Malaika Arora: ਮਲਾਇਕਾ ਅਰੋੜਾ ਨੂੰ ਯੂਜ਼ਰਸ ਬੋਲੇ- 'ਬੋਨੀ ਕਪੂਰ ਦੀ ਲਾਡਲੀ ਨੂੰਹ', ਜਾਣੋ ਕਿਉਂ ਕੀਤੇ ਅਜਿਹੇ ਕਮੈਂਟਸ
ਇੱਕ ਵਾਰ ਫਿਰ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ ਹੈ। ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਅੱਗ ਵਾਂਗ ਵਾਇਰਲ ਹੋ ਰਹੀ ਹੈ, ਜਿਸ 'ਚ ਮਲਾਇਕਾ ਮਰਾਠੀ ਲੁੱਕ 'ਚ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਪਰੰਪਰਾਗਤ ਤੋਂ ਵੱਧ ਖੂਬਸੂਰਤ।'
Download ABP Live App and Watch All Latest Videos
View In Appਵੀਡੀਓ 'ਚ ਮਲਾਇਕਾ ਖੁਦ ਦਾ ਸ਼ਿੰਗਾਰ ਕਰਦੀ ਨਜ਼ਰ ਆ ਰਹੀ ਹੈ, ਜਿੱਥੇ ਉਹ ਆਪਣੇ ਵਾਲਾਂ 'ਚ ਗਜਰੇ ਸਣੇ ਹੋਰ ਵੀ ਸਭ ਕੁਝ ਲਗਾ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਪੋਸਟ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਅਦਾਕਾਰਾ ਦੇ ਇਸ ਲੁੱਕ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।
ਇਸ ਵੀਡੀਓ ਉੱਪਰ ਇੱਕ ਯੂਜ਼ਰ ਨੇ ਕਮੈਂਟ 'ਚ ਲਿਖਿਆ, 'ਬੋਨੀ ਕਪੂਰ ਜੀ ਦੀ ਲਾਡਲੀ ਨੂੰਹ।' ਇਕ ਹੋਰ ਯੂਜ਼ਰ ਨੇ ਲਿਖਿਆ, 'ਉਹ 50 ਸਾਲ ਦੀ ਨਹੀਂ ਲੱਗਦੀ, ਯਾਰ।' ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ 'ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ।'
ਇੱਕ ਪ੍ਰਸ਼ੰਸਕ ਨੇ ਲਿਖਿਆ ਕਿ 'ਮਲਾਇਕਾ ਇੰਡੀਅਨ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ 'ਮੈਮ, ਤੁਸੀਂ ਹਮੇਸ਼ਾ ਅਜਿਹੇ ਹੀ ਰਿਹਾ ਹੋ।'
ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ 48 ਸਾਲ ਦੀ ਹੋ ਗਈ ਹੈ। ਉਸਨੇ ਬਾਲੀਵੁੱਡ ਵਿੱਚ ਕਈ ਆਈਟਮ ਗੀਤਾਂ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ।