਨੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ। ਉਹ 'ਕੇਸਰ', 'ਕਾਵਿਆਂਜਲੀ', 'ਕਸਮ ਸੇ', 'ਕਰਮ ਅਪਨਾ ਅਪਨਾ' ਅਤੇ 'ਯੇ ਹੈ ਮੁਹੱਬਤੇਂ' ਵਰਗੇ ਸੀਰੀਅਲਾਂ 'ਚ ਨਜ਼ਰ ਆ ਚੁੱਕੇ ਹਨ।
ਕਰਨ ਪਟੇਲ ਨੇ 2010 ਵਿੱਚ ਫਿਲਮ ‘ਸਿਟੀ ਆਫ ਗੋਲਡ ਨਾਲ’ ਫਿਲਮਾਂ ਦੀ ਦੁਨੀਆ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।
ਕਰਨ ਪਟੇਲ 'ਸ਼ੂਟਆਊਟ ਐਟ ਵਡਾਲਾ' ਅਤੇ 'ਫੇਮਸ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਸ ਸਾਲ ਕਰਨ ਫਿਲਮ 'ਰਕਤਾਂਚਲ 2' 'ਚ ਨਜ਼ਰ ਆਏ ਸਨ।
ਕਰਨ ਪਟੇਲ 'ਨੱਚ ਬਲੀਏ', 'ਝਲਕ ਦਿਖਲਾ ਜਾ', 'ਸਰਵਾਈਵਰ ਇੰਡੀਆ' ਵਰਗੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲੈ ਚੁੱਕੇ ਹਨ।
ਕਰਨ ਪਟੇਲ ਨੇ 2015 ਵਿੱਚ ਟੀਵੀ ਅਦਾਕਾਰਾ ਅੰਕਿਤਾ ਭਾਰਗਵ ਨਾਲ ਵਿਆਹ ਕੀਤਾ ਸੀ। ਕਰਨ ਅਤੇ ਅੰਕਿਤਾ ਦੀ ਅਰੇਂਜ ਮੈਰਿਜ ਹੋਇਆ ਸੀ। ਹੁਣ ਇਸ ਜੋੜੇ ਦੀ ਇੱਕ ਪਿਆਰੀ ਬੇਟੀ ਵੀ ਹੈ।