ਕਰੀਨਾ ਕਪੂਰ ਨੇ ਦੋ ਵਾਰ ਠੁਕਰਾਇਆ ਸੈਫ ਅਲੀ ਖ਼ਾਨ ਦਾ ਪ੍ਰਪੋਜ਼ਲ, ਵਿਆਹ ਲਈ ਕਰਵਾਈਆਂ ਸੀ ਖੂਬ ਮਿੰਨਤਾਂ
ਹਿੰਦੀ ਫਿਲਮ ਇੰਡਸਟਰੀ ਦੀ ਦੀਵਾ ਕਰੀਨਾ ਕਪੂਰ ਤੇ ਬਾਲੀਵੁੱਡ ਦੇ ਹੌਟ ਹੰਕ ਸੈਫ ਅਲੀ ਖ਼ਾਨ ਨੂੰ ਫ਼ਿਲਮ 'ਟਸ਼ਨ' ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਦੂਜੇ ਨੂੰ ਚਾਰ ਸਾਲ ਡੇਟ ਦਿੱਤਾ ਤੇ ਸਾਲ 2012 ਵਿੱਚ ਕਰੀਨਾ ਤੇ ਸੈਫ ਦਾ ਵਿਆਹ ਹੋ ਗਿਆ।
Download ABP Live App and Watch All Latest Videos
View In Appਕਰੀਨਾ ਕਪੂਰ ਤੇ ਸੈਫ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ। ਜਦੋਂ ਉਹ ਟਸ਼ਨ ਦੇ ਸੈੱਟ 'ਤੇ ਮਿਲੇ, ਤਾਂ ਕਰੀਨਾ ਉਸ ਸਮੇਂ ਆਪਣੇ ਕੈਰੀਅਰ 'ਚ ਸੰਘਰਸ਼ ਕਰ ਰਹੀ ਸੀ। ਉਸ ਸਮੇਂ ਉਹ ਸੈਫ ਦੇ ਨਜ਼ਦੀਕ ਆਈ ਤੇ ਸੈਫ ਉਸ ਦਾ ਸਭ ਤੋਂ ਸਟ੍ਰੌਂਗ ਸਪੋਰਟ ਸਿਸਟਮ ਬਣੇ।
ਹਿਊਮਨ ਆਫ ਬੰਬੇ ਦੀ ਪੋਸਟ ਵਿੱਚ ਕਰੀਨਾ ਕਪੂਰ ਨੇ ਇੱਕ ਵਾਰ ਖੁਲਾਸਾ ਕੀਤਾ ਕਿ ਕਿਵੇਂ ਉਸ ਨੂੰ ਸੈਫ ਅਲੀ ਖ਼ਾਨ ਨਾਲ ਪਿਆਰ ਹੋ ਗਿਆ। ਕਰੀਨਾ ਨੇ ਕਿਹਾ ਸੀ, “ਜਦੋਂ ਮੈਂ ਸੋਚਿਆ ਕਿ ਮੈਂ ਡਿੱਗ ਰਹੀ ਹਾਂ, ਸੈਫ ਨੇ ਮੈਨੂੰ ਫੜਿਆ। ਮੈਂ ਪਹਿਲਾਂ ਵੀ ਉਸ ਨਾਲ ਮੁਲਾਕਾਤ ਕੀਤੀ ਸੀ, ਪਰ ਜਦੋਂ ਅਸੀਂ ਟਸ਼ਨ ਫ਼ਿਲਮ ਕਰ ਰਹੇ ਸੀ ਤਾਂ ਕੁਝ ਬਦਲ ਗਿਆ ਸੀ। ਉਹ ਬਹੁਤ ਆਕਰਸ਼ਕ ਸੀ। ਮੈਨੂੰ ਯਾਦ ਹੈ ਕਿ ਲੱਦਾਖ ਤੇ ਜੈਸਲਮੇਰ ਵਿੱਚ ਸ਼ੂਟਿੰਗ ਕਰਦਿਆਂ ਅਸੀਂ ਕੁਝ ਸਮੇਂ ਲਈ ਲੌਂਗ ਬਾਈਕ ਰਾਈਡ 'ਤੇ ਜਾਂਦੇ ਸੀ। ਅਸੀਂ ਇੱਕ ਦੂਜੇ ਨਾਲ ਬਹੁਤ ਗੱਲਾਂ ਕਰਦੇ। ਐਕਟਰਸ ਨੇ ਕਿਹਾ ਕਿ ਸੈਫ ਨੇ ਮੈਨੂੰ ਹੀਲ ਕਰਨ ਤੇ ਖੁਦ ਨਾਲ ਪਿਆਰ ਕਰਨ ਵਿੱਚ ਮੇਰੀ ਮਦਦ ਕੀਤੀ।
ਉਸੇ ਹੀ ਪੋਸਟ 'ਚ ਕਰੀਨਾ ਕਪੂਰ ਖ਼ਾਨ ਨੇ ਖੁਲਾਸਾ ਕੀਤਾ ਕਿ ਸੈਫ ਨੇ ਸ਼ੂਟ ਦੌਰਾਨ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਹਾਲਾਂਕਿ, ਕਰੀਨਾ ਨੇ ਉਨ੍ਹਾਂ ਨੂੰ ਬਿਹਤਰ ਜਾਣਨ ਲਈ ਉਸ ਸਮੇਂ ਪ੍ਰਸਤਾਵ ਨੂੰ ਠੁਕਰਾ ਦਿੱਤਾ।
ਸੀਨੀਅਰ ਪਟੌਦੀ ਯਾਨੀ ਸੈਫ ਅਲੀ ਖ਼ਾਨ ਦੇ ਪਿਤਾ ਮਨਸੂਰ ਅਲੀ ਪਟੌਦੀ ਨੇ ਕਰੀਨਾ ਕਪੂਰ ਨੂੰ ਉਸੇ ਥਾਂ 'ਤੇ ਪ੍ਰਪੋਜ਼ ਕੀਤਾ ਸੀ ਜਿੱਥੇ ਮਨਸੂਰ ਅਲੀ ਪਟੌਦੀ ਨੇ ਸ਼ਰਮੀਲਾ ਟੈਗੋਰ ਨੂੰ ਪ੍ਰਪੋਜ਼ ਕੀਤਾ ਸੀ।
ਸੈਫ ਅਲੀ ਨੇ ਪੈਰਿਸ ਵਿਚ ਕਰੀਨਾ ਕਪੂਰ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਹ ਤੀਸਰੀ ਵਾਰ ਸੀ ਜਦੋਂ ਸੈਫ ਨੇ ਕਰੀਨਾ ਨੂੰ ਪ੍ਰਪੋਜ਼ ਕੀਤਾ ਸੀ, ਇਸ ਤੋਂ ਪਹਿਲਾਂ ਕਰੀਨਾ ਕਪੂਰ ਨੇ ਦੋ ਵਾਰ ਉਸ ਦੇ ਪਿਆਰ ਪ੍ਰਪੋਜ਼ ਨੂੰ ਨਾਹ ਕਰ ਦਿੱਤਾ ਸੀ।
ਕਰੀਨਾ ਕਪੂਰ ਲਈ ਪਿਆਰ ਜ਼ਾਹਰ ਕਰਨ ਤੋਂ ਤੁਰੰਤ ਬਾਅਦ ਸੈਫ ਅਲੀ ਖ਼ਾਨ ਨੇ ਉਸ ਦੇ ਨਾਂ ਦਾ ਟੈਟੂ ਕਰਵਾ ਲਿਆ। ਇਸ ਜੋੜੀ ਦੇ ਪਿਆਰ ਨੂੰ ਜ਼ਾਹਰ ਕਰਨ ਦੇ ਸਟਾਈਲ ਨੇ ਬਹੁਤ ਸੁਰਖੀਆਂ ਬਟੋਰੀਆਂ ਸੀ।
ਸੈਫ ਹਰ ਰੋਜ਼ ਰਾਤ ਨੂੰ ਕਰੀਨਾ ਨੂੰ ਘਰ ਛੱਡਣ ਜਾਂਦੇ ਸੀ। ਬਾਅਦ ਵਿਚ ਕਰੀਨਾ ਨੇ ਫੈਸਲਾ ਕੀਤਾ ਕਿ ਉਹ ਆਪਣੀ ਮਾਂ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਦੱਸਦੀ ਹੈ ਅਤੇ ਇਕਬਾਲ ਕਰੇਗੀ ਕਿ ਉਹ ਸੈਫ ਤੋਂ ਬਗੈਰ ਨਹੀਂ ਰਹਿ ਸਕਦੀ ਅਤੇ ਸਾਰੀ ਉਮਰ ਸੈਫ ਨਾਲ ਬਿਤਾਉਣਾ ਚਾਹੁੰਦੀ ਹੈ।
ਕਰੀਨਾ ਕਹਿੰਦੀ ਹੈ ਕਿ ਬਾਅਦ ਵਿਚ ਸੈਫ ਨੇ ਮੇਰੀ ਮੰਮੀ ਨੂੰ ਕਿਹਾ, ਮੈਂ ਆਪਣੀ ਪੂਰੀ ਜ਼ਿੰਦਗੀ ਕਰੀਨਾ ਨਾਲ ਬਿਤਾਉਣਾ ਚਾਹੁੰਦਾ ਹਾਂ ਤੇ ਅਸੀਂ ਇੱਕ ਦੂਜੇ ਦੇ ਹੋਣਾ ਚਾਹੁੰਦੇ ਹਾਂ। ਇਹ ਸੁਣਦਿਆਂ ਮੇਰੀ ਮਾਂ ਬਹੁਤ ਕੂਲ ਸੀ।
ਕਰੀਨਾ ਕਪੂਰ ਅੱਜ ਸੈਫ ਨਾਲ ਬਹੁਤ ਖੁਸ਼ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਕਰੀਨਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਵੀ ਦਿੱਤਾ ਹੈ।