ਜਾਣੋ ਕਿੰਨਾ ਪੜ੍ਹ ਹਨ ਤੁਹਾਡੇ ਫੇਵਰੇਟ ਸਟਾਰ, ਕੋਈ ਬਾਰ੍ਹਵੀ ਫੇਲ੍ਹ ਤੇ ਕਿਸੇ ਨੇ ਵਿਚ ਛੱਡੀ ਪੜ੍ਹਾਈ
ਅਕਸ਼ੇ ਕੁਮਾਰ ਨੇ ਡੌਨ ਬਾਸਕੋ ਤੋਂ ਪੜ੍ਹਾਈ ਕੀਤੀ ਹੈ। ਉਹ ਮੁੰਬਈ ਦੇ ਕਿੰਗਸ ਸਰਕਲ 'ਚ ਗੁਰੂ ਨਾਨਕ ਖਾਲਸਾ ਕਾਲਜ ਵੀ ਗਏ ਸਨ। ਉਨ੍ਹਾਂ ਬੈਂਕੌਕ 'ਚ ਮਾਰਸ਼ਲ ਆਰਟ ਸਿੱਖਣ ਲਈ ਕਾਲਜ ਛੱਡ ਦਿੱਤਾ ਸੀ। ਅਦਾਕਾਰ ਅਕੇਸ਼ ਕੁਮਾਰ ਸਿਰਫ 10ਵੀਂ ਕਲਾਸ ਪਾਸ ਹਨ।
Download ABP Live App and Watch All Latest Videos
View In Appਕੰਗਨਾ ਰਣੌਤ ਨੇ 17 ਸਾਲ ਦੀ ਉਮਰ 'ਚ ਸਕੂਲ ਛੱਡ ਦਿੱਤਾ ਸੀ। ਸ਼ੁਰੂ 'ਚ ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਪੜ੍ਹਾਈ 'ਚ ਹੁਸ਼ਿਆਰ ਨਹੀਂ ਸੀ। ਫਿਰ ਉਸ ਤੋਂ ਬਾਅਦ ਉਨ੍ਹਾਂ ਕੁਝ ਹੋਰ ਬਣਨ ਦਾ ਫੈਸਲਾ ਕੀਤਾ। ਕੰਗਨਾ 12ਵੀਂ ਫੇਲ੍ਹ ਹੈ। ਉਨ੍ਹਾਂ ਪੜ੍ਹਾਈ ਵਿਚ ਛੱਡ ਕੇ ਦਿੱਲੀ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।
ਕੈਟਰੀਨਾ ਕੈਫ ਨੇ 14 ਸਾਲ ਦੀ ਉਮਰ 'ਚ ਮਾਡਲ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤੇ ਜਲਦ ਹੀ ਸਕੂਲ ਛੱਡ ਦਿੱਤਾ। ਕੁਝ ਸਾਲ ਬਾਅਦ ਉਹ ਭਾਰਤ ਆਈ ਤੇ ਇੱਥੇ ਆਪਣਾ ਮਾਡਲਿੰਗ ਕਰੀਅਰ ਜਾਰੀ ਰੱਖਿਆ। ਫਿਰ ਉਨ੍ਹਾਂ ਫ਼ਿਲਮ ਇੰਡਸਟਰੀ 'ਚ ਪੈਰ ਧਰਿਆ।
ਮਸ਼ਹੂਰ ਬਾਲੀਵੁੱਡ ਨੇਤਾ ਆਮਿਰ ਖਾਨ ਵੀ ਸਿਰਫ 12ਵੀਂ ਪਾਸ ਹਨ। ਅਦਾਕਾਰੀ ਲਈ ਉਨ੍ਹਾਂ ਪੜ੍ਹਾਈ ਵਿਚ ਹੀ ਛੱਡ ਦਿੱਤੀ।
ਅਦਾਕਾਰ ਅਰਜੁਨ ਕਪੂਰ ਵੀ 12ਵੀਂ ਜਾਮਤ ਪਾਸ ਕਰਨ 'ਚ ਅਸਫਲ ਰਹੇ। ਕਿਉਂਕਿ ਉਹ ਹੁਸ਼ਿਆਰ ਵਿਦਿਆਰਥੀ ਨਹੀਂ ਸੀ। ਫਿਰ ਉਨ੍ਹਾਂ ਪਰਦੇ ਦੇ ਪਿੱਛੇ ਕੰਮ ਸ਼ੁਰੂ ਕੀਤਾ। ਉਹ ਫ਼ਿਲਮਾਂ 'ਚ ਲੀਡਰ ਰੋਲ ਨਹੀਂ ਕਰ ਸਕਦੇ ਸਨ ਕਿਉਂਕਿ ਉਹ ਉਹ ਬਹੁਤ ਮੋਟੇ ਸਨ। ਸਲਮਾਨ ਖਾਨ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਤੇ ਉਨ੍ਹਾਂ ਨੂੰ ਇਕ ਅਜਿਹੇ ਵਿਅਕਤੀ ਦੇ ਰੂਪ 'ਚ ਤਿਆਰ ਕੀਤਾ ਜੋ ਇਕ ਫ਼ਿਲਮ 'ਚ ਲੀਡ ਰੋਲ ਦਾ ਕਿਰਦਾਰ ਨਿਭਾਅ ਸਕੇ। ਅਰਜੁਨ ਨੂੰ ਪਹਿਲਾ ਬ੍ਰੇਕ ਇਸ਼ਕਜ਼ਾਦੇ ਪਿਲਮ 'ਚ ਮਿਲਿਆ।
ਕਾਜੋਲ ਦਾ ਜਨਮ ਮਰਾਠੀ ਪਰਿਵਾਰ 'ਚ ਹੋਇਆ। ਜਦੋਂ ਉਹ ਛੋਟੀ ਸੀ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੱਖ-ਵੱਖ ਹੋ ਗਏ। ਉਨ੍ਹਾਂ ਦਾ ਪਾਲਣ ਪੋਸ਼ਣ ਦਾਦੀ ਨੇ ਕੀਤਾ ਸੀ। ਕਾਜੋਲ ਨੂੰ ਸਿਰਫ 16 ਸਾਲ ਦੀ ਉਮਰ 'ਚ ਫ਼ਿਲਮ ਦਾ ਆਫਰ ਮਿਲਿਆ ਸੀ। ਫਿਲਮ ਤੋਂ ਬਾਅਦ ਉਹ ਆਪਣੀ ਸਕੂਲ ਦੀ ਪੜ੍ਹਾਈ ਪੂਰਾ ਕਰਨਾ ਚਾਹੁੰਦੀ ਸੀ ਪਰ ਕਰ ਨਹੀਂ ਸਕੀ।