Vicky Kaushal ਤੋਂ 5 ਸਾਲ ਵੱਡੀ ਹੈ Katrina Kaif, ਦੇਸੀ ਗਰਲ Priyanka Chopra ਤੋਂ ਲੈ ਕੇ ਇੰਡਸਟਰੀ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਤੋਂ ਛੋਟੇ ਉਮਰ ਦੇ ਲੜਕਿਆਂ ਨਾਲ ਲਏ ਸੱਤ ਫੇਰੇ
ਜੇਕਰ ਸਾਡੇ ਸਮਾਜ ਵਿਚ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਫਿਰ ਵੀ ਲੜਕੇ-ਲੜਕੀ ਦੀ ਜਾਤ, ਰੰਗ ਅਤੇ ਉਮਰ ਨੂੰ ਦੇਖ ਕੇ ਹੀ ਕਦਮ ਚੁੱਕੇ ਜਾਂਦੇ ਹਨ। ਹਾਲਾਂਕਿ, ਕਈ ਬਾਲੀਵੁੱਡ ਸੈਲੇਬਸ ਨੇ ਸਮਾਜ ਦੇ ਇਨ੍ਹਾਂ ਨਿਯਮਾਂ ਦਾ ਬਾਈਕਾਟ ਕੀਤਾ ਤੇ ਆਪਣਾ ਵੱਖ ਹੀ ਰਸਤਾ ਬਣਾਇਆ। ਇੰਡਸਟਰੀ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੇ ਤੋਂ ਛੋਟੇ ਲੜਕਿਆਂ ਨਾਲ ਵਿਆਹ ਕਰਵਾਇਆ ਹੈ।
Download ABP Live App and Watch All Latest Videos
View In Appਮੀਡੀਆ ਰਿਪੋਰਟਸ ਮੁਤਾਬਕ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਕੈਟਰੀਨਾ ਕੈਫ 38 ਸਾਲ ਦੀ ਹੈ ਜਦਕਿ ਵਿੱਕੀ ਹੁਣ 33 ਸਾਲ ਦੇ ਹਨ। ਦੋਵਾਂ ਦੀ ਉਮਰ 'ਚ 5 ਸਾਲ ਦਾ ਅੰਤਰ ਹੈ।
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਨੂੰ ਪਾਵਰ ਕਪਲ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਤੋਂ 10 ਸਾਲ ਵੱਡੀ ਹੈ।
ਸੁਨੀਲ ਦੱਤ ਤੇ ਨਰਗਿਸ ਦੱਤ ਵਿਚਕਾਰ ਵੀ ਉਮਰ ਦਾ ਅੰਤਰ ਸੀ। ਨਰਗਿਸ ਆਪਣੇ ਪਤੀ ਤੋਂ 1 ਸਾਲ ਵੱਡੀ ਸੀ।
ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਵੱਖ ਹੋ ਗਏ ਹਨ। ਇਸ ਜੋੜੇ ਨੇ ਲਵ ਮੈਰਿਜ ਕੀਤੀ ਸੀ। ਅੰਮ੍ਰਿਤਾ ਸਿੰਘ ਆਪਣੇ ਸਾਬਕਾ ਪਤੀ ਸੈਫ ਅਲੀ ਖਾਨ ਤੋਂ 12 ਸਾਲ ਵੱਡੀ ਸੀ।
ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਨੇ ਸ਼ਿਰੀਸ਼ ਕੁੰਦਰਾ ਨਾਲ ਲਵ ਮੈਰਿਜ ਕੀਤੀ ਸੀ। ਫਰਾਹ ਖਾਨ ਆਪਣੇ ਪਤੀ ਤੋਂ 8 ਸਾਲ ਵੱਡੀ ਹੈ।
ਦਿ ਕਪਿਲ ਸ਼ਰਮਾ ਸ਼ੋਅ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਵਾਲੀ ਅਰਚਨਾ ਪੂਰਨ ਸਿੰਘ ਨੇ ਆਪਣੇ ਤੋਂ ਸੱਤ ਸਾਲ ਛੋਟੇ ਪਰਮੀਤ ਸੇਠੀ ਨਾਲ ਲਵ ਮੈਰਿਜ ਕੀਤੀ ਸੀ।
ਸੋਹਾ ਅਲੀ ਖਾਨ ਦੀ ਉਮਰ ਵੀ ਪਤੀ ਕੁਨਾਲ ਖੇਮੂ ਤੋਂ ਜ਼ਿਆਦਾ ਹੈ। ਉਹ ਕੁਨਾਲ ਤੋਂ 4 ਸਾਲ ਵੱਡੀ ਹੈ।