25 ਸਾਲ ਦੀ ਉਮਰ ਚ ਕਰੋੜਾਂ ਦੀ ਮਾਲਕਣ ਹੈ ਸਾਰਾ ਅਲੀ ਖਾਨ, ਜਾਣੋ ਹਰ ਮਹੀਨੇ ਕਿੰਨੀ ਕਰਦੀ ਕਮਾਈ
ਸਾਰਾ ਅਲੀ ਖਾਨ ਨੂੰ ਮਹਿੰਗੇ ਬੈਗਸ ਰੱਖਣ ਦਾ ਸ਼ੌਕ ਵੀ ਹੈ। ਅਦਾਕਾਰਾ ਕੋਲ Bottega Veneta Milano Uluru ਦਾ 6 ਲੱਖ ਰੁਪਏ ਦੀ ਕੀਮਤ ਦਾ ਇਕ ਬੈਗ ਵੀ ਹੈ।
Download ABP Live App and Watch All Latest Videos
View In Appਮਰਸਡੀਜ਼ ਜੀ ਵੈਗਨ: 25 ਸਾਲ ਦੀ ਅਦਾਕਾਰਾ ਸਾਰਾ ਅਲੀ ਖਾਨ ਨੇ ਹਾਲ ਹੀ 'ਚ ਆਪਣੇ ਲਈ ਮਰਸਡੀਜ਼ ਜੀ ਵੈਗਨ ਕਾਰ ਖਰੀਦੀ ਹੈ। ਸਫ਼ੇਦ ਰੰਗ ਦੀ ਇਸ ਚਮਚਮਾਉਂਦੀ ਕਾਰ ਦੀ ਕੀਮਤ 1.3 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖਾਨ ਦੇ ਕੋਲ ਹੌਂਡਾ ਸੀਆਰਵੀ ਕਾਰ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਕਾਰ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਹੈ।
ਮਹਿੰਗੇ ਡਿਜ਼ਾਇਨਰ ਕੱਪੜੇ ਪਹਿਣਨ ਦਾ ਵੀ ਸਾਰਾ ਨੂੰ ਸ਼ੌਕ ਹੈ। ਸਾਰਾ 40-50 ਹਜ਼ਾਰ ਤਕ ਦੇ ਆਊਟਫਿਟਸ 'ਚ ਨਜ਼ਰ ਆ ਚੁੱਕੀ ਹੈ।
ਮਹਿੰਗੀਆਂ ਘੜੀਆਂ ਦਾ ਵੀ ਅਦਾਕਾਰਾ ਨੂੰ ਸ਼ੌਕ ਹੈ। ਅਦਾਕਾਰਾ ਕੋਲ Bvlgari Serpenti Tubogas ਵਾਚ ਹੈ। ਜਿਸ ਦੀ ਕੀਮਤ 9 ਲੱਖ ਰੁਪਏ ਦੱਸੀ ਜਾਂਦੀ ਹੈ।
ਮੁੰਬਈ ਦੇ ਇਕ ਆਲੀਸ਼ਾਨ ਅਪਾਰਟਮੈਂਟ 'ਚ ਸਾਰਾ ਰਹਿੰਦੀ ਹੈ। ਸਾਰਾ ਨੇ ਇਹ ਅਪਾਰਟਮੈਂਟ ਸਾਲ 2019 'ਚ ਖਰੀਦਿਆ ਸੀ, ਜਿਸ ਦੀ ਕੀਮਤ 1.5 ਕਰੋੜ ਰੁਪਏ ਦੱਸੀ ਜਾਂਦੀ ਹੈ। ਸਾਰਾ ਅਲੀ ਖਾਨ ਕੋਲ ਅੱਜ ਇਕ ਤੋਂ ਵਧ ਕੇ ਇਕ ਬ੍ਰਾਂਡ ਦੇ ਵਿਗਿਆਪਨ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਰਾ ਬ੍ਰਾਂਡ ਐਡੋਰਸਮੈਂਟ ਤੇ ਫ਼ਿਲਮਾਂ ਆਦਿ ਤੋਂ ਮਿਲਾ ਕੇ 50 ਲੱਖ ਰੁਪਏ ਮਹੀਨਾ ਤਕ ਕਮਾ ਲੈਂਦੀ ਹੈ। ਅਦਾਕਾਰਾ ਦੀ ਕੁੱਲ ਨੈੱਟਵਰਥ 29 ਕਰੋੜ ਰੁਪਏ ਦੱਸੀ ਜਾਂਦੀ ਹੈ।