ਅਰਜੁਨ ਕਪੂਰ ਨਹੀਂ ਸਗੋਂ ਇਨ੍ਹਾਂ ਖਾਸ ਲੋਕਾਂ ਨਾਲ ਡਿਨਰ ਡੇਟ 'ਤੇ ਪਹੁੰਚੀ ਮਲਾਇਕਾ ਅਰੋੜਾ, ਸਾਹਮਣੇ ਆਈਆਂ ਤਸਵੀਰਾਂ
ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਕੁਝ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਤੇ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ।
Download ABP Live App and Watch All Latest Videos
View In Appਹਾਦਸੇ ਦੇ ਕੁਝ ਦਿਨਾਂ ਬਾਅਦ ਮਲਾਇਕਾ ਹੁਣ ਆਪਣੀ ਆਮ ਰੁਟੀਨ ਵਿੱਚ ਵਾਪਸ ਆ ਗਈ ਹੈ। ਉਸ ਨੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ 'ਚ ਮਲਾਇਕਾ ਅਰੋੜਾ ਨੂੰ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਰਿਸੈਪਸ਼ਨ ਪਾਰਟੀ 'ਚ ਦੇਖਿਆ ਗਿਆ।
ਦੂਜੇ ਪਾਸੇ 19 ਅਪ੍ਰੈਲ ਨੂੰ ਅਦਾਕਾਰਾ ਆਪਣੇ ਕੁਝ ਖਾਸ ਲੋਕਾਂ ਨਾਲ ਡਿਨਰ ਡੇਟ 'ਤੇ ਪਹੁੰਚੀ ਸੀ।
ਮਲਾਇਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਡਿਨਰ ਡੇਟ 'ਤੇ ਜਾਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਬੈਕਲੇਸ ਵ੍ਹਾਈਟ ਟੌਪ ਤੇ ਬੱਲੂ ਜੀਨਸ 'ਚ ਨਜ਼ਰ ਆਈ। ਐਕਟਰਸ ਨੇ ਇਸ ਦੇ ਨਾਲ ਇੱਕ ਕੈਪ ਵੀ ਪਹਿਨੀ।
ਮਲਾਇਕਾ ਜਿਨ੍ਹਾਂ ਖਾਸ ਲੋਕਾਂ ਨਾਲ ਡਿਨਰ ਡੇਟ 'ਤੇ ਪਹੁੰਚੀ, ਉਨ੍ਹਾਂ 'ਚ ਉਨ੍ਹਾਂ ਦੀ ਬੈਸਟ ਫ੍ਰੈਂਡ ਕਰਿਸ਼ਮਾ ਕਪੂਰ ਤੇ ਭੈਣ ਅੰਮ੍ਰਿਤਾ ਅਰੋੜਾ ਸ਼ਾਮਲ ਹੈ। ਇਸ ਦੌਰਾਨ ਇਨ੍ਹਾਂ ਦੇ ਨਾਲ ਅੰਮ੍ਰਿਤਾ ਤੇ ਕਰਿਸ਼ਮਾ ਦੇ ਬੱਚੇ ਵੀ ਮੌਜੂਦ ਰਹੇ।
ਆਪਣੀ ਫੈਸ਼ਨ ਸੈਂਸ ਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਮਲਾਇਕਾ ਡਿਨਰ 'ਤੇ ਕਾਫੀ ਕੂਲ ਨਜ਼ਰ ਆਈ।