ਬਾਲੀਵੁੱਡ ਦੀਆਂ ਸਭ ਤੋਂ ਘੱਟ ਪੜ੍ਹੀਆਂ ਹੀਰੋਇਨਾਂ, ਕੋਈ 12ਵੀਂ ਫੇਲ੍ਹ ਤੇ ਕੋਈ ਸਿਰਫ਼ 5ਵੀਂ ਪਾਸ
ਬਾਲੀਵੁੱਡ ਅਦਾਕਾਰਾ ਦੀ ਨਿੱਜੀ ਜ਼ਿੰਦਗੀ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਦਿਲਚਸਪੀ ਰਹਿੰਦੀ ਹੈ। ਅਕਸਰ ਹੀਰੋਇਨਾਂ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਦਿਆਂ ਸੁਣ ਕੇ ਉਨ੍ਹਾਂ ਦੇ ਫੈਂਜ਼ ਨੂੰ ਲੱਗਦਾ ਹੈ ਕਿ ਜਿਵੇਂ ਉਹ ਦੁਨੀਆਂ ਦੇ ਸਭ ਤੋਂ ਸ਼ਾਨਦਰ ਸਕੂਲ ਜਾਂ ਕਾਲਜ ਤੋਂ ਪੜ੍ਹ ਕੇ ਆਈਆਂ ਹੋਣ। ਹਾਲਾਂਕਿ ਬਾਲੀਵੁੱਡ ਅਜਿਹੀ ਇੰਡਸਟਰੀ ਹੈ ਜਿੱਥੇ ਪੜ੍ਹਾਈ ਤੋਂ ਜ਼ਿਆਦਾ ਟੇਲੈਂਟ ਤੁਹਾਡੇ ਕੰਮ ਆਉਂਦਾ ਹੈ।
Download ABP Live App and Watch All Latest Videos
View In Appਦੀਪਿਕਾ ਪਾਦੂਕੋਨ: ਇਸ ਲਿਸਟ 'ਚ ਪਹਿਲਾ ਨਾਂਅ ਸੁਪਰਸਟਾਰ ਦੀਪਿਕਾ ਪਾਦੂਕੋਨ ਦਾ ਹੈ। ਅਦਾਕਾਰੀ, ਡਾਂਸ, ਖੂਬਸੂਰਤੀ ਨਾਲ ਦੁਨੀਆਂ 'ਤੇ ਰਾਜ ਕਰਨ ਵਾਲੀ ਦੀਪਿਕਾ ਦੀ ਮੰਮੀ ਚਾਹੁੰਦੀ ਸੀ ਕਿ ਉਹ ਆਪਣੀ ਗ੍ਰੈਜੂਏਸ਼ਨ ਕਰਕੇ ਕੁਝ ਕਰੇ। ਹਾਲਾਂਕਿ ਇਕ ਟੌਕ ਸ਼ੋਅ ਦੌਰਾਨ ਦੀਪਿਕਾ ਨੇ ਕਿਹਾ ਸੀ ਕਿ ਉਹ ਮਾਂ ਦੀ ਇਹ ਖੁਹਾਇਸ਼ ਜ਼ਰੂਰ ਪੂਰੀ ਕਰੇਗੀ। ਫਿਲਹਾਲ ਦੀਪਿਕਾ ਗ੍ਰੈਜੂਏਟ ਨਹੀਂ ਹੈ।
ਕ੍ਰਿਸ਼ਮਾ ਕਪੂਰ: ਕਪੂਰ ਖਾਨਦਾਨ ਦੀ ਸਟਾਰ ਧੀ ਕਰਿਸ਼ਮਾ ਕਪੂਰ ਦਾ ਨਾਂਅ ਇਸ ਲਿਸਟ 'ਚ ਸਭ ਨੂੰ ਹੈਰਾਨ ਕਰ ਸਕਦਾ ਹੈ। ਕਿਉਂਕਿ ਕਰਿਸ਼ਮਾ ਸਿਰਫ਼ ਪੰਜਵੀਂ ਪਾਸ ਹੈ। ਕ੍ਰਿਸ਼ਮਾ ਵਰਕ ਫਰੰਟ 'ਤੇ ਫ਼ਿਲਮਾਂ ਨੂੰ ਲੈਕੇ ਏਨੀ ਸੀਰੀਅਸ ਸੀ ਕਿ ਉਨ੍ਹਾਂ ਛੇਵੀਂ ਕਲਾਸ ਦੌਰਾਨ ਪੜ੍ਹਾਈ ਛੱਡ ਦਿੱਤੀ ਤੇ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ। ਹਾਲਾਂਕਿ ਅੰਜਾਮ ਸਭ ਦੇ ਸਾਹਮਣੇ ਹੈ।
ਸੋਨਮ ਕਪੂਰ: ਸੋਨਮ ਕਪੂਰ ਵੀ ਫ਼ਿਲਮੀ ਪਰਿਵਾਰ ਤੋਂ ਹੈ। ਅਜਿਹੇ 'ਚ ਉਹ ਫ਼ਿਲਮ ਕਰੀਅਰ ਨੂੰ ਲੈਕੇ ਏਨੀ ਪੈਸ਼ਨੇਟ ਸੀ ਕਿ ਉਨ੍ਹਾਂ ਪੜ੍ਹਾਈ ਤੇ ਡਿਗਰੀ ਇਕੱਠੀ ਕਰਨੀ ਜ਼ਰੂਰੀ ਨਹੀਂ ਸਮਝੀ। ਮੁੰਬਈ ਦੇ ਆਰਿਆ ਵਿੱਦਿਆ ਮੰਦਰ ਤੋਂ 12ਵੀਂ ਕਰਨ ਮਗਰੋਂ ਸੋਨਮ ਨੇ ਗ੍ਰੈਜੂਏਸ਼ਨ ਕਰਨ ਲਈ ਐਡਮਿਸ਼ਨ ਤਾਂ ਲੈ ਲਈ ਪਰ ਪੜ੍ਹਾਈ ਵਿੱਚ ਛੱਡ ਕੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਲਈ।
ਕੰਗਨਾ ਰਣੌਤ: ਫੈਸ਼ਨ ਤੇ ਫ਼ਿਲਮ ਸਲੈਕਸ਼ਨ ਨੂੰ ਲੈਕੇ ਟ੍ਰੈਂਡ ਸੈਟਰ ਬਣ ਚੁੱਕੀ ਕੰਗਨਾ 12ਵੀਂ ਕਲਾਸ 'ਚੋਂ ਫੇਲ੍ਹ ਹੋ ਗਈ ਸੀ ਤੇ ਇਸ ਤੋਂ ਬਾਅਦ ਭੱਜ ਕੇ ਉਹ ਦਿੱਲੀ, ਮੁੰਬਈ ਜਿਹੇ ਸ਼ਹਿਰਾਂ 'ਚ ਆਪਣੇ ਦਮ ਤੇ ਕਰੀਅਰ ਬਣਾਉਣ ਨਿੱਕਲ ਪਈ। ਕੰਗਨਾ ਕਈ ਵਾਰ ਇਹ ਗੱਲ ਕਹਿ ਚੁੱਕੀ ਕਿ ਸ਼ੁਰੂਆਤ 'ਚ ਅੰਗਰੇਜ਼ੀ ਕਾਰਨ ਉਸ ਦਾ ਬਹੁਤ ਮਜਾਕ ਉਡਾਇਆ ਜਾਂਦਾ ਸੀ। ਹਾਲਾਂਕਿ ਹੁਣ ਕੰਗਨਾ ਦੀ ਇੰਟਰਵਿਊ ਦੇਖੋ ਤਾਂ ਇਹ ਕਹਿਣਾ ਮੁਸ਼ਕਿਲ ਹੈ ਕਿ ਉਹ 12ਵੀਂ ਫੇਲ੍ਹ ਹੈ।
ਆਲਿਆ ਭੱਟ: ਆਲਿਆ ਨੇ ਬਹੁਤ ਘੱਟ ਉਮਰ 'ਚ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਲਈ ਸੀ। ਫ਼ਿਲਮ ਸਟੂਡੈਂਟ ਐਫ਼ ਦਾ ਈਅਰ ਨਾਲ ਡੈਬਿਊ ਕਰਨ ਵਾਲੀ ਆਲਿਆ ਨੇ ਸਕੂਲ ਤੋਂ ਬਾਅਦ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ। ਫਿਰ ਲਗਾਤਾਰ ਆਫਰਸ ਕਾਰਨ 12ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ।
ਰਾਖੀ ਸਾਵੰਤ: ਰਾਖੀ ਅਕਸਰ ਹੀ ਆਪਣੇ ਬਚਪਨ ਦੇ ਦਿਨਾਂ ਨੂੰ ਲੈਕੇ ਮੀਡੀਆ 'ਚ ਗੱਲ ਕਰਦੀ ਰਹਿੰਦੀ ਹੈ। ਰਾਖੀ ਨੇ ਕਾਲੇਜ ਤਕ ਪੜ੍ਹਾਈ ਕੀਤੀ ਹੈ। ਹਾਲਾਕਿ ਰਾਖੀ ਸਾਵੰਤ ਨੇ ਮੁੰਬਈ ਉੱਤਰ-ਪੱਛਮੀ ਲੋਕਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜੀ ਸੀ ਜਿਸ 'ਚ ਉਸ ਨੇ ਆਪਣੀ ਵਿੱਦਿਅਕ ਯੋਗਤਾ ਅਨਪੜ੍ਹ ਲਿਖੀ ਸੀ।
- - - - - - - - - Advertisement - - - - - - - - -