Katrina Vicky Wedding Anniversary: ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਨੂੰ ਹੋਈਆ 1 ਸਾਲ, ਇਸ ਤਰ੍ਹਾਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ
Pics: ਬਾਲੀਵੁੱਡ ਦਾ ਇਹ ਪਿਆਰਾ ਜੋੜਾ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ। ਪਿਛਲੇ ਸਾਲ 2021 ਚ 9 ਦਸੰਬਰ ਨੂੰ ਦੋਵੇਂ ਵਿਆਹ ਦੇ ਬੰਧਨ ਚ ਬੱਝ ਗਏ ਸਨ।
Katrina Vicky Wedding Anniversary
1/8
ਇੱਕ-ਦੂਜੇ ਦੇ ਦਿਲੋਂ ਪਿਆਰ ਕਰਨ ਵਾਲੇ ਇਸ ਜੋੜੇ ਦੀ ਪ੍ਰੇਮ ਕਹਾਣੀ ਖਾਸ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਕਦੇ ਵੀ ਇਕੱਠੇ ਕੋਈ ਫਿਲਮ ਨਹੀਂ ਕੀਤੀ। ਕੈਟਰੀਨਾ ਲਈ ਵਿੱਕੀ ਅਜਿਹਾ ਨਾਂ ਸੀ, ਜਿਸ ਬਾਰੇ ਉਸ ਨੇ ਸਿਰਫ ਸੁਣਿਆ ਹੀ ਸੀ।
2/8
ਕੈਟਰੀਨਾ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋਏ ਵਿੱਕੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਉਹ ਉਸ ਦੀ ਜੀਵਨ ਸਾਥਣ ਬਣੇਗੀ। ਵਿੱਕੀ ਲਈ ਕੈਟਰੀਨਾ ਨਾਲ ਵਿਆਹ ਕਰਨਾ ਇੱਕ ਸੁਪਨੇ ਵਰਗਾ ਸੀ।
3/8
ਕੈਟਰੀਨਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਸ ਨੇ ਵਿੱਕੀ ਲਈ ਕਦੇ ਕੁਝ ਨਹੀਂ ਸੋਚਿਆ ਸੀ। ਉਸ ਨੇ ਵਿੱਕੀ ਦਾ ਨਾਂ ਹੀ ਸੁਣਿਆ ਸੀ, ਇਸ ਤੋਂ ਇਲਾਵਾ ਉਹ ਉਸ ਨਾਲ ਕਿਸੇ ਤਰ੍ਹਾਂ ਦੇ ਸੰਪਰਕ ਵਿੱਚ ਨਹੀਂ ਸੀ।
4/8
ਕੈਟਰੀਨਾ ਮੁਤਾਬਕ ਵਿੱਕੀ ਨਾਲ ਉਸ ਦੀ ਪਹਿਲੀ ਮੁਲਾਕਾਤ ਜ਼ੋਇਆ ਅਖਤਰ ਦੀ ਪਾਰਟੀ 'ਚ ਹੋਈ ਸੀ। ਜ਼ੋਇਆ ਨੇ ਕੈਟਰੀਨਾ ਨੂੰ ਵਿੱਕੀ ਦੀਆਂ ਭਾਵਨਾਵਾਂ ਬਾਰੇ ਦੱਸਿਆ ਸੀ।
5/8
ਕੈਟਰੀਨਾ ਨੇ ਕਰਨ ਜੌਹਰ ਦੇ ਸ਼ੋਅ 'ਤੇ ਕਿਹਾ ਸੀ ਕਿ ਸਾਨੂੰ ਦੋਵਾਂ ਨੂੰ ਮਿਲਣਾ ਸੀ। ਸਾਡੀ ਕਿਸਮਤ ਵਿੱਚ ਲਿਖਿਆ ਸੀ, ਇਸ ਲਈ ਆਪਣੇ ਆਪ ਹੀ ਅਜਿਹੀ ਸਥਿਤੀ ਬਣ ਗਈ ਕਿ ਅਸੀਂ ਦੋਵੇਂ ਨੇੜੇ ਆ ਗਏ।
6/8
ਕੈਟਰੀਨਾ ਨੂੰ ਲੱਗਦਾ ਹੈ ਕਿ ਜਦੋਂ ਉਹ ਵਿੱਕੀ ਨੂੰ ਮਿਲੀ ਤਾਂ ਉਹ ਉਸ ਤੋਂ ਪ੍ਰਭਾਵਿਤ ਹੋਈ। ਵਾਈਬਸ ਉਸਦੇ ਨਾਲ ਮਿਲ ਰਹੇ ਸਨ ਅਤੇ ਵਿੱਕੀ ਹੌਲੀ ਹੌਲੀ ਉਸਦਾ ਦਿਲ ਜਿੱਤ ਰਿਹਾ ਸੀ।
7/8
ਦੂਜੇ ਪਾਸੇ ਵਿੱਕੀ ਦਾ ਕਹਿਣਾ ਹੈ ਕਿ ਉਸ ਨੇ ਕੈਟਰੀਨਾ ਨਾਲ ਵਿਆਹ ਕਰਨ ਬਾਰੇ ਕਦੇ ਨਹੀਂ ਸੋਚਿਆ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੈਟਰੀਨਾ ਉਨ੍ਹਾਂ ਬਾਰੇ ਜਾਣਦੀ ਹੈ ਤਾਂ ਉਹ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹੋ ਗਏ।
8/8
ਸਲਮਾਨ ਖਾਨ ਅਤੇ ਰਣਬੀਰ ਕਪੂਰ ਨਾਲ ਰਿਸ਼ਤੇ ਤੋਂ ਬਾਅਦ, ਕੈਟਰੀਨਾ ਨੇ ਵਿੱਕੀ ਵਿੱਚ ਪਰਫੈਕਟ ਪਾਰਟਨਰ ਦੇਖਿਆ ਅਤੇ ਉਸ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਦੋਵਾਂ ਦਾ ਵਿਆਹ 9 ਦਸੰਬਰ 2021 ਨੂੰ ਸਵਾਈਮਾਧੋਪੁਰ ਦੇ ਇੱਕ ਰਿਜ਼ੋਰਟ ਵਿੱਚ ਹੋਇਆ।
Published at : 09 Dec 2022 12:35 PM (IST)