Upcoming Movies: ਮਾਰਚ ਮਹੀਨੇ 'ਚ ਦਸਤਕ ਦੇ ਰਹੀਆਂ ਨੇ ਇਹ ਫ਼ਿਲਮਾਂ, ਨੋਟ ਕਰ ਲਿਓ ਰਿਲੀਜ਼ ਡੇਟ

1_Upcoming_Movies_in_March

1/10
ਰਾਜਕੁਮਾਰ ਰਾਓ, ਜਾਹਵੀ ਕਪੂਰ ਅਤੇ ਵਰੁਣ ਸ਼ਰਮਾ ਸਟਾਰਰ ਇਹ ਫਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਓਟੀਟੀ ਨਹੀਂ ਬਲਕਿ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਹ ਫਿਲਮ ਦੀ ਸਟਾਰ ਕਾਸਟ ਲਈ ਰਾਹਤ ਵਾਲੀ ਗੱਲ ਹੈ।
2/10
ਟਾਈਮ ਟੂ ਡਾਂਸ (Time to Dance)- ਕੈਟਰੀਨਾ ਕੈਫ ਦੀ ਭੈਣ ਇਸਾਬੇਲ ਕੈਫ ਇਸ ਫਿਲਮ ਤੋਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਇਹ ਫਿਲਮ 12 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਡਾਂਸ ਦੇ ਥੀਮ 'ਤੇ ਅਧਾਰਤ ਹੈ ਜਿਸ ਵਿਚ ਸੂਰਜ ਪੰਚੋਲੀ ਮੇਲ ਲੀਡ 'ਚ ਨਜ਼ਰ ਆਉਣਗੇ।
3/10
ਫੌਜੀ ਕਾਲਿੰਗ (Fauji Calling)- ਇਹ ਫਿਲਮ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਰਹੀ ਹੈ। ਜਿਸ ਵਿਚ ਸ਼ਰਮਨ ਜੋਸ਼ੀ ਇੱਕ ਫੌਜੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। 12 ਮਾਰਚ ਨੂੰ ਇਹ ਦੇਸ਼ ਭਗਤੀ ਵਾਲੀ ਫਿਲਮ ਥੀਏਟਰ ਵਿੱਚ ਆਵੇਗੀ।
4/10
ਫਲਾਈਟ (Flight)- 19 ਮਾਰਚ ਨੂੰ ਮੋਹਿਤ ਚੱਢਾ ਦੀ ਫ਼ਿਲਮ ਥੀਏਟਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ।
5/10
ਮੁੰਬਈ ਸਾਗਾ (Mumbai Saga)- ਜਾਨ ਅਬ੍ਰਾਹਮ ਅਤੇ ਇਮਰਾਨ ਹਾਸ਼ਮੀ ਦੀ ਮੁੰਬਈ ਸਾਗਾ 19 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਮਰਾਨ ਲੰਬੇ ਸਮੇਂ ਬਾਅਦ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਫਿਲਮ 'ਚ ਜੈਕੀ ਸ਼ਰਾਫ, ਪ੍ਰਤਿਕ ਬੱਬਰ, ਗੁਲਸ਼ਨ ਗਰੋਵਰ, ਕਾਜਲ ਅਗਰਵਾਲ, ਸੁਨੀਲ ਸ਼ੈੱਟੀ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।
6/10
ਸੰਦੀਪ ਅਤੇ ਪਿੰਕੀ ਫਰਾਰ (Sandeep aur Pinky Faraar)- ਪਰਿਣੀਤੀ ਚੋਪੜਾ ਦੀ ਇਸੇ ਮਹੀਨੇ 19 ਤਰੀਕ ਨੂੰ ਇੱਕ ਹੋਰ ਫਿਲਮ ਥੀਏਟਰ ਵਿੱਚ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਅਰਜੁਨ ਕਪੂਰ ਹੀਰੋ ਹੋਣਗੇ। ਦਿਲਚਸਪ ਗੱਲ ਇਹ ਹੈ ਕਿ ਫਿਲਮ ਵਿਚ ਅਰਜੁਨ ਹਰਿਆਣਵੀ ਬੋਲਦੇ ਨਜ਼ਰ ਆਣਗੇ ਕਿਉਂਕਿ ਉਹ ਹਰਿਆਣਾ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ।
7/10
ਪਗਲੇਟ (Paglait) - ਸਾਨਿਆ ਮਲਹੋਤਰਾ ਦੀ ਇਹ ਫਿਲਮ ਥੀਏਟਰ 'ਚ ਨਹੀਂ ਬਲਕਿ ਓਟੀਟੀ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 26 ਮਾਰਚ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਜਿਸ ਵਿੱਚ ਸਾਨਿਆ ਪਹਿਲੀ ਵਾਰ ਬਹੁਤ ਸੀਰੀਅਸ ਰੋਲ ਨਿਭਾਉਂਦੀ ਨਜ਼ਰ ਆਵੇਗੀ।
8/10
ਕੋਈ ਜਾਣੀ ਨਾ (Koi Jaane Na) - ਮਨੋਵਿਗਿਆਨਕ ਥ੍ਰਿਲਰ 'ਕੋਈ ਜਾਨੇ ਨਾ' ਪਗਲੇਟ ਦੇ ਨਾਲ ਰਿਲੀਜ਼ ਹੋਵੇਗੀ। ਜਿਸ ਵਿੱਚ ਕੁਨਾਲ ਕਪੂਰ ਅਤੇ ਅਮਾਇਰਾ ਦਸਤੂਰ ਨਜ਼ਰ ਆਉਣਗੇ। ਇਹ ਫਿਲਮ ਥੀਏਟਰ ਵਿਚ ਰਿਲੀਜ਼ ਹੋਵੇਗੀ ਜਿਸ ਵਿਚ ਆਮਿਰ ਖ਼ਾਨ ਗੇਸਟ ਅਪੀਅਰੰਸ ਵਿਚ ਨਜ਼ਰ ਆਉਣਗੇ।
9/10
ਹਾਥੀ ਮੇਰੇ ਸਾਥੀ (Haathi Mere Saathi) - ਰਾਣਾ ਡੱਗਗੁਬਤੀ ਦੀ ਇਹ ਫਿਲਮ ਇਸ ਸਾਲ 26 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ ਵਿਚ ਰਾਣਾ ਇੱਕ ਅਜਿਹੇ ਵਿਅਕਤੀ ਦੀ ਭੂਮਿਕਾ ਨਿਭਾਉਣਗੇ ਜੋ ਹਾਥੀ ਨੂੰ ਬਹੁਤ ਪਿਆਰ ਕਰਦਾ ਹੈ।
10/10
ਸਾਇਨਾ ਨੇਹਵਾਲ (Saina Nehwal) ਦੀ ਬਾਇਓਪਿਕ ਵੀ ਇਸ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਵਿਚ ਸਾਇਨਾ ਦੀ ਭੂਮਿਕਾ ਪਰਿਨੀਤੀ ਚੋਪੜਾ ਨਿਭਾ ਰਹੀ ਹੈ।
Sponsored Links by Taboola